ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਰਪੰਚਾਂ ਦੀਆਂ 12 ਅਤੇ ਪੰਚਾਂ ਦੀਆਂ 231 ਸੀਟਾਂ ਲਈ 27 ਜੁਲਾਈ ਨੂੰ ਹੋਵੇਗੀ ਵੋਟਿੰਗ
By NIRPAKH POST
On
ਫਿਰੋਜ਼ਪੁਰ 13 ਜੁਲਾਈ ( ) ਮਾਨਯੋਗ ਰਾਜ ਚੋਣ ਕਮਿਸ਼ਨ,ਪੰਜਾਬ ਜੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਚੋਣਾਂ/ਚੋਣਾਂ ਤੋਂ ਬਾਅਦ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਹੋਈਆਂ ਸੀਟਾਂ ਦੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਮਿਤੀ 11-07-2025 ਨੂੰ ਜਾਰੀ ਹੋ ਗਿਆ ਹੈ। ਜਿਸ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਰਪੰਚਾਂ ਦੀਆਂ ਕੁੱਲ 12 ਅਤੇ ਪੰਚਾਂ ਦੀਆਂ 231 ਸੀਟਾਂ ਤੇ ਚੋਣ ਕਰਵਾਈ ਜਾਣੀ ਹੈ। ਇਹ ਜਾਣਕਾਰੀ ਵਧੀਕ ਜਿਲ੍ਹਾ ਚੋਣ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਡਾ. ਸ਼੍ਰੀਮਤੀ ਨਿਧੀ ਕੁਮੁਦ ਬੰਬਾਹ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖ਼ੇ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਟ੍ਰੇਨਿੰਗ ਦੌਰਾਨ ਦਿਤੀ|
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਾਮਜਦਗੀ ਪੱਤਰ ਭਰਕੇ ਜਮਾਂ ਕਰਵਾਉਣ ਦੀ ਮਿਤੀ 14-07-2025 ਤੋਂ 17-07-2025 ਤੱਕ ਹੈ। ਨਾਮਜਦਗੀ ਭਰਨ ਦਾ ਸਮਾਂ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਦਾ ਹੈ। ਚਾਹਵਾਨ ਉਮੀਦਵਾਰ ਇਹਨਾਂ ਮਿਤੀਆਂ ਤੇ ਦਿੱਤੇ ਗਏ ਸਮੇਂ ਵਿੱਚ ਆਪਣੀ ਨਾਮਜਦਗੀ ਪੱਤਰ ਦਾਖਿਲ ਕਰ ਸਕਦੇ ਹਨ। ਨਾਮਜਦਗੀ ਪੱਤਰਾਂ ਦੀ ਪੜਤਾਲ 18-07-2025 ਨੂੰ ਅਤੇ ਨਾਮਜਦਗੀ ਪੱਤਰ ਵਾਪਿਸ ਲੈਣ ਦੀ ਮਿਤੀ 19-07-2025 ਹੈ। ਚੋਣਾਂ ਲਈ ਪੋਲਿੰਗ ਮਿਤੀ 27-07-2025 ਨੂੰ ਕਰਵਾਈ ਜਾਵੇਗੀ। ਇਹਨਾਂ ਚੋਣਾਂ ਸਬੰਧੀ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਯਕੁਤੀ ਕਰ ਦਿੱਤੀ ਗਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚੋਣਾਂ ਦੀ ਡਿਊਟੀ ਬਿਨਾਂ ਕਿਸੇ ਡਰ, ਭੈ ਤੋਂ ਇਮਾਨਦਾਰੀ ਨਾਲ ਕਰਨ ਲਈ ਕਿਹਾ |
Tags: