ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਤੋਂ ਮਹੱਲਾ ਵਾਸੀ ਖੁਸ਼ ਵੰਡੇ ਲੱਡੂ ਪੁਲਿਸ ਤੇ ਬਰਸਾਏ ਫੁੱਲ
ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਅੱਜ ਵੱਡਾ ਐਕਸ਼ਨ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਦੋ ਘਰ ਸੀਲ ਅਤੇ ਦੋ ਤੇ ਪੀਲਾ ਪੰਜਾਬ ਚਲਾਇਆ ਗਿਆ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹੋਏ ਮਹੱਲਾ ਵਾਸੀਆਂ ਨੇ ਜਿੱਥੇ ਲੱਡੂ ਵੰਡੇ ਉਥੇ ਹੀ ਪੁਲਿਸ ਫੋਰਸ ਤੇ ਫੁੱਲ ਵਰਸਾਏ ਗਏ ਉਹਨਾਂ ਕਿਹਾ ਕਿ ਇਹਨਾਂ ਨਸ਼ਾ ਤਸਕਰਾਂ ਕਾਰਨ ਉਹਨਾਂ ਦੇ ਘਰ ਖਰਾਬ ਹੋ ਰਹੇ ਸਨ ਅਤੇ ਇਹਨਾਂ ਵੱਲੋਂ ਆਏ ਦਿਨ ਇੱਥੇ ਗੁੰਡਾਗਰਦੀ ਦਾ ਨਾਚ ਕੀਤਾ ਜਾਂਦਾ ਸੀ ਪਰ ਪੁਲਿਸ ਦੀ ਇਸ ਕਾਰਵਾਈ ਨਾਲ ਹੁਣ ਇਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਵੇਗੀ
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਕਿਹਾ ਕਿ ਉਹਨਾਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਸੀ ਕਿ ਬੇਅੰਤ ਸਿੰਘ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਕੁਝ ਲੋਕਾਂ ਵੱਲੋਂ ਨਜਾਇਜ਼ ਉਸਾਰੀ ਕੀਤੀ ਗਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਦੋ ਘਰ ਸੀਲ ਕੀਤੇ ਗਏ ਹਨ ਅਤੇ ਦੋ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਨਸ਼ਾ ਤਸਕਰੀ ਦੇ ਨਾਲ ਜੁੜੇ ਹੋਏ ਇਹਨਾਂ ਲੋਕਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਹਨ ਅਤੇ ਇਹਨਾਂ ਵੱਲੋਂ ਨਸ਼ਾ ਤਸਕਰੀ ਕਰਕੇ ਇਹ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸਨ ਜਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਨੋਟਿਸ ਦਿੱਤੇ ਜਾਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਐਸਡੀਐਮ ਬਠਿੰਡਾ ਬਲਕਰਨ ਸਿੰਘ ਨੇ ਦੱਸਿਆ ਕਿ ਜੋ ਘਰ ਢਾਏ ਗਏ ਹਨ ਇਹ ਇਹ ਨਜਾਇਜ਼ ਉਸਾਰੇ ਗਏ ਸਨ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਨੋਟਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਇਹਨਾਂ ਲੋਕਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਜਿਨਾਂ ਲੋਕਾਂ ਵੱਲੋਂ ਨਾਜਾਇਜ਼ ਉਸਾਰੀਆਂ ਕੀਤੀਆਂ ਗਈਆਂ ਹਨ।
Read Also : ਨਹੀਂ ਰਹੀ ਗਾਇਕ ਰੰਮੀ ਰੰਧਾਵਾ ਦੀ ਨਿੱਕੀ ਧੀ , ਕਿਹਾ ਦੁਨੀਆ ਨੂੰ ਅਲਵਿਦਾ
ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਕਾਰਵਾਈ ਤੋਂ ਖੁਸ਼ ਹੋ ਕੇ ਮਹੱਲਾ ਵਾਸੀ ਰੇਖਾ ਰਾਣੀ ਵੱਲੋਂ ਲੱਡੂ ਵੰਡੇ ਗਏ ਅਤੇ ਪੁਲਿਸ ਫੋਰਸ ਤੇ ਫੁੱਲ ਬਰਸਾਏ ਗਏ ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਰੇਖਾ ਰਾਣੀ ਨੇ ਕਿਹਾ ਕਿ ਇਹ ਕਾਰਵਾਈ ਲੇਟ ਹੋਈ ਹੈ ਕਿਉਂਕਿ ਨਸ਼ਾ ਤਸਕਰਾਂ ਵੱਲੋਂ ਲਗਾਤਾਰ ਮਹੱਲਾ ਵਾਸੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਹਨਾਂ ਦੀਆਂ ਨਜਾਇਜ਼ ਕਾਰਵਾਈਆਂ ਦੇ ਚਲਦੇ ਕਈ ਵਾਰ ਉਹਨਾਂ ਦੇ ਘਰਾਂ ਉੱਪਰ ਹਮਲੇ ਹੋਏ ਸਨ ਪਰ ਪੁਲਿਸ ਵੱਲੋਂ ਅੱਜ ਜੋ ਐਕਸ਼ਨ ਕੀਤਾ ਗਿਆ ਹੈ ਉਸ ਦੀ ਉਹ ਸ਼ਲਾਗਾ ਕਰਦੇ ਹਨ ਅਤੇ ਆਉਂਦੇ ਦਿਨਾਂ ਵਿੱਚ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇ ਇਸ ਦੀ ਉਮੀਦ ਕਰਦੇ ਹਨ
Related Posts
Advertisement
