ਦੂਜਿਆਂ ਨੂੰ ਅੱਗ ਦੀਆਂ ਲਪਟਾਂ’ਚੋਂ ਬਚਾਉਦਿਆਂ ਸਿੱਖ ਨੌਜਵਾਨ ਦੀ ਗਈ ਜਾਨ..! ਪੂਰੀ ਘਟਨਾ ਸੁਣ ਕੇ ਹਲੂਣਿਆ ਜਾਵੇਗਾ ਦਿਲ!
ਸਿੱਖ ਨੌਜਵਾਨ ਨਾਲ ਕੁਵੈਤ’ਚ ਵਾਪਰਿਆ ਦਰਦਨਾਕ ਹਾਦਸਾ..ਦੂਜਿਆਂ ਨੂੰ ਅੱਗ ਦੀਆਂ ਲਪਟਾਂ’ਚੋਂ ਬਚਾਉਦਿਆਂ ਸਿੱਖ ਨੌਜਵਾਨ ਦੀ ਗਈ ਜਾਨ..ਇਮਾਰਤ’ਚ ਅੱਗ ਲੱਗਣ ਕਾਰਨ ਵਾਪਿਰਿਆ ਹਾਦਸਾ
ਜਗਤਾਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਈਆਂ ਦੀ ਬਚਾਈ ਜਾਨ ਪਰ ਖੁਦ ਨਹੀਂ ਨਿਕਲ ਸਕਿਆ ਬਾਹਰ ..ਆਪਣੇ ਪਿੱਛੇ 13 ਸਾਲ ਦੀ ਲੜਕੀ ਅਤੇ 10 ਦਾ ਲੜਕਾ ਛੱਡ ਗਿਆ
ਫਤਿਹਗੜ ਚੂੜੀਆਂ -ਹਲਕਾ ਅਤੇ ਥਾਣਾ ਮਜੀਠਾ ਅਧੀਨ ਪੈਂਦੇ ਅਤੇ ਫਤਿਹਗੜ ਚੂੜੀਆਂ ਦੇ ਨਜਦੀਕੀ ਪਿੰਡ ਪੰਧੇਰ ਕਲਾਂ ਦੇ ਨੌਜਵਾਨ ਜਗਤਾਰ ਸਿੰਘ ਪੁੱਤਰ ਅਮਰੀਕ ਸਿੰਘ 5-6 ਸਾਲ ਪਹਿਲਾਂ ਰੋਜੀ ਰੋਟੀ ਕਮਾਉਂਣ ਲਈ ਕੁਵੈਤ ਗਿਆ ਹੋਇਆ ਸੀ ।

ਇਸ ਸਬੰਧੀ ਮਿ੍ਰਤਕ ਜਗਤਾਰ ਸਿੰਘ ਦੇ ਪਿਤਾ ਅਮਰੀਕ ਸਿੰਘ ਭਰਾ ਸਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇੱਕ ਇਮਾਰਤ’ਚ ਜਗਤਾਰ ਸਿੰਘ ਚਾਚੇ ਅਤੇ ਮਾਮੇ ਦੇ ਪੁੱਤ ਨਾਲ ਰਹਿ ਰਿਹਾ ਸੀ ਅਤੇ ਅਚਾਨਕ ਇਮਾਰਤ ਨੂੰ ਅੱਗ ਲੱਗ ਗਈ ਅਤੇ ਜਗਤਾਰ ਸਿੰਘ ਵੱਲੋਂ ਦੋਵਾਂ ਭਰਾਵਾਂ ਨੂੰ ਤਾਂ ਬਾਹਰ ਕੱਢ ਦਿੱਤਾ ਪਰ ਖੁਦ ਅੱਗ ਦੀ ਲਪੇਟ’ਚ ਆ ਗਿਆ ਜਿਸ ਦੀ ਮੌਤ ਹੋ ਗਈ।
ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਅਤੇ ਪਿੰਡ ਸ਼ੋਕ’ਚ ਡੁੱਬ ਗਿਆ ਅਤੇ ਪਰਿਵਾਰ ਨੇ ਸਰਕਾਰ ਉਪਰ ਵੀ ਰੋਸ ਜਤਾਉਂਦਿਆਂ ਕਿਹਾ ਕਿ ਜਗਤਾਰ ਸਿੰਘ ਦੀ ਮਿ੍ਰਤਕ ਦੇਹ ਭਾਰਤ ਲਿਾਉਂਣ’ਚ ਉਨਾਂ ਦੀ ਕੋਈ ਮਦਦ ਨਹੀਂ ਕੀਤੀ ਸੱਗੋਂ ਇਲਾਕੇ ਅਤੇ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਮਿ੍ਰਤਕ ਦੇਹ ਪਿੰਡ ਪਹੁੰਚ ਰਹੀ ਹੈ। ਮਿ੍ਰਤਕ ਆਪਣੇ ਪਿੱਛੇ 13 ਸਾਲ ਦੀ ਲੜਕੀ ਅਤੇ 10 ਦਾ ਲੜਕਾ ਛੱਡ ਗਿਆ।

