ਆਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ..! ਸਾਬਕਾ ਵਿਧਾਇਕ ਨੂੰ ਪਾਰਟੀ ਚੋਂ ਕੱਢਿਆ ਬਾਹਰ
ਆਮ ਆਦਮੀ ਪਾਰਟੀ ਪੰਜਾਬ ਨੇ ਰੋਪੜ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਇਸ ਸਬੰਧੀ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਹਰਚੰਦ ਸਿੰਘ ਬਰਸਟ ਦੇ ਦਸਤਖਤਾਂ ਹੇਠ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਾਰਟੀ ਨੇ ਸਾਬਕਾ ਵਿਧਾਇਕ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ 'ਚੋਂ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਪਾਰਟੀ ਵੱਲੋਂ ਸੰਦੋਆ ਨੂੰ ਬਾਹਰ ਕਰਨ ਪਿੱਛੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਕਾਰਨ ਦੱਸਿਆ ਗਿਆ ਹੈ।
ਬੀਤੇ ਕੁਝ ਦਿਨ ਪਹਿਲਾਂ ਨੂਰਪੁਰ ਬੇਦੀ ਦੇ ਪਿੰਡ ਨੰਗਲ ਅਬਿਆਣਾ ਵਿਖੇ ਇੱਕ ਧਰਨੇ ਦੌਰਾਨ ਆਪਣੀ ਪਾਰਟੀ ਦੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬੋਲੇ ਸਨ ਅਮਰਜੀਤ ਸੰਦੋਆ, ਉਨ੍ਹਾਂ ਕਿਹਾ ਸੀ ਕੇ ਸਰਕਾਰ ਚੰਡੀਗੜ੍ਹ ਬੈਠੀ ਹੈ ਤੇ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਪ੍ਰੰਤੂ ਮੈਂ ਆਪਣੇ ਲੋਕਾਂ ਨਾਲ ਹਾਂ, ਮੈਨੂੰ ਸਰਕਾਰ ਤੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ।
Read Also : ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ..! 1 ਹਫ਼ਤੇ ਦਾ ਦਿੱਤਾ ਸਮਾਂ
ਦੱਸ ਦਈਏ ਕਿ ਅਮਰਜੀਤ ਸਿੰਘ ਸੰਦੋਆ ਆਮ ਆਦਮੀ ਪਾਰਟੀ ਦੇ ਜਿਹਦਾ ਰੂਪ ਨਗਰ ਤੋਂ ਸਾਬਕਾ ਵਿਧਾਇਕ ਹਨ ਤੇ ਮੌਜੂਦਾ ਸਮੇਂ ਵੀ ਉਹ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਹੇ ਸਨ। ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕਿ ਸੰਦੋਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਬੇਹਦ ਕਰੀਬੀਆਂ ਵਿੱਚੋਂ ਇੱਕ ਜਾਣੇ ਜਾਂਦੇ ਰਹੇ ਹਨ।