ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੀਤੀ ਕਰਜਾ ਮਾਫੀ ਦੇ ਸਰਟੀਫਿਕੇਟ ਵੰਡੇ
ਨੰਗਲ 13 ਜੁਲਾਈ ()
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਪਰਿਵਾਰਾਂ ਦਾ ਕਰਜਾ ਮਾਫ ਕਰਕੇ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਿਲ੍ਹਾ ਰੂਪਨਗਰ ਦੇ 103 ਪਰਿਵਾਰਾ ਦਾ 1,80,96000 ਰੁਪਏ ਦਾ ਕਰਜਾ ਮਾਫ ਹੋਇਆ ਹੈ। ਉਨ੍ਹਾਂ ਦੇ ਕਰਜ਼ੇ ਦੀ ਮੂਲ ਰਕਮ ਤੇ ਵਿਆਜ ਤੇ ਲਕੀਰ ਮਾਰ ਦਿੱਤੀ ਹੈ, ਭਵਿੱਖ ਵਿਚ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਲਈ ਹੋਰ ਸਕੀਮਾਂ ਲਿਆ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਅੱਜ ਨੰਗਲ ਵਿਚ ਅਨੁਸੂਚਿਤ ਜਾਤੀ ਭੂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਰਿਵਾਰਾਂ ਨੂੰ ਕਰਜਾ ਮਾਫੀ ਸਰਟੀਫਿਕੇਟ ਵੰਡ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਕੈਬਨਿਟ ਮੰਤਰੀ ਨੇ ਭਾਖੜਾ ਨੰਗਲ ਡੈਮ ਵਿਖੇ ਸੀਆਈਐਸਐਫ ਦੀ ਤੈਨਾਤੀ ਬਾਰੇ ਕਿਹਾ ਕਿ ਪਹਿਲਾ ਪੰਜਾਬ ਦਾ ਪਾਣੀ ਹਥਿਆਉਣ ਦੀ ਨਾਪਾਕ ਕੋਸ਼ਿਸ ਅਸੀ ਸਾਰਿਆਂ ਨੇ ਰਲ ਕੇ ਭਗਵੰਤ ਮਾਨ ਦੀ ਅਗਵਾਈ ਵਿੱਚ ਅਸਫਲ ਕਰ ਦਿੱਤੀ ਹੈ। ਉਸ ਤੋਂ ਘਬਰਾਹਟ ਵਿਚ ਆ ਕੇ ਡੈਮ ਤੇ ਸੀਆਈਐਸਐਫ ਤੈਨਾਤ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਅਸੀ ਵਿਧਾਨ ਸਭਾ ਵਿੱਚ ਰੈਜੂਲੇਸ਼ਨ ਲਿਆ ਕੇ ਰੱਦ ਕਰ ਦਿੱਤਾ ਅਤੇ ਹੁਣ ਖਬਰਾਂ ਹਨ ਕਿ ਸੀਆਈਐਸਐਫ ਦੀ ਤੈਨਾਤੀ ਦਾ ਫੈਸਲਾ ਵਾਪਸ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 60 ਸਾਲ ਤੋ ਹਰ ਹਾਲਾਤ ਵਿੱਚ ਪੰਜਾਬ ਪੁਲਿਸ ਨੇ ਡੈਮਾਂ ਦੀ ਸੁਰੱਖਿਆ ਕੀਤੀ ਹੈ, ਇਸ ਤੋ ਪਹਿਲਾ ਵੀ 2021 ਵਿੱਚ ਤਤਕਾਲੀ ਕਾਂਗਰਸ ਸਰਕਾਰ ਨੇ ਸੀਆਈਐਸਐਫ ਦੀ ਤੈਨਾਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਐਨ.ਐਫ.ਐਲ ਨੰਗਲ ਵਿਚ ਸੀਆਈਐਸਐਫ ਤੈਨਾਤ ਹੈ, ਪ੍ਰੰਤੂ ਸਾਨੂੰ ਆਪਣੀ ਪੰਜਾਬ ਦੀ ਸੁਰੱਖਿਆ ਫੋਰਸ ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਵਲ ਸੂਬੇ ਦੇ ਹਿੱਤਾਂ ਅਤੇ ਆਮ ਲੋਕਾਂ ਦੇ ਪੱਖ ਵਿੱਚ ਹੀ ਫੈਸਲੇ ਕਰਦੀ ਹੈ।
ਸ. ਬੈਂਸ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਹਰ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਦਾ ਲਾਭ ਬਿਨ੍ਹਾਂ ਦੇਰੀ ਅਤੇ ਬੇਲੋੜੀ ਖੁੱਜਲ ਖੁਆਰੀ ਸਮੇਂ ਸਿਰ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ। ਇਸਦੇ ਲਈ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਚੁੱਸਤ ਦਰੁਸਤ ਕੀਤਾ ਹੋਇਆ ਹੈ।
