ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਦੌਲਤਪੁਰ, ਲੀਲ ਖੁਰਦ ਤੇ ਥਿੰਦ ਧਾਰੀਵਾਲ ਵਿਖੇ ਪਹੁੰਚੀ

ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਦੌਲਤਪੁਰ, ਲੀਲ ਖੁਰਦ ਤੇ ਥਿੰਦ ਧਾਰੀਵਾਲ ਵਿਖੇ ਪਹੁੰਚੀ

ਬਟਾਲਾ, 22 ਮਈ (  ) ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰਾਜ ਭਰ ਵਿੱਚ ਲੜੀ ਜਾ ਰਹੀ ਲੜਾਈ ਲਈਘਰ ਘਰ ਦਾ ਸਾਥ ਲੈਣ ਵਾਸਤੇਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ  ਗਈ ਨਸ਼ਾ ਮੁਕਤੀ ਯਾਤਰਾ’ ਦਾ ਹਲਕੇ ਦੇ ਪਿੰਡ ਦੌਲਤਪੁਰਲੀਲ ਖੁਰਦ ਅਤੇ ਥਿੰਦ ਧਾਰੀਵਾਲ ਵਿਖੇ ਪਹੁੰਚਣ ਤੇ ਸਰਪੰਚ ਮਿੱਤਰਪਾਲ ਸਿੰਘਗੁਰਪਿੰਦਰ ਸਿੰਘਤਰਸੇਮ ਸਿੰਘ ਅਤੇ ਉਨਾਂ ਦੀ ਸਮੁੱਚੀ ਟੀਮਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਯਾਤਰਾ ਦੀ ਅਗਵਾਈ ਕਰਨ ਵਾਲੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾਤਾ ਅੰਮ੍ਰਿਤ ਕਲਸੀਮਾਨਿਕ ਮਹਿਤਾਚੇਅਰਮੈਨ ਮਾਰਕਿਟ ਕਮੇਟੀ ਬਟਾਲਾਨਾਇਬ ਤਹਿਸੀਲਦਾਰ ਸਤਨਾਮ ਸਿੰਘ ਨੇ ਤੇਜ਼ ਹਨੇਰੀ ਅਤੇ ਤੇਜ ਬਾਰਿਸ਼ ਦੀ ਪਰਵਾਹ ਨਾ ਕਰਦਿਆਂ ਹੋਇਆਂ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨਉਥੇ ਹੀ ਪੰਜਾਬ ਦੇ ਅਵਾਮ ਵਲੋਂਇਸ ਨਸ਼ਾ ਮੁਕਤੀ ਮੁਹਿੰਮ ਵਿੱਚ ਅੱਗੇ ਹੋਕੇ ਲੜਾਈ ਲੜਨੀ ਚਾਹੀਦੀ ਹੈ।

ਉਨਾਂ ਪਿੰਡ ਵਾਸੀਆਂ ਦਾ ਤੇਜ ਬਾਰਿਸ਼ ਵਿੱਚ ਵੀ ਬੈਠੇ ਰਹਿਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਭਰਵੀਂ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹੋਉਥੇ ਤੁਸੀਂ ਨਸ਼ੇ ਵਿਰੁੱਧ ਲੜਨ ਲਈ ਵੀ ਕਮਰ ਕੱਸੇ ਕਰ ਚੁੱਕੇ ਹੋ। ਇਸ ਮੌਕੇ ਉਨਾਂ ਨਸ਼ੇ ਖਿਲਾਫ ਸਭ ਨੂੰ ਇੱਕਜੁੱਟ ਹੋ ਕੇ ਲੜਨ ਦੀ ਸਹੁੰ ਵੀ ਚੁਕਾਈ।

ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮਾਨ ਮਾਨਿਕ ਮਹਿਤਾ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਹਲਕੇ ਅੰਦਰ ਨਸ਼ੇ ਨੂੰ ਜੜੋਂ ਖਤਮ ਕਰਨ ਦੀ ਮੁਹਿੰਮ ਵਿੱਢੀ ਗਈ ਹੈਜਿਸ ਦੇ ਚੱਲਦਿਆਂ ਅੱਜ ਉਹ ਤੁਹਾਡੇ ਕੋਲ ਆਏ ਹਨ। ਉਨਾਂ ਕਿਹਾ ਕਿ ਸਾਨੂੰ ਪਾਰਟੀਬਾਜੀ ਤੋ ਉਪਰ ਉਠ ਕੇ ਆਪਣੇ ਪਿੰਡਕਸਬੇਸ਼ਹਿਰ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਸ਼ਾ ਇਕ ਗੰਭੀਰ ਬਿਮਾਰੀ ਹੈਜੋ ਸਾਡੇ ਨੋਜਵਾਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਇਸ ਬਿਮਾਰੀ ਤੋ ਛੁਟਕਾਰਾ ਤਾਂ ਹੀ ਮਿਲ ਸਕਦਾ ਹੈਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਨਸ਼ਿਆਂ ਦਾ ਡਟਕੇ ਮੁਕਾਬਲਾ ਕਰੀਏ। ਉਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਭਵਿੱਖ ਦੀ ਲੜਾਈ ਹੈ ਅਤੇ ਸਾਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਇੱਕਜੁੱਟ ਹੋਣਾ ਪਵੇਗਾ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਇਸ ਜਨ ਅੰਦੋਲਨ ਦਾ ਹਿੱਸਾ ਬਣਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

ਇਸ ਮੌਕੇ ਸਰਪੰਚ ਮਿੱਤਰਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਇੱਕ ਨਵਾਂ ਰਸਤਾ ਦਿਖਾ ਰਹੀ ਹੈ ਜੋ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਨਸ਼ਿਆਂ ਦੀ ਸਪਲਾਈ ਨੂੰ ਤੋੜਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਲਈ ਚਲਾਏ ਜਾ ਰਹੇ ਇਸ ਸਾਂਝੇ ਯਤਨ ਨੂੰ ਲੋਕਾਂ ਦਾ ਵੀ ਪੂਰਨ ਸਮਰਥਨ ਮਿਲ ਰਿਹਾ ਹੈ।

ਇਸ ਮੌਕੇ ਜਥੇਦਾਰ ਅਨੂਪ ਸਿੰਘਯੂਥ ਆਗੂ ਚਮਕੌਰ ਸਿੰਘਹੈਲਥ ਇੰਸਪੈਕਟਰ ਗੋਪਿੰਦਰ ਸਿੰਘ ਪੱਡਾਸੁਖਚੈਨ ਸਿੰਘਸੰਤੋਖ ਸਿੰਘਡਾ. ਭੁਪਿੰਦਰ ਸਿੰਘ ਹਰਪਾਲ ਸਿੰਘ ਐਸ.ਡੀ.ਓਸਰਪੰਚ ਸਿਕੰਦਰ ਸਿੰਘ,  ਸਰਪੰਚ ਗੁਰਦੀਪ ਸਿੰਘਲੰਬੜਦਾਰ ਪੂਰਨ ਸਿੰਘਸਰਬਜੀਤ ਸਿੰਘ ਬਾਜਵਾਪ੍ਰੀਤਮ ਸਿੰਘਪ੍ਰਦੀਪ ਕੁਮਾਰਸਤਨਾਮ ਸਿੰਘਬਲਜੀਤ ਸਿੰਘ,ਸਮੇਤ ਪਿੰਡ ਦੇ ਮੋਹਤਬਰ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਮੋਜੂਦ ਸਨ।

Tags: