ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਬਣਿਆ ਦੂਜੇ ਰਾਜਾਂ ਲਈ ਮਿਸਾਲ

ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਬਣਿਆ ਦੂਜੇ ਰਾਜਾਂ ਲਈ ਮਿਸਾਲ

ਪੰਜਾਬ, ਜੋ ਲੰਮੇ ਸਮੇਂ ਤੋਂ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਇਸ ਸਮੱਸਿਆ ਨੇ ਅਣਗਿਣਤ ਘਰ ਤਬਾਹ ਕੀਤੇ ਹਨ। ਪਰ ਹੁਣ ਉਹ ਸਮਾਂ ਪਿੱਛੇ ਛੁੱਟ ਰਿਹਾ ਹੈ। ਹੁਣ ਪੰਜਾਬ ਵਿੱਚ ਸਿਰਫ ਕਾਰਵਾਈ ਨਹੀਂ, ਅਸਲੀ ਬਦਲਾਅ ਹੋ ਰਿਹਾ ਹੈ। ਇਸ ਬਦਲਾਅ ਦੀ ਅਗਵਾਈ ਮਾਣ ਸਰਕਾਰ ਕਰ ਰਹੀ ਹੈ। ਹੁਣ ਨਸ਼ੇ ਨਾਲ ਲੜਾਈ ਥਾਣਿਆਂ ਤੋਂ ਨਹੀਂ, ਸਕੂਲ ਦੀ ਕਲਾਸ ਤੋਂ ਲੜੀ ਜਾਏਗੀ।ਸਰਕਾਰ ਨੇ ਇੱਕ ਅਜਿਹਾ ਇਤਿਹਾਸਿਕ ਫੈਸਲਾ ਲਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਲਈ ਇੱਕ ਮਾਡਲ ਬਣੇਗਾ। ਮਾਣ ਸਰਕਾਰ ਨੇ ਰਾਜ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਗਿਆਨਿਕ ਰੂਪ ਨਾਲ ਤਿਆਰ ਕੀਤਾ ਗਿਆ ਨਸ਼ਾ-ਵਿਰੋਧੀ ਪਾਠਕ੍ਰਮ ਸ਼ੁਰੂ ਕਰਨ ਦੀ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ।1 ਅਗਸਤ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਅ ਦਾ ਇੱਕ ਵਿਗਿਆਨਿਕ ਪਾਠਕ੍ਰਮ ਪੜ੍ਹਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ।

ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਣ ਦੀ ਅਗਵਾਈ ਵਾਲੀ ਸਰਕਾਰ ਦੇ ‘ਯੁੱਧ ਨਸ਼ੇ ਦੇ ਵਿਰੁੱਧ’ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜਿਸਦਾ ਮਕਸਦ ਲਗਭਗ 8 ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਰੋਕਣ ਲਈ ਹੁਨਰ ਸਿਖਾਉਣਾ ਹੈ। ਇਸ ਪਾਠਕ੍ਰਮ ਨੂੰ ਨੋਬਲ ਪੁਰਸਕਾਰ ਜੇਤੂ ਪ੍ਰੋ. ਅਭਿਜੀਤ ਬੈਨਰਜੀ ਦੀ ਟੀਮ ਨੇ ਅਤੇ ਸਿੱਖਿਆ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਤਿਆਰ ਕੀਤਾ ਗਿਆ ਹੈ।
ਲਗਭਗ 3,658 ਸਰਕਾਰੀ ਸਕੂਲਾਂ ਵਿੱਚ ਪਾਠਕ੍ਰਮ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ 6,500 ਤੋਂ ਜ਼ਿਆਦਾ ਅਧਿਆਪਕਾਂ ਨੂੰ ਖਾਸ ਸਿਖਲਾਈ ਦਿੱਤੀ ਗਈ ਹੈ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ 27 ਹਫ਼ਤਿਆਂ ਤੱਕ ਹਰ ਪੰਦਰਵੇਂ ਦਿਨ 35 ਮਿੰਟ ਦੀ ਕਲਾਸ ਰਾਹੀਂ ਸਿਖਾਇਆ ਜਾਏਗਾ ਕਿ ਨਸ਼ੇ ਨੂੰ ਕਿਵੇਂ ਨਾਂਹ ਕਰਨਾ ਹੈ, ਸਾਥੀਆਂ ਦੇ ਦਬਾਅ ਵਿੱਚ ਆ ਕੇ ਗਲਤ ਰਾਹ ਨੂੰ ਕਿਵੇਂ ਨਹੀਂ ਚੁਣਨਾ ਹੈ ਅਤੇ ਸੱਚਾਈ ਨੂੰ ਪਛਾਣ ਕੇ ਆਪਣੇ ਫੈਸਲੇ ਖੁਦ ਲੈਣੇ ਹਨ।