ਹਫਤਾਵਾਰੀ ਜਨਤਾ ਦਰਬਾਰ ਵਿੱਚ ਨੰਗਲ ਵਿਖੇ ਪਹੁੰਚੇ ਇਲਾਕੇ ਦੇ ਸੈਕੜੇ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਹੱਲ ਕਰਨ ਮੋਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵੱਡੀਆਂ ਰਾਹਤਾ ਤੇ ਰਿਆਤਾ ਦਿੱਤੀਆਂ ਹੋਈਆਂ ਹਨ।ਲਗਭਗ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਕਾਸ ਕੰਮ ਚੱਲ ਰਹੇ ਹਨ। ਸੜਕਾਂ ਦਾ ਨਵੀਨੀਕਰਨ ਪੁਲਾਂ ਦੀ ਉਸਾਰੀ, ਕਮਿਊਨਿਟੀ ਸੈਂਟਰ, ਧਰਮਸ਼ਾਲਾ, ਸਰਕਾਰੀ ਸਕੂਲਾਂ ਵਿੱਚ ਕਮਰੀਆਂ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਹੋਏ ਹਨ।ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਪਾਈਪ ਲਾਈਨ ਰਾਹੀ ਪਹੁੰਚਾਇਆ ਹੈ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਲਾਭ ਹੋਇਆ ਹੈ। ਸੂਬੇ ਦੇ ਘਰੇਲੂ ਬਿਜਲੀ ਖਪਤਕਾਰ 300 ਯੂਨੀਟ ਪ੍ਰਤੀ ਮਹੀਨਾ ਮੁਫਤ ਬਿਜਲੀ ਲੈ ਰਹੇ ਹਨ।ਕਰਜਾ ਮਾਫੀ ਦਾ ਲਾਭ ਦੇਣ ਲਈ ਸਰਕਾਰ ਨੇ ਵਿਆਪਕ ਯੌਜਨਾਂ ਤਿਆਰ ਕੀਤੀ ਹੈ।ਅਜਿਹੇ ਬਹੁਤ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਕਈ ਕੰਮ ਆਪਣੇ ਕੀਤੇ ਵਾਅਦਿਆ ਤੋਂ ਵੱਧ ਕੇ ਕੀਤੇ ਹਨ।ਲੋਕਾਂ ਨੂੰ ਦੂਰ ਦਰਾਂਡੇ ਦਫਤਰਾਂ ਵਿੱਚ ਆਉਣ ਜਾਉਣ ਦੀ ਖੱਜਲ ਖੁਆਰੀ ਨੂੰ ਘੱਟ ਕੀਤਾ ਹੈ। ਸਰਕਾਰੀ ਸੇਵਾਵਾਂ ਦਾ ਲਾਭ ਸੇਵਾਂ ਕੇ਼ਦਰਾਂ ਦੇ ਨਾਲ ਨਾਲ 1076 ਹੈਪ ਲਾਈਨ ਰਾਹੀ ਘਰਾਂ ਤੱਕ ਪਹੁੰਚਾਇਆ ਇਜੀ ਰਜਿਸਟਰੀ ਪ੍ਰਦਾਲੀ ਲਾਗੂ ਕੀਤੀ ਗਈ ਹੈ। ਭ੍ਰਿਸਟਾਚਾਰ ਮੁਕਤ, ਸਾਫ ਸੁਧਰਾ ਪ੍ਰਸਾਸ਼ਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਰਕਾਰ ਹੁਣ ਪੰਜਾਬ ਵਿੱਚ ਯੁੱਧ ਨਸਿ਼ਆ ਵਿਰੁੱਧ ਮੁਹਿੰਮ ਤਹਿਤ ਚਲਾ ਕੇ ਪੰਜਾਬ ਦੇ ਕੌਨੇ ਕੋਨੇ ਵਿੱਚੋਂ ਨਸੇ਼ ਦੇ ਖਾਤਮਾ ਕਰ ਰਹੀ ਹੈ।ਕਾਲੀ ਕਮਾਈ ਨਾਲ ਉਸਾਰੇ ਮਹਿਲ ਢਾਹੇ ਜਾ ਰਹੇ ਹਨ। ਵੱਡੇ ਮਗਰਮੱਛ ਕਾਬੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅਸੀਂ ਸੇਵਾਂ ਦੀ ਭਾਵਨਾਂ ਨਾਲ ਸਰਕਾਰ ਬਣਾਈ ਹੈ। ਲੋਕਾਂ ਦਾ ਭਰੋਸਾ ਜਿੱਤ ਲਿਆ ਹੈ।ਆਮ ਆਦਮੀ ਪਾਰਟੀ ਨੂੰ ਜਨਤਕ ਫਤਵਾ ਮਿਲਿਆ ਹੈ ਅਤੇ ਅਸੀਂ ਸੇਵਾ ਦੀ ਭਾਵਨਾਂ ਨਾਲ ਕੰਮ ਕਰ ਰਹੇ ਹਨ, ਅੱਗੇ ਤੋਂ ਵੀ ਇਸੇਤਰ੍ਹਾਂ ਆਪਣੇ ਵਾਅਦੇ ਪੂਰੇ ਕਰਾਗੇ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜਸਪਾਲ ਢਾਹੇ ਸਰਪੰਚ, ਸਤੀਸ਼ ਚੋਪੜਾ, ਪੱਮੂ ਢਿੱਲੋਂ, ਕਾਲਾ ਸ਼ੋਕਰ, ਐਡਵੋਕੇਟ ਨਿਸ਼ਾਤ, ਮੁਕੇਸ਼ ਵਰਮਾ, ਰਿੰਕੂ ਜਿੰਦਵੜੀ, ਕੈਫ ਭਨਾਂਮ, ਜੁਝਾਰ ਆਸਪੁਰ, ਹਰਵਿੰਦਰ ਕੌਰ, ਨਿਤਿਨ ਗੰਭੀਰਪੁਰ, ਦਲਜੀਤ ਸਿੰਘ ਕਾਕਾ, ਪਿੰਕੀ ਸ਼ਰਮਾ, ਸੋਹਣ ਸਿੰਘ ਨਿੱਕੂਵਾਲ ਆਦਿ ਹਾਜ਼ਰ ਸਨ।