ਦੇਸ਼ ਦੀਆਂ 143 ਮਹਿਲਾ ਸਾਂਸਦਾਂ ਤੇ ਵਿਧਾਇਕਾਂ ਵਿਰੁਧ ਅਪਰਾਧਿਕ ਮਾਮਲੇ
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਵੱਲੋਂ ਜਾਰੀ ਕੀਤੀ ਰਿਪੋਰਟ
ਰਿਪੋਰਟ ਦੇ ਮੁਤਾਬਿਕ ਦੇਸ਼ ਦੀਆਂ ਕੁੱਲ 512 ਮਹਿਲਾ ਸੰਸਦ ਮੈਂਬਰਾਂ ਤੇ 143 ਵਿਧਾਇਕਾਂ ਦੇ ਖਿਲਾਫ ਅਪਰਾਧਿਕ ਮਾਮਲ ਦਰਜ ਨੇ ਤੇ ਇਹਨਾਂ ਮਾਮਲਿਆਂ ਦੇ ਵਿਚ 78 ਮਾਮਲੇ ਅਜਿਹੇ ਨੇ ਜਿੰਨਾਂ ਦੇ ਵਿਚ ਕਤਲ ਤੇ ਅਗਵਾ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ
ਇਸ ਦੇ ਨਾਲ ਹੀ ਰਿਪੋਰਟ ਦੇ ਅਨੁਸਾਰ 71% ਮਹਿਲਾ ਨੇਤਾ ਗ੍ਰੈਜੂਏਟ ਜਾਂ ਵਧੇਰੇ ਪੜ੍ਹੇ-ਲਿਖੇ ਹਨ। 24% ਨੇ 5ਵੀਂ ਤੋਂ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ 12 ਔਰਤਾਂ ਨੇ ਡਿਪਲੋਮਾ ਕੀਤਾ ਹੈ। ਮਹਿਲਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿੱਚੋਂ, 64% 41 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਹਨ, 22% 25 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਹਨ ਅਤੇ 14% 61 ਤੋਂ 80 ਸਾਲ ਦੀ ਉਮਰ ਦੇ ਵਿਚਕਾਰ ਹਨ। ਏਡੀਆਰ ਦੀ ਰਿਪੋਰਟ ਦੇ ਅਨੁਸਾਰ, ਦੇਸ਼ ਦੇ 45% ਵਿਧਾਇਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਏਡੀਆਰ ਨੇ 28 ਰਾਜਾਂ ਅਤੇ ਵਿਧਾਨ ਸਭਾਵਾਂ ਵਾਲੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 4123 ਵਿਧਾਇਕਾਂ ਵਿੱਚੋਂ 4092 ਦੇ ਚੋਣ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ।
ਜੇਕਰ ਰਾਜਾਂ ਦੀ ਸਥਿਤੀ ਦੇਖੀਏ ਤਾਂ ਗੋਆ ਦੀਆਂ ਤਿੰਨ ’ਚੋਂ ਦੋ ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਤੇਲੰਗਾਨਾ ਦੀਆਂ 12 ਵਿੱਚੋਂ 8 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਆਂਧਰਾ ਪ੍ਰਦੇਸ਼ ਦੀਆਂ 24 ਵਿੱਚੋਂ 14 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਪੰਜਾਬ ਦੀਆਂ 14 ’ਚੋਂ 7 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਕੇਰਲ ਦੀਆਂ 14 ਵਿੱਚੋਂ 7 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ਅਤੇ ਬਿਹਾਰ ਦੀਆਂ 35 ਵਿੱਚੋਂ 15 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ਨੇ ਆਪਣੇ ਹਲਫਨਾਮਿਆਂ ’ਚ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ।
ਭਾਜਪਾ: 217 ਮਹਿਲਾ ਸੰਸਦ ਮੈਂਬਰ-ਵਿਧਾਇਕ, 23% ’ਤੇ ਮਾਮਲੇ ਹਨ, 11% ’ਤੇ ਗੰਭੀਰ ਮਾਮਲੇ ਹਨ।
ਕਾਂਗਰਸ: 83 ’ਚੋਂ 34% ਵਿਰੁੱਧ ਅਪਰਾਧਿਕ ਮਾਮਲੇ ਹਨ ਅਤੇ 20% ਵਿਰੁੱਧ ਗੰਭੀਰ ਦੋਸ਼ ਹਨ।
ਟੀਡੀਪੀ: 20 ਮਹਿਲਾ ਵਿਧਾਇਕਾਂ ’ਚੋਂ 65% ਵਿਰੁੱਧ ਕੇਸ ਹਨ, 45% ਵਿਰੁੱਧ ਗੰਭੀਰ ਮਾਮਲਿਆਂ ਵਿੱਚ ਕੇਸ ਹਨ।
ਆਪ: 13 ’ਚੋਂ 69% ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, 31% ਵਿਰੁੱਧ ਗੰਭੀਰ ਦੋਸ਼ਾਂ ਦੇ ਮਾਮਲੇ ਦਰਜ ਹਨ।
Advertisement