ਇਹ ਪਹਿਲੀ ਵਾਰ ਹੈ ਜਦ ਕੋਈ ਰਾਜ ਸਰਕਾਰ ਨਸ਼ੇ ਦੇ ਖਿਲਾਫ ਅਜਿਹਾ ਠੋਸ ਅਤੇ ਦੂਰਦਰਸ਼ੀ ਕਦਮ ਚੁੱਕ ਰਹੀ ਹੈ। ਇਸ ਕੋਰਸ ਵਿੱਚ ਬੱਚਿਆਂ ਨੂੰ ਸਿਰਫ ਪੜ੍ਹਾਇਆ ਨਹੀਂ ਜਾਏਗਾ, ਬਲਕਿ ਉਨ੍ਹਾਂ ਨੂੰ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਪ੍ਰਸ਼ਨੋੱਤਰੀ ਕਰਵਾਈ ਜਾਏਗੀ, ਪੋਸਟਰ, ਵਰਕਸ਼ੀਟ ਅਤੇ ਮੇਲ-ਜੋਲ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਸੋਚ ਨੂੰ ਮਜ਼ਬੂਤ ਕੀਤਾ ਜਾਏਗਾ।ਬੱਚਿਆਂ ਨੂੰ ਸਮਝਾਇਆ ਜਾਏਗਾ ਕਿ ਨਸ਼ਾ ਕਦੇ ‘ਠੰਡਾ’ ਨਹੀਂ ਹੁੰਦਾ, ਬਲਕਿ ਬਰਬਾਦੀ ਵੱਲ ਲੈ ਜਾਣ ਵਾਲਾ ਰਾਹ ਹੈ। ਜਦੋਂ ਇਸ ਪਾਠਕ੍ਰਮ ਨੂੰ ਅਮ੍ਰਿਤਸਰ ਅਤੇ ਤਰਨਤਾਰਨ ਦੇ ਲਗਭਗ 78 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਚਲਾਇਆ ਗਿਆ, ਤਾਂ ਇਸਦੇ ਨਤੀਜੇ ਹੈਰਾਨੀ ਵਾਲੇ ਸਨ। 9,600 ਵਿਦਿਆਰਥੀਆਂ ਵਿੱਚੋਂ 90% ਨੇ ਮੰਨਿਆ ਕਿ ਇੱਕ ਵਾਰ ਨਸ਼ਾ ਲੈਣ ਨਾਲ ਲਤ ਲਗ ਸਕਦੀ ਹੈ। ਪਹਿਲਾਂ 50% ਵਿਦਿਆਰਥੀਆਂ ਦਾ ਮੰਨਣਾ ਸੀ ਕਿ ਇਰਾਦੇ ਦੀ ਸ਼ਕਤੀ ਨਾਲ ਨਸ਼ਾ ਛੱਡਿਆ ਜਾ ਸਕਦਾ ਹੈ, ਹੁਣ ਇਹ ਘਟ ਕੇ 20% ਰਹਿ ਗਿਆ।ਇਹ ਅੰਕੜੇ ਦੱਸਦੇ ਹਨ ਕਿ ਸਹੀ ਸਿੱਖਿਆ ਨਾਲ ਸੋਚ ਬਦਲੀ ਜਾ ਸਕਦੀ ਹੈ, ਅਤੇ ਸੋਚ ਨਾਲ ਹੀ ਸਮਾਜ ਬਦਲਦਾ ਹੈ। ਮਾਣ ਸਰਕਾਰ ਦੀ ਦੋਹਰੀ ਨੀਤੀ ਸਪਸ਼ਟ ਕਰਦੀ ਹੈ ਕਿ - ਨਸ਼ੇ ਦੀ ਸਪਲਾਈ ’ਤੇ ਸਖ਼ਤੀ ਅਤੇ ਮੰਗ ’ਤੇ ਸਮਝਦਾਰੀ ਨਾਲ ਵਾਰ ਹੋ ਰਿਹਾ ਹੈ।

