ਸਕੂਲ ਆਫ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ
ਨੰਗਲ 23 ਜਨਵਰੀ : ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਸਕੂਲ ਆਫ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ। ਸਕੂਲ ਆਫ ਐਮੀਨੈਂਸ ਵਿੱਚ ਹੋਣ ਵਾਲੇ ਇਸ ਪ੍ਰਭਾਵਸ਼ਾਲੀ ਸਮਾਰੋਹ ਦੀਆਂ ਤਿਆਰੀਆਂ ਨੂੰ ਅੱਜ ਫੁੱਲ ਡਰੈਸ ਰਿਹਸਲ ਕਰਵਾ ਕੇ ਅੰਤਿਮ ਛੋਹਾ ਦਿੱਤੀਆ ਗਈਆਂ।
ਅੱਜ ਬੀ.ਬੀ.ਐਮ.ਬੀ ਦੇ ਆਡੀਟੋਰੀਅਮ ਵਿੱਚ ਹੋਈ ਰਿਹਸਲ ਉਪਰੰਤ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਸਮਾਰੋਹ ਲਈ ਮਾਰਚ ਪਾਸਟ, ਪਰੇਡ, ਪੀ.ਟੀ.ਸ਼ੋਅ ਦੀ ਰਿਹਸਲ ਕਰਵਾਈ ਗਈ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਵਿੱਚ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆ। ਰਾਸ਼ਟਰੀ ਗੀਤ ਨਾਲ ਸਮਾਰੋਹ ਦੀ ਸਮਾਪਤੀ ਹੋਵੇਗੀ। ਰਾਸ਼ਟਰੀ ਝੰਡਾ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਲਹਿਰਾਉਣਗੇ। ਉਨ੍ਹਾਂ ਵੱਲੋਂ ਦੇਸ਼ ਵਾਸੀਆਂ ਨੂੰ ਸੰਦੇਸ਼ ਵੀ ਦਿੱਤਾ ਜਾਵੇਗਾ। ਸਮਾਰੋਹ ਮੌਕੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਆਉਣ ਵਾਲੇ ਪਤਵੰਤਿਆਂ ਤੇ ਵਿਦਿਆਰਥੀਆਂ ਲਈ ਲੋੜੀਦੇ ਪ੍ਰਬੰਧ ਕਰ ਰਹੇ ਹਨ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੁਧੀਰ ਕੁਮਾਰ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰਦੀਪ ਸਿੰਘ ਈ ਓ, ਪ੍ਰਿੰਸੀਪਲ ਵਿਜੈ ਬੰਗਲਾ,ਪ੍ਰਿੰ.ਕਿਰਨ ਸ਼ਰਮਾ, ਮੁਕੇਸ਼ ਸ਼ਰਮਾ ਸੁਪਰਡੈਟ ਐਮ ਸੀ ਨੰਗਲ, ਹਰਨੇਕ ਸਿੰਘ, ਮੋਹਿਤ ਸ਼ਰਮਾ, ਮੋਨਿਕਾ ਐਸ ਡੀ ਐਮ ਦਫਤਰ ਨੰਗਲ, ਰਵਿੰਦਰ ਸਿੰਘ, ਰਾਕੇਸ਼ ਸ਼ਰਮਾ,ਰਣਦੀਪ ਕੌਰ, ਸੁਰਿੰਦਰ ਕੌਰ, ਪੂਨਮ ਰਾਣਾ,ਸ਼ਵੇਤਾ, ਜਗਮੋਹਨ ਸਿੰਘ, ਰਾਜੇਸ਼ ਕਟਾਰੀਆ,ਮਨਜੀਤ ਕੌਰ,ਸੁਖਦੀਪ ਕੌਰ,ਪਰਵੇਸ਼ ਸ਼ਰਮਾ,ਰਮਨਦੀਪ ਕੌਰ,ਨੀਰਜਾ, ਪ੍ਰਿਆ,ਸੋਨੀਆ , ਗੁਰਮੁਖ ਸਿੰਘ, ਰਾਜ ਵੀਰ ਸਿੰਘ ਮਾਰਕਫੈੱਡ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।


