ਕੇਜਰੀਵਾਲ ਨੇ ਪੈਟਰੋਲ ਪੰਪ-ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ ਈ-20 'ਤੇ ਚਿੱਟੇ ਝੂਠ ਨੂੰ ਕੀਤਾ ਬੇਨਕਾਬ

ਕੇਜਰੀਵਾਲ ਨੇ ਪੈਟਰੋਲ ਪੰਪ-ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ ਈ-20 'ਤੇ ਚਿੱਟੇ ਝੂਠ ਨੂੰ ਕੀਤਾ ਬੇਨਕਾਬ

ਨਵੀਂ ਦਿੱਲੀ 11 ਜੁਲਾਈ- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਪੈਟਰੋਲ ਦੀ ਵਰਤੋਂ ਨਾਲ ਗੱਡੀਆਂ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਪੈਟਰੋਲ ਪੰਪ ਅਤੇ ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ ਈ-20 'ਤੇ ਚਿੱਟੇ ਝੂਠ ਨੂੰ ਬੇਨਕਾਬ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਪ 'ਤੇ ਪੈਟਰੋਲ ਲੈਣ ਆਏ ਅਤੇ ਸਰਵਿਸ ਸਟੇਸ਼ਨ 'ਤੇ ਗੱਡੀ ਠੀਕ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਸਮਝਿਆ ਕਿ ਈ-20 ਦੀ ਵਰਤੋਂ ਨਾਲ ਉਨ੍ਹਾਂ ਦੀਆਂ ਗੱਡੀਆਂ 'ਤੇ ਕੀ ਅਸਰ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ, ਜੋ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਹਨ। ਲੋਕਾਂ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਲੋਕ ਕਹਿ ਰਹੇ ਹਨ ਕਿ ਈ-20 ਪੈਟਰੋਲ ਨੂੰ ਲੈ ਕੇ ਸਰਕਾਰ ਚਿੱਟਾ ਝੂਠ ਬੋਲ ਰਹੀ ਹੈ। ਇਸ ਦੇ ਕਾਰਨ ਸੱਚਮੁੱਚ ਗੱਡੀਆਂ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਆਮ ਲੋਕ ਇਥੇਨੌਲ ਤੋਂ ਬਹੁਤ ਦੁਖੀ ਹਨ।

ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੈਟਰੋਲ ਪੰਪ ਅਤੇ ਸਰਵਿਸ ਸਟੇਸ਼ਨ 'ਤੇ ਜਾ ਕੇ ਈ-20 ਦੇ ਮੁੱਦੇ 'ਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਐਕਸ 'ਤੇ ਕਿਹਾ ਕਿ ਅੱਜ ਮੈਂ ਦਿੱਲੀ ਦੇ ਇੱਕ ਪੈਟਰੋਲ ਪੰਪ ਅਤੇ ਸਰਵਿਸ ਸਟੇਸ਼ਨ 'ਤੇ ਜਾ ਕੇ ਜ਼ਮੀਨੀ ਹਕੀਕਤ ਜਾਣੀ। ਸਰਕਾਰ ਚਿੱਟਾ ਝੂਠ ਬੋਲ ਰਹੀ ਹੈ। ਈ-20 ਦੇ ਕਾਰਨ ਗੱਡੀਆਂ ਵਿੱਚ ਸੱਚਮੁੱਚ ਦਿੱਕਤਾਂ ਆ ਰਹੀਆਂ ਹਨ। ਆਮ ਲੋਕ ਇਥੇਨੌਲ ਤੋਂ ਬਹੁਤ ਦੁਖੀ ਹਨ। ਲਗਭਗ ਸਾਰੇ ਲੋਕਾਂ ਦੀ ਮਾਈਲੇਜ ਘਟੀ ਹੈ ਅਤੇ ਬਹੁਤ ਸਾਰੀਆਂ ਗੱਡੀਆਂ ਵਿੱਚ ਖ਼ਰਾਬੀ ਦੀ ਸ਼ਿਕਾਇਤ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਦੇਸ਼ ਵਿੱਚ ਜੋ ਵੀ ਲੋਕ ਈ-20 ਪੈਟਰੋਲ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਸਰਕਾਰ ਦੇ ਮੰਤਰੀ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢ ਰਹੇ ਹਨ। ਕਦੇ ਕਹਿੰਦੇ ਹਨ ਕਿ ਇਹ ਦੇਸ਼ਧ੍ਰੋਹੀ ਹਨ, ਕਦੇ ਐਂਟੀ-ਨੈਸ਼ਨਲ ਕਹਿੰਦੇ ਹਨ, ਕਦੇ ਪੈਟਰੋਲ ਲਾਬੀ ਦੇ ਦਲਾਲ ਦੱਸਦੇ ਹਨ, ਤਾਂ ਕਦੇ ਅਨਇੰਪਲਾਈਡ ਸੋਸ਼ਲ ਐਕਟਿਵਿਸਟ ਕਹਿੰਦੇ ਹਨ। ਉਹ ਕੁਝ ਨਾ ਕੁਝ ਗਾਲ੍ਹਾਂ ਕੱਢ ਰਹੇ ਹਨ।

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਇੰਨਾ ਹੰਕਾਰ ਠੀਕ ਨਹੀਂ ਹੈ। ਜਿੰਨੇ ਵੀ ਲੋਕ ਈ-20 ਬਾਰੇ ਬੋਲ ਰਹੇ ਹਨ ਅਤੇ ਇਸ ਦਾ ਵਿਰੋਧ ਕਰ ਰਹੇ ਹਨ, ਉਹ ਸਾਰੇ ਲੋਕ ਈ-20 ਦੀ ਵਜ੍ਹਾ ਕਰਕੇ ਦੁਖੀ ਹਨ। ਇਹ ਸਾਡੇ ਹੀ ਦੇਸ਼ ਦੇ ਲੋਕ ਹਨ। ਇਹ ਦੇਸ਼ਧ੍ਰੋਹੀ ਨਹੀਂ, ਬਲਕਿ ਦੇਸ਼ ਭਗਤ ਹਨ ਅਤੇ ਦੇਸ਼ ਦੇ ਸਾਰੇ 140 ਕਰੋੜ ਲੋਕ ਦੇਸ਼ ਭਗਤ ਹਨ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਗਾਲ੍ਹਾਂ ਕੱਢਣਾ ਠੀਕ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅੱਗੇ ਕਿਹਾ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਗਾਲ੍ਹਾਂ ਨਹੀਂ ਕੱਢਣੀਆਂ ਚਾਹੀਦੀਆਂ। ਅਸੀਂ ਇੱਕ ਲੋਕਤੰਤਰ ਵਿੱਚ ਰਹਿੰਦੇ ਹਾਂ, ਇਨ੍ਹਾਂ ਦੀਆਂ ਗੱਲਾਂ ਸੁਣੋ। ਸਰਕਾਰ ਦਾ ਫ਼ਰਜ਼ ਹੈ ਕਿ ਲੋਕਾਂ ਦੀਆਂ ਜੋ ਵੀ ਸ਼ਿਕਾਇਤਾਂ ਹਨ, ਉਨ੍ਹਾਂ ਨੂੰ ਸੁਣ ਕੇ ਠੀਕ ਕਰੇ।