ਮਾਤਾ ਬੰਗਲਾ ਮੁਖੀ ਜੀ ਅਤੇ ਮਾਤਾ ਚਿੰਤਪੁਰਨੀ ਜੀ ਧਾਰਮਿਕ ਅਸਥਾਨਾਂ ਲਈ ਮੁਫਤ ਯਾਤਰਾ ਸਹੂਲਤ ਦਾ ਕੀਤਾ ਪ੍ਰਬੰਧ
ਨੰਗਲ 29 ਦਸੰਬਰ : ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲੈ ਕੇ ਜਾਣ,ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਟੀਮ ਵੱਲੋਂ ਮੁਫਤ ਯਾਤਰਾ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ । ਸ਼ਰਧਾਲੂਆਂ ਨੂੰ ਮਾਤਾ ਸ੍ਰੀ ਬੰਗਲਾ ਮੁਖੀ ਜੀ ਅਤੇ ਮਾਤਾ ਸ੍ਰੀ ਚਿੰਤਪੁਰਨੀ ਜੀ ਦੀ ਧਾਰਮਿਕ ਯਾਤਰਾ ਲਈ ਮੁਫਤ ਬੱਸ ਸੇਵਾ ਨੂੰ ਰਵਾਨਾ ਕੀਤਾ ਗਿਆ।
ਇਹ ਜਾਣਕਾਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਧਾਇਕ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਟੀਮ ਦੇ ਮੈਂਬਰਾਂ ਦਲਜੀਤ ਸਿੰਘ, ਮੁਖਤਿਆਰ ਮੁਹੰਮਦ, ਅਸ਼ਵਨੀ ਕੁਮਾਰ, ਯਸ਼ਪਾਲ, ਅਸਲਮ ਖਾਨ ਬਿੱਲਾ, ਮੋਹਿਤ, ਰਾਜਨ ਮਹਿਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਸੋਨੂ ਚੋਪੜਾ, ਜਤਿੰਦਰਪਾਲ, ਸਾਲੀ ਠੇਕੇਦਾਰ, ਪੰਡਿਤ ਰਮੇਸ਼ ਸ਼ਰਮਾ ਅਮਨ,ਮਹਿਲਾ ਭਲਾਈ ਮਹਿਲਾ ਮੰਡਲ ਖੇੜਾ ਕਲਮੋਟ ਟੀਮ ਸ਼ਰਲਾ ਪ੍ਰਧਾਨ ਨੇ ਦਿੱਤੀ|ਉਹਨਾ ਨੇ ਦੱਸਿਆ ਕਿ ਇਸ ਧਾਰਮਿਕ ਯਾਤਰਾ ਲਈ ਆਪਣੇ ਪੱਧਰ ਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ| ਸ਼ਰਧਾਲੂਆਂ ਨੂੰ ਇਸ ਯਾਤਰਾ ਦੌਰਾਨ ਲੈ ਕੇ ਜਾਣ ਅਤੇ ਲੈ ਕੇ ਆਉਣ ਤੋ ਇਲਾਵਾ ਹੋਰ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ | ਉਹਨਾਂ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਸ਼ਰਧਾਲੂਆਂ ਨੂੰ ਦੂਰ ਦੁਰਾਡੇ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਨੇੜਲੇ ਧਾਰਮਿਕ ਸਥਾਨ ਤੇ ਜਾਣਦੇ ਇੱਛੁਕ ਪਰਿਵਾਰਾਂ ਲਈ ਇਹ ਵਿਵਸਥਾ ਕੀਤੀ ਹੈ ਇਹ ਵਿਵਸਥਾ ਸਾਡੀ ਟੀਮ ਵੱਲੋਂ ਕੀਤੀ ਗਈ ਹੈ। ਉਹਨਾ ਨੇ ਦੱਸਿਆ ਕੀ ਯਾਤਰਾ ਦੌਰਾਨ ਰਹਿਣ, ਠਹਿਰਨ ਅਤੇ ਸਿਹਤ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ। ਇਲਾਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਜੀ ਦੀ ਟੀਮ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।


