ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਨੇ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ -2026 ਵਿੱਚ ਹਿੱਸਾ ਲਿਆ

ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਨੇ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ -2026 ਵਿੱਚ ਹਿੱਸਾ ਲਿਆ

ਚੰਡੀਗੜ੍ਹ, 21 ਜਨਵਰੀ:

1. 42 ਚੋਣ ਪ੍ਰਬੰਧਨ ਸੰਸਥਾਵਾਂ (ਈ.ਐਮ.ਬੀਜ਼) ਦੇ ਮੁਖੀਆਂ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ (ਆਈ.ਆਈ.ਸੀ.ਡੀ.ਈ.ਐਮ.) 2026 ਵਿੱਚ ਹਿੱਸਾ ਲਿਆ।

2. ਇਸ ਸਬੰਧੀ ਸਮਾਗਮ ਦੀ ਸ਼ੁਰੂਆਤ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਨੇ ਕੀਤੀ।

3. ਇਸ ਸਮਾਗਮ ਵਿੱਚ ਲਗਭਗ 60 ਕੌਮਾਂਤਰੀ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀ ਅਤੇ ਕਈ ਦੇਸ਼ਾਂ ਦੇ ਰਾਜਦੂਤ/ਹਾਈ ਕਮਿਸ਼ਨਰ ਸ਼ਾਮਲ ਸਨ।

4. ਚੋਣ ਪ੍ਰਬੰਧਨ ਸੰਸਥਾ ਪ੍ਰਤੀਭਾਗੀਆਂ ਲਈ ਇੱਕ ਅਜਿਹਾ ਮੰਚ ਹੈ ਜਿਸ ‘ਤੇ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਉੱਚ-ਪੱਧਰੀ ਵਿਚਾਰ-ਵਟਾਂਦਰੇ ਵਾਸਤੇ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀ ਅਤੇ ਸੀਨੀਅਰ ਆਗੂ, ਰਾਜਦੂਤ/ਹਾਈ ਕਮਿਸ਼ਨਰ ਇੱਕੋ ਥਾਂ ‘ਤੇ ਇਕੱਠੇ ਹੁੰਦੇ ਹਨ।

5. ਭਾਰਤ ਵੱਲੋਂ ਸਾਲ 2026 ਦੌਰਾਨ ਅੰਤਰਰਾਸ਼ਟਰੀ ਆਈ.ਡੀ.ਈ.ਏ. ਦੇ ਚੇਅਰਪਰਸਨ ਵਜੋਂ ਵਿਸ਼ੇ ਸਬੰਧੀ ਤਰਜੀਹਾਂ ਸਾਂਝੀਆਂ ਕੀਤੀਆਂ ਗਈਆਂ। ਚੋਣ ਪ੍ਰਬੰਧਨ ਸੰਸਥਾ ਦੇ ਆਗੂਆਂ ਅਤੇ ਦੇਸ਼ ਦੇ ਨੁਮਾਇੰਦਿਆਂ ਨੇ ਲੋਕਤੰਤਰ ਅਤੇ ਚੋਣ ਪ੍ਰਸ਼ਾਸਨ ਨੂੰ ਦਰਪੇਸ਼ ਵਿਸ਼ਵਵਿਆਪੀ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।