ਪੰਜਾਬ ਦੀ ਇਹ ਪਹਿਲ ਦੇਸ਼ ਦੇ ਹੋਰ ਰਾਜਾਂ ਲਈ ਇੱਕ ਮਾਡਲ ਸਾਬਤ ਹੋ ਸਕਦੀ ਹੈ। 1 ਮਾਰਚ, 2025 ਨੂੰ ਸ਼ੁਰੂ ਹੋਈ ‘ਯੁੱਧ ਨਸ਼ੇ ਦੇ ਵਿਰੁੱਧ’ ਮੁਹਿੰਮ ਦੇ ਤਹਿਤ, ਪੰਜਾਬ ਪੁਲਿਸ ਨੇ ਅਗਸਤ 2025 ਦੇ ਅੰਤ ਤੱਕ ਲਗਭਗ 28,025 ਤੋਂ ਜ਼ਿਆਦਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਹੁਣ ਸਮਾਂ ਆ ਗਿਆ ਹੈ ਜਦੋਂ ਹਰ ਮਾਤਾ-ਪਿਤਾ ਮਾਣ ਨਾਲ ਇਹ ਕਹਿ ਸਕਣ ਕਿ ਉਨ੍ਹਾਂ ਦਾ ਬੱਚਾ ਨਸ਼ੇ ਤੋਂ ਸੁਰੱਖਿਤ ਹੈ, ਅਤੇ ਇਸਦੀ ਗਾਰੰਟੀ ਮਾਨ ਸਰਕਾਰ ਨੇ ਦਿੱਤੀ ਹੈ। ਮਾਨ ਸਰਕਾਰ ਦਾ ਇਹ ਕਦਮ ਸਿਰਫ ਇੱਕ ਸਿੱਖਿਆ ਨੀਤੀ ਨਹੀਂ, ਬਲਕਿ ਸਮਾਜਿਕ ਕ੍ਰਾਂਤੀ ਹੈ। ਮਾਨ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਹਵਾ ਵਿੱਚ ਗੱਲਾਂ ਨਹੀਂ ਕਰਦੀ ਬਲਕਿ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ।ਹੁਣ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਉੜਤਾ ਪੰਜਾਬ ਤੋਂ ਰੰਗਲਾ ਪੰਜਾਬ ਬਣ ਕੇ ਦੁਨੀਆ ਦੇ ਸਾਹਮਣੇ ਆਏਗਾ ਅਤੇ ਆਪਣੀ ਪੁਰਾਣੀ ਸ਼ਾਨ ਵਾਪਸ ਪਾਏਗਾ। ਇਹ ਦੂਜੀਆਂ ਸਰਕਾਰਾਂ ਵਾਂਗ ਚਲਾਇਆ ਗਿਆ ਕੋਈ ਰਾਜਨੀਤਿਕ ਏਜੰਡਾ ਨਹੀਂ ਬਲਕਿ ਮਾਨ ਸਰਕਾਰ ਦੁਆਰਾ ਚਲਾਇਆ ਗਿਆ ਪਵਿੱਤਰ ਮਿਸ਼ਨ ਹੈ। 

Tags: