ਨੰਗਲ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ ਹੋਈ ਮੀਟਿੰਗ

ਨੰਗਲ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ ਹੋਈ ਮੀਟਿੰਗ

ਨੰਗਲ 01 ਅਗਸਤ ()

ਸੁਤੰਤਰਤਾ ਦਿਵਸ ਸਮਾਰੋਹ 15 ਅਗਸਤ ਨੂੰ ਉਪ ਮੰਡਲ ਪੱਧਰ ਤੇ ਨੰਗਲ ਵਿੱਚ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਵਿਖੇ ਮਨਾਇਆ ਜਾਵੇਗਾ

    ਇਹ ਪ੍ਰਗਟਾਵਾ ਅੱਜ ਨੰਗਲ ਦੇ ਉਪ ਮੰਡਲ ਮੈਜਿਸਟ੍ਰੇਟ ਸਚਿਨ ਪਾਠਕ ਨੇ ਅੱਜ ਸਥਾਨਕ ਨਗਰ ਕੌਂਸਲ ਨੰਗਲ ਦੇ ਦਫਤਰ ਵਿਚ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੀਤਾ।  ਉਨ੍ਹਾਂ ਨੇ  ਦੱਸਿਆ ਕਿ 5 ਅਗਸਤ  ਨੂੰ  ਆਈਟਮਾ  ਦੀ ਚੋਣ ਕੀਤੀ ਜਾਵੇਗੀ ਤੇ 8 ਅਗਸਤ ਨੂੰ  ਆਈਟਮਾਂ ਦੀ ਰਿਹਸਲ ਤੇ 13 ਅਗਸਤ ਨੂੰ ਫੁੱਲ ਡਰੈਸ ਰਿਹਸਲ ਕਰਵਾਈ ਜਾਵੇਗੀ
     ਉਹਨਾਂ ਦੱਸਿਆ ਕਿ ਸਮਾਰੋਹ ਦੀ ਸਮੁੱਚੀ ਰੂਪ ਰੇਖਾ ਤਿਆਰ ਕਰਨ ਲਈ ਇੱਕ ਵਿਸੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜ਼ੋ ਅਜਾਦੀ ਦਿਵਸ ਸਮਾਰੋਹ ਵਿਚ ਭਾਗ ਲੈਣ ਵਾਲਿਆ ਲਈ  ਸਾਰੇ  ਪ੍ਰਬੰਧ ਕੀਤੇ ਜਾ ਸਕਣ ਉਨ੍ਹਾਂ ਦੱਸਿਆ ਕਿ ਇਸ ਮੌਕੇ ਅਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ  ਉਨ੍ਹਾਂ ਕਿਹਾ ਕਿ ਨੰਗਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਜਾਣ ਵਾਲੇ ਅਜਾਦੀ ਦਿਵਸ ਸਮਾਰੋਹ  ਮੌਕੇ ਸਕੂਲਾ ਤੇ ਕਾਲਜਾ ਦੇ ਵਿਦਿਆਰਥੀਆ ਸੱਭਿਆਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੇਣਗੇਪਰੇਡਮਾਰਚ ਪਾਸਟਪੀ.ਟੀ.ਸ਼ੋਅ ਸਮਾਰੋਹ ਦੇ ਮੁੱ ਆਕਰਸ਼ਣ ਹੋਣਗੇ 

ਐਸ.ਡੀ.ਐਮ ਨੇ  ਕਿਹਾ ਕਿ ਅਜਾਦੀ  ਦਿਹਾੜੇ ਦੇ ਸਮਾਰੋਹ  ਸਾਡੇ ਦੇਸ਼ ਵਿੱਚ ਇੱਕ  ਸਮੇਂ  ਹਰ  ਖੇਤਰ ਵਿੱਚ ਮਨਾਏ ਜਾਣ ਵਾਲੇ ਸਮਾਰੋਹ ਹਨਜੋ ਸਾਨੂੰ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰੇਰਨਾਦਿੰਦੇ ਨ। ਹਰ  ਧਰਮ ਤੇ  ਵਰਗ ਦੇ ਲੋਕ ਇਹ  ਸਮਾਰੋਹ ਰਲ ਮਿਲ  ਕੇ ਬੜੇ ਉਤਸਾਹ  ਨਾਲ  ਮਨਾਉਦੇ  ਹਨਤੇ ਇਹ ਉਤਸ਼ਾਹ ਵਿਦਿਆਰਥੀਆਂ ਦੇ ਨਾਲ ਨਾਲ ਹਰ ਵਰਗ ਵਿੱਚ ਹੋਣਾ ਬਹੁਤ  ਜਰੂਰੀ  ਹੈ  ਉਨ੍ਹਾਂ ਨੇ ਕਿਹਾ ਕਿ ਸਮਾਰੋਹ ਵਾਲੇ ਸਥਾਨ ਤੇ ਸਾਰੀਆਂ ਤਿਆਰੀਆਂ ਢੁਕਵੇ ਢੰ ਨਾਲ  ਕੀਤੀਆਂ ਜਾਣ

      ਇਸ ਮੌਕੇ ਡਾ.ਜਗਦੀਪ ਸਿੰਘ ਦੁਆ ਪ੍ਰਿੰਸੀਪਲ, ਪ੍ਰਿੰ.ਪਰਵਿੰਦਰ ਕੌਰ ਦਾ,ਵਿਜੈ ਭਾਟੀਆ,ਕਿਰਨ ਸ਼ਰਮਾ,ਸੁਧੀਰ, ਗੁਰਦੀਪ ਕੁਮਾਰ ਸ਼ਰਮਾ,ਯੋਗ ਰਾਜ ਬੀ ਪੀ ਈ ਓ,ਇੰਦਰ ਪਾਲ ਭਾਟੀਆ ਐਸ ਡੀ ਓਬਲਦੀਪ ਸਿੰਘ ਜੇ ਈਹੈਡਮਾਸਟਰ ਭਾਰਤ ਭੂਸ਼ਣਰਾਕੇਸ਼ ਸ਼ਰਮਾਜਗਪਾਲ ਸਿੰਘਅਨਿਲ ਸ਼ਰਮਾ,ਆਰਤੀ ਸ਼ਰਮਾ,ਸੁਨੀਤਾ ਰਾਣੀਸ਼ੁਗਨਪਾਲ ਹਾਜ਼ਰ ਸਨ।