ਨਸ਼ਾ ਮੁਕਤ ਭਵਿੱਖ ਵੱਲ ਇਕ ਅਹਿਮ ਕਦਮ-ਡਿਪਟੀ ਕਮਿਸ਼ਨਰ ਦੀ ਅਗਵਾਈ ਚ ਜਾਗਰੂਕਤਾ ਸਮਾਗਮ

ਨਸ਼ਾ ਮੁਕਤ ਭਵਿੱਖ ਵੱਲ ਇਕ ਅਹਿਮ ਕਦਮ-ਡਿਪਟੀ ਕਮਿਸ਼ਨਰ ਦੀ ਅਗਵਾਈ ਚ ਜਾਗਰੂਕਤਾ ਸਮਾਗਮ

ਅੰਮ੍ਰਿਤਸਰ 1 ਮਈ:

            ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋ ਇਕ ਹੋਰ ਪਹਿਲਕਦਮੀ ਕਰਦੇ ਹੋਏ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋ ਜਾਗਰੂਕ ਕਰਨ ਲਈ ਲੁਧਿਆਣੇ ਦੀ ਇਕ ਗੈਰ ਸਰਕਾਰੀ ਸੰਸਥਾ ਇਨੀਸੀ਼ਏਟਿਵ ਆਫ ਚੇਜ ਨਾਲ ਮਿਲਕੇ ਇਕ ਮੁਹਿੰਮ ਚਲਾ ਰਹੀ ਹੈ। ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਾ ਹੈ।

            ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋ ਪੰਜਾਬ ਵਿਚ ਨਸ਼ਾ ਮੁਕਤੀ ਲਈ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤ ਭਵਿੱਖ ਵੱਲ ਇਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿਚ ਮਨ ਮੇਲੇ ਆਯੋਜਿਤ ਕਰ ਰਿਹਾ ਹੈ।

            ਇਸੇ ਹੀ ਲੜੀ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋ ਸਰਕਾਰੀ ਹਾਈ ਸਕੂਲ ਗੇਟ ਹਕੀਮਾਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਨਸ਼ਿਆਂ ਤੋ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਸਮਾਜ ਲਈ ਇਕ ਘਾਤਕ ਚਣੌਤੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਧਿਆਨ ਪੜਾਈ ਅਤੇ ਖੇਡਾਂ ਵੱਲ ਕੇਦਰਤ ਕਰਨ ਦੀ ਪ੍ਰੇਰਣਾ ਦਿੱਤੀ। ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਕਿਹਾ ਕਿ ਨਸ਼ਾ ਮਨੁੱਖ ਨੂੰ ਅੰਦਰੋ ਖੋਖਲਾ ਕਰਦਾ ਹੈ ਅਤੇ ਸਮੂਹ ਸਮਾਜ ਨੂੰ ਮਿਲ ਕੇ ਇਸ ਬੁਰਾਈ ਵਿਰੁੱਧ ਜੰਗ ਲੜਨੀ ਪਵੇਗੀ। ਉਨ੍ਹਾ ਕਿਹਾ ਕਿ ਇਹ ਜਾਗਰੂਕਤਾ ਸਕੂਲਾਂ ਤੋ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਅਸੀ ਆਪਣੇ ਨੋਜਵਾਨ ਭਵਿੱਖ ਨੂੰ ਬਚਾ ਸਕੀਏ ਉਨ੍ਹਾ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਤੇ ਨਿਗਰਾਨੀ ਰੱਖਣ ਅਤੇ ਉਨ੍ਹਾ ਨੂੰ ਸਹੀ ਦਿਸ਼ਾ ਵੱਲ ਮਾਰਗਦਰਸ਼ਨ ਦੇਣ। ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਬੂਲਪੁਰਾ,ਡੈਮਗੰਜਘਨੁਪੁਰਖਾਸਾ,ਵੇਰਕਾ ਅਤੇ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਵਿਖੇ ਵੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਨ ਮੇਲੇ ਆਯੋਜਿਤ ਕੀਤੇ ਗਏ ਹਨ। ਇੰਨ੍ਹਾ ਸਕੂਲਾਂ ਵਿਚ ਸੰਸਥਾ ਦੇ ਮਾਹਿਰਾਂ ਵੱਲੋ ਬੱਚਿਆਂ ਨੂੰ ਨਸ਼ਿਆਂ ਤੋ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਮਨੋਵਿਗਿਆਨਕ ਮਾਹਿਰਾਂ ਦੀ ਮਦਦ ਲਈ ਲਈ ਜਾ ਰਹੀ ਹੈ।

            ਇਸ ਮੌਕੇ ਵਿਦਿਆਰਥੀਆਂ  ਵਲੋ ਨਸ਼ਾ ਮੁਕਤ ਸਮਾਜ ਲਈ  ਸੰਕਲਪ ਵੀ ਲਿਆ ਗਿਆ ਅਤੇ ਪੂਰੇ ਜੋਸ਼ ਨਾਲ  ''ਨਸ਼ੇ ਨੂੰ ਨਾਂਹ'' ਦਾ ਨਾਅਰਾ ਵੀ ਬੁਲੰਦ ਕੀਤਾ। ਇਸ ਮੌਕੇ ਜ਼ਿਲਾ੍ ਸਿੱਖਿਆ ਅਫਸਰ ਸੈਕੰਡਰੀ ਸ: ਹਰਭਗਵੰਤ ਸਿੰਘਉਪ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਰਾਜ਼ੇਸ ਖੰਨਾਸਕੂਲ ਮੁੱਖੀ ਮੈਡਮ ਨਵਨੀਤ ਕੌਰ ਤੋ ਇਲਾਵਾ ਸਕੂਲ ਦਾ ਸਾਰਾ ਸਟਾਫ ਹਾ਼ਜਰ ਸੀ।

Tags: