ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਜਲਾਲਾਬਾਦ ਦੀ ਸਾਂਝੀ ਟੀਮ ਵੱਲੋਂ ਜਲਾਲਾਬਾਦ ਸ਼ਹਿਰ ਦੇ ਬਜਾਰਾਂ ਦੀ ਕੀਤੀ ਚੈਕਿੰਗ

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਜਲਾਲਾਬਾਦ ਦੀ ਸਾਂਝੀ ਟੀਮ ਵੱਲੋਂ ਜਲਾਲਾਬਾਦ ਸ਼ਹਿਰ ਦੇ ਬਜਾਰਾਂ ਦੀ ਕੀਤੀ ਚੈਕਿੰਗ

ਜਲਾਲਾਬਾਦ 6 ਜਨਵਰੀ
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਸ਼੍ਰੀ ਮੁਕਤਸਰ ਸਾਹਿਬ ਅਤੇ ਨਗਰ ਕੌਂਸਲ ਜਲਾਲਾਬਾਦ ਦੀ ਸਾਝੀ ਟੀਮ ਵੱਲੋਂ ਜਲਾਲਾਬਾਦ ਸ਼ਹਿਰ ਦੇ ਬਜਾਰਾ ਵਿੱਚ ਚਾਇਨਾਂ ਡੌਰ ਅਤੇ ਸਿੰਗਲ ਯੂਲ ਪਲਾਸਟਿਕ ਦੀ ਚੈਕਿੰਗ ਕੀਤੀ ਗਈ ਅਤੇ ਚਲਾਨ ਕੀਤੇ ਗਏ ।
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਸ.ਡੀ.ਓ. ਅਤੇ ਕਾਰਜ ਸਾਧਕ ਅਫਸਰ, ਨਗਰ ਕੌਂਸਲ ਜਲਾਲਾਬਾਦ ਸ੍ਰੀ ਬਲਵਿੰਦਰ ਸਿੰਘ ਵੱਲੋਂ ਸ਼ਹਿਰ ਅੰਦਰ ਚਾਈਨਾਂ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਚਾਈਨਾਂ ਡੌਰ ਨਾ ਵਰਤਨ ਸਬੰਧੀ ਸਖਤ ਹਦਾਇਤ ਕੀਤੀ । ਪ੍ਰੋਗਰਾਮ ਕੁਆਰਡੀਨੇਟਰ ਸ਼੍ਰੀ ਅਮਨਦੀਪ ਨੇ ਸ਼ਹਿਰ ਵਾਸੀਆਂ ਨੂੰ ਚਾਇਨਾਂ ਡੌਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਚਾਈਨਾਂ ਡੋਰ ਜਾਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਦਾ ਪਾਇਆਂ ਗਿਆ ਤਾਂ ਉਸ ਦੇ ਖਿਲਾਫ ਸਰਕਾਰ ਦੇ ਰੂਲਾ ਅਤੇ ਹਦਾਇਤਾਂ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।
ਉਨ੍ਹਾਂ ਕਿਹਾ ਕਿ ਚਾਈਨਾਂ ਡੋਰ ਮਨੁਖ, ਪੰਛੀਆਂ ਲਈ ਕਾਫੀ ਘਾਤਕ ਹੈ ਤੇ ਅਨੇਕਾ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ, ਇਸੇ ਤਹਿਤ ਇਸਦੀ ਵਿਕਰੀ ਅਤੇ ਵਰਤੋਂ ਕਰਨ *ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੰਗਲ ਯੁਜ ਪਲਾਸਟਿਕ ਦੀ ਵਰਤੋਂ ਕਰਨ ਤੋਂ ਵੀ ਨਾਗਰਿਕਾਂ ਨੂੰ ਪਰਹੇਜ ਕਰਨਾ ਚਾਹੀਦਾ ਹੈ।
ਇਸ ਮੋਕੇ ਜੇ.ਈ. ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਮੈਡਮ ਮਨਜੀਤ ਕੌਰ, ਜੇ.ਈ. ਨਗਰ ਕੌਂਸਲ ਜਲਾਲਾਬਾਦ ਮੈਡਮ ਬਲਜੀਤ ਕੌਰ, ਇੰਸਪੈਕਟਰ ਨਗਰ ਕੌਂਸਲ ਜਲਾਲਾਬਾਦ ਸ੍ਰੀ ਸੰਦੀਪ ਕੁਮਾਰ, ਸੀ.ਐਫ ਅਮਨਦੀਪ, ਸਚਿਨ ਧਵਨ, ਰੇਸ਼ਮ ਸਿੰਘ, ਅਬਿਨਾਸ ਸਿੰਘ ਆਦਿ ਹਾਜਰ ਸਨ ।