ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ ਨੰਗਲ ਵਿਚ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ- ਤਹਿਸੀਲਦਾਰ ਜਸਵੀਰ ਸਿੰਘ
ਨੰਗਲ 09 ਜਨਵਰੀ : ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ 26 ਜਨਵਰੀ ਨੂੰ ਮਨਾਇਆ ਜਾਵੇਗਾ। ਜਿਸ ਦੇ ਸਾਰੇ ਪ੍ਰਬੰਧਾਂ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਪਣੀ ਡਿਊਟੀ ਪੂਰੀ ਮਿਹਨਤ ਲਗਨ ਅਤੇ ਤਨਦੇਹੀ ਨਾਲ ਕਰਨ।
ਇਹ ਪ੍ਰਗਟਾਵਾ ਤਹਿਸੀਲਦਾਰ ਜਸਵੀਰ ਸਿੰਘ ਨੇ ਅੱਜ ਨੰਗਲ ਨਗਰ ਕੋਸਲ ਦੇ ਕਮੇਟੀ ਹਾਲ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨਾਲ ਸਮਾਰੋਹ ਦੇ ਪ੍ਰਬੰਧਾਂ ਦੀ ਤਿਆਰੀਆਂ ਸਬੰਧੀ ਰੱਖੀ ਇਕ ਵਿਸੇਸ਼ ਮੀਟਿੰਗ ਮੋਕੇ ਕੀਤਾ। ਉਹਨਾਂ ਦੱਸਿਆ ਕਿ 19 ਜਨਵਰੀ ਨੂੰ ਰਵਿਊ ਮੀਟਿੰਗ ਰੱਖੀ ਗਈ ਹੈ ਤੇ 19 ਜਨਵਰੀ ਨੂੰ ਹੀ ਆਈਟਮਾਂ ਦੀ ਚੋਣ ਕੀਤੀ ਜਾਵੇਗੀ। ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ 21 ਜਨਵਰੀ ਨੂੰ ਰਿਹਸਲ ਤੇ 23 ਜਨਵਰੀ ਨੂੰ ਫੁੱਲ ਡ੍ਰੈਸ ਰਿਹਸਲ ਹੋਵੇਗੀ।
ਉਹਨਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਰੋਹ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਾਰੇ ਪ੍ਰੋਗਰਾਮ ਸਮੇਂ ਸਿਰ ਨੇਪਰੇ ਚਾੜੇ ਜਾਣ। ਉਹਨਾਂ ਕਿਹਾ ਕਿ ਪਤਵੰਤਿਆਂ ਤੇ ਵਿਦਿਆਰਥੀਆਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਮੇੈਡੀਕਲ ਸਹੂਲਤ, ਪੀਣ ਵਾਲਾ ਪਾਣੀ, ਸਫਾਈ ਅਤੇ ਹੋਰ ਪ੍ਰਬੰਧ ਕਰਨ ਲਈ ਉਹਨਾ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ।
ਇਸ ਮੌਕੇ ਸੁਧੀਰ ਕੁਮਾਰ,ਦੀਪਕ ,ਪ੍ਰੋ ਜਗਪਾਲ ਸਿੰਘ ,ਪ੍ਰੋ ਜਯੋਤੀ ਪ੍ਰਕਾਸ਼,ਦੇਵ ਰਾਮ ਧਾਮੀ, ਹਰਵਿੰਦਰ ਸਿੰਘ, ਪੰਕਜ ਸੈਣੀ, ਸ਼ਾਦੀ ਲਾਲ, ਇੰਦਰਪਾਲ ਸਿੰਘ, ਡਾਕਟਰ ਕਰਨ ਪਾਲ ਸਿੰਘ, ਅਨਿਲ ਕੁਮਾਰ ਸ਼ਰਮਾ, ਹਰੀ ਓਮ ਕੁਮਾਰ, ਖੁਸ਼ੀ ਰਾਮ ,ਮਨਪ੍ਰੀਤ ਸਿੰਘ , ਵਿਨੋਦ ਕੁਮਾਰ, ਹਰਪ੍ਰੀਤ ਸਿੰਘ, ਦਰਸ਼ਨਾ , ਪ੍ਰਤਿਭਾ ਜੋਤੀ,ਸੁਮੀਤਾ ਦੇਵੀ ,ਵਰਿੰਦਰ ਸਿੰਘ ,ਭੁਪਿੰਦਰ ਸਿੰਘ, ਅਮਨਜੀਤ ਕੌਰ ,ਇੰਦਰਜੀਤ ਕੌਰ, ਗੁਰਮੀਤ ਕੌਰ, ਡਾਕਟਰ ਈਸ਼ਾ ਵਰਮਾ, ਸਰਤਾਜ ਸਿੰਘ, ਡਾਕਟਰ ਮਨਦੀਪ ਕੌਰ, ਜਗਮੋਹਨ ਸਿੰਘ , ਬਲਦੀਪ ਸਿੰਘ, ਮੁਕੇਸ਼ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਕੂਲ ਮੁਖੀ ਹਾਜ਼ਰ ਸਨ।



