ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲੋੜੀਂਦੇ ਪ੍ਰਬੰਧਾਂ ਹਿਤ 13 ਦਸੰਬਰ ਨੂੰ 7 ਪਬਲਿਕ ਸਕੂਲਾਂ ਵਿੱਚ ਛੁੱਟੀ
By NIRPAKH POST
On
ਮਾਲੇਰਕੋਟਲਾ, 11 ਦਸੰਬਰ -
ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਕਰਵਾਈਆਂ ਜਾਣੀਆਂ ਹਨ ਇਸ ਲਈ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਦੇ ਲੋੜੀਂਦੇ ਪ੍ਰਬੰਧਾਂ ਹਿਤ 13 ਦਸੰਬਰ (ਦਿਨ ਸ਼ਨੀਵਾਰ) ਨੂੰ 7 ਪਬਲਿਕ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚੋਣਾਂ ਦੇ ਅਗੇਤੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਮਾਡਰਨ ਸੈਕੁਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾਂ, ਗੋਲਡਨ ਇਰਾ ਮਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ, ਅਲਫਲਾ ਸਕੂਲ ਮਾਲੇਰਕੋਟਲਾ, ਭੁਪਿੰਦਰਾ ਪਬਲਿਕ ਸਕੂਲ ਮਾਹੋਰਾਣਾ, ਸ੍ਰੀ ਨਨਕਾਣਾ ਪਬਲਿਕ ਸਕੂਲ ਰਾਮਪੁਰ ਛੰਨਾਂ, ਬਾਬਾ ਗੰਡਾ ਸਿੰਘ ਪਬਲਿਕ ਸਕੂਲ ਲਾਂਗੜੀਆਂ ਅਤੇ ਸੋਹਰਾਬ ਪਬਲਿਕ ਸਕੂਲ ਮਾਲੇਰਕੋਟਲਾ ਵਿਖੇ 13 ਦਸਬੰਰ (ਦਿਨ ਸ਼ਨੀਵਾਰ) ਨੂੰ ਛੁੱਟੀ ਰਹੇਗੀ।


