" ਡਾਕੂਆਂ ਦਾ ਮੁੰਡਾ 3 " ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼ ! ਜਾਣੋ ਕਦੋਂ ਰਿਲੀਜ਼ ਹੋਵੇਗੀ ਐਕਸ਼ਨ ਨਾਲ ਭਰਪੂਰ ਇਹ ਫ਼ਿਲਮ
ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੀ ਹੈ 'ਡਾਕੂਆਂ ਦਾ ਮੁੰਡਾ 3', ਜਿਸ ਦੀ ਰਿਲੀਜ਼ ਮਿਤੀ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ, ਜੋ ਬਹੁਤ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਉੱਥੇ ਹੀ ਦੱਸਦੇਈਏ ਕਿ ਇਸਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕਰ ਦਿੱਤਾ
"ਜੀ ਸਟੂਡਿਓਜ਼" ਅਤੇ "ਡ੍ਰੀਮ ਰਿਐਲਟੀ ਮੂਵੀਜ਼" ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਬਿੱਗ ਸੈੱਟਅੱਪ ਪੰਜਾਬੀ ਫਿਲਮ ਦਾ ਲੇਖਨ ਨਰਿੰਦਰ ਅੰਬਰਸਰੀਆ, ਜਦਕਿ ਨਿਰਦੇਸ਼ਨ ਹੈਪੀ ਰੋਡੇ ਦੁਆਰਾ ਕੀਤਾ ਗਿਆ ਹੈ, ਜੋ ਹਾਲ ਹੀ ਦੇ ਸਮੇਂ ਵਿੱਚ ਸਟੂਡੈਂਟਸ ਰਾਜਨੀਤੀ ਅਧਾਰਿਤ ਪੰਜਾਬੀ ਫਿਲਮ 'ਰੋਡੇ ਕਾਲਜ' ਵੀ ਸਫਲਤਾਪੂਰਵਕ ਨਿਰਦੇਸ਼ਿਤ ਕਰ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਪ੍ਰਭਾਵਪੂਰਨ ਫਿਲਮ ਵਿੱਚ ਪਾਲੀਵੁੱਡ ਸਟਾਰ ਦੇਵ ਖਰੌੜ ਅਤੇ ਬਾਲੀਵੁੱਡ ਐਕਟਰ ਕਬੀਰ ਦੁਹਾਨ ਸਿੰਘ ਲੀਡਿੰਗ ਅਤੇ ਪੈਰੇਲਰ ਕਿਰਦਾਰਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਚਿਹਰਿਆਂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਸਾਲ 2018 ਵਿੱਚ ਆਈ 'ਡਾਕੂਆਂ ਦਾ ਮੁੰਡਾ' ਅਤੇ ਸਾਲ 2021 ਵਿੱਚ ਰਿਲੀਜ਼ ਹੋਈ 'ਡਾਕੂਆਂ ਦਾ ਮੁੰਡਾ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ ਉਕਤ ਫਿਲਮ, ਜਿਸ ਨੂੰ ਇਸ ਵਾਰ ਪਹਿਲੋਂ ਨਾਲੋਂ ਵੀ ਵੱਡੇ ਸੈੱਟਅੱਪ ਅਧੀਨ ਸਿਰਜਿਆ ਜਾ ਰਿਹਾ ਹੈ।
ਪੰਜਾਬ ਤੋਂ ਇਲਾਵਾ ਦੇਹਰਾਦੂਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਪੰਜਾਬੀ ਫਿਲਮ ਨੂੰ 13 ਜੂਨ ਨੂੰ ਦੁਨੀਆਂ ਭਰ ਵਿੱਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ, ਜੋ ਹੋਰਨਾਂ ਮੁਲਕਾਂ ਤੋਂ ਇਲਾਵਾ ਲਹਿੰਦੇ ਪੰਜਾਬ ਵਿੱਚ ਵੀ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।
https://www.instagram.com/reel/DJEE9jZJc3l/?utm_source=ig_web_copy_link&igsh=MzRlODBiNWFlZA==
Read Also : ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ 'ਤੇ AAP ਦਾ ਵੱਡਾ ਪ੍ਰਦਰਸ਼ਨ , BJP ਨੇਤਾਵਾਂ ਦੇ ਘਰਾਂ ਦਾ ਕੀਤਾ ਜਾ ਰਿਹਾ ਘਿਰਾਓ
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮ 'ਮਝੈਲ' ਦਾ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਦੇਵ ਖਰੌੜ, ਜੋ ਅਪਣੀ ਇਸ ਸੀਕਵਲ ਫਿਲਮ ਵਿੱਚ ਇੱਕ ਵਾਰ ਮੁੜ ਕਾਫ਼ੀ ਪ੍ਰਭਾਵਸ਼ਾਲੀ ਰੋਲ ਵਿੱਚ ਹਨ, ਜਿੰਨ੍ਹਾਂ ਦਾ ਰੋਲ ਇੱਕ ਅਜਿਹੇ ਜੁਝਾਰੂ ਨੌਜਵਾਨ ਦਾ ਹੈ, ਜਿਸ ਨੂੰ ਰਿਸ਼ਵਤਖੋਰੀ ਸਿਸਟਮ ਖਿਲਾਫ਼ ਬੇਹੱਦ ਚੁਣੌਤੀਪੂਰਨ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ।
Advertisement
