ਝੂਠੀਆਂ ਖ਼ਬਰਾਂ ਤੇ ਚੋਣ ਕਮਿਸ਼ਨ ਦੀ ਰਹੇਗੀ ਬਾਜ ਅੱਖ—ਵਧੀਕ ਜਿ਼ਲ੍ਹਾ ਚੋਣ ਅਫ਼ਸਰ

ਝੂਠੀਆਂ ਖ਼ਬਰਾਂ ਤੇ ਚੋਣ ਕਮਿਸ਼ਨ ਦੀ ਰਹੇਗੀ ਬਾਜ ਅੱਖ—ਵਧੀਕ ਜਿ਼ਲ੍ਹਾ ਚੋਣ ਅਫ਼ਸਰ

ਫਾਜਿ਼ਲਕਾ, 9 ਮਈਵਧੀਕ ਜਿ਼ਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਜਿ਼ਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮਸੀਐਮਸੀ) ਦਾ ਦੌਰਾ ਕੀਤਾ ਅਤੇ ਹਦਾਇਤ ਕੀਤੀ ਕਿ ਮੀਡੀਆ ਵਿਚ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ।ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਕਿਹਾ ਕਿ ਝੂਠੀਆਂ […]

ਫਾਜਿ਼ਲਕਾ, 9 ਮਈ
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਜਿ਼ਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮਸੀਐਮਸੀ) ਦਾ ਦੌਰਾ ਕੀਤਾ ਅਤੇ ਹਦਾਇਤ ਕੀਤੀ ਕਿ ਮੀਡੀਆ ਵਿਚ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ।
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਕਿਹਾ ਕਿ ਝੂਠੀਆਂ ਖ਼ਬਰਾਂ (ਫੇਕ ਨਿਊਜ) ਤੇ ਵੀ ਐਮਸੀਐਮਸੀ ਵੱਲੋਂ ਤਿੱਖੀ ਨਜਰ ਰੱਖੀ ਜਾਵੇ। ਉਨ੍ਹਾਂ ਨੇ ਕਿਹਾ ਕਿ ਝੂਠੀਆਂ ਖ਼ਬਰਾਂ ਫੈਲਾਉਣਾ ਜੁਰਮ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਅਜਿਹੀ ਖਬਰ ਜਿਸਦੇ ਸੱਚ ਹੋਣ ਸਬੰਧੀ ਉਨ੍ਹਾਂ ਨੂੰ ਕੋਈ ਭਰਮ ਹੋਵੇ ਉਸਦੀ ਪੁਸ਼ਟੀ ਕੀਤੇ ਬਿਨ੍ਹਾਂ ਅੱਗੇ ਸ਼ੇਅਰ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਐਮਸੀਐਮਸੀ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪੁਲਿਸ ਦੇ ਸਾਇਬਰ ਸੈਲ ਵੱਲੋਂ ਵੀ ਇਸ ਤਰਾਂ ਦੀਆਂ ਝੂਠੀਆਂ ਖ਼ਬਰਾਂ ਸਬੰਧੀ ਨਜਰਜਾਨੀ ਕੀਤੀ ਜਾਂਦੀ ਰਹਿੰਦੀ ਹੈ।
ਇਸ ਮੌਕੇ ਐਮਸੀਐਮਸੀ ਦੇ ਨੋਡਲ ਅਫ਼ਸਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਭੁਪਿੰਦਰ ਸਿੰਘ ਬਰਾੜ ਵੀ ਹਾਜਰ ਸਨ।

Tags:

Latest

ਨਸ਼ਾ ਤਸਕਰ ਅਦਾਲਤ ਵਿੱਚ ਕਿਉਂ ਹਾਰ ਰਹੇ ਹਨ: ਪੰਜਾਬ ਦੇ ਪੁਲਿਸਿੰਗ ਮਾਡਲ ਤੇ ਇੱਕ ਝਾਤ ਜਿਸ ਕਰਕੇ ਪੰਜਾਬ ਦੇਸ਼ ਭਰ ਦੇ ਵਿਚ ਨਸ਼ਿਆਂ ਸੰਬੰਧੀ ਗ੍ਰਿਫਤਾਰੀਆਂ ਹੈ 'ਚ ਮੋਹਰੀ
ਗੈਂਗਸਟਰਾਂ ‘ਤੇ ਵਾਰ ਦਾ 76ਵਾਂ ਦਿਨ: ਪੰਜਾਬ ਪੁਲਿਸ ਵੱਲੋਂ 322 ਥਾਵਾਂ ‘ਤੇ ਛਾਪੇਮਾਰੀ; 133 ਗ੍ਰਿਫ਼ਤਾਰ
ਪੰਜਾਬ ਦੇ ਆਵਾਜਾਈ ਖੇਤਰ ਦੇ ਵਿਕਾਸ ਨੂੰ ਕੀਤਾ ਹੋਰ ਤੇਜ਼, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਆਰ.ਟੀ.ਸੀ. ਫਲੀਟ 'ਚ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ
ਅਕਾਲੀਆਂ ਨੇ ਪੰਜਾਬ ਨੂੰ ਲੁੱਟਣ ਦੀ ਆਦਤ ਨਹੀਂ ਛੱਡੀ; ਰੈਲੀ ਵਿੱਚ ਬਿਜਲੀ ਚੋਰੀ ਕਰਦੇ ਫੜੇ ਗਏ ਅਕਾਲੀ ਆਗੂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