ਸ਼੍ਰੀ ਕਲਗੀਧਰ ਕਨਿੰਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪੱਧਰ ਤੇ ਖੇਡ ਟੂਰਨਾਮੈਂਟ ਕਰਵਾਇਆ

ਸ਼੍ਰੀ ਕਲਗੀਧਰ ਕਨਿੰਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪੱਧਰ ਤੇ ਖੇਡ ਟੂਰਨਾਮੈਂਟ ਕਰਵਾਇਆ

ਰੂਪਨਗਰ, 13 ਦਸੰਬਰ: ਬਲਾਕ ਪੱਧਰ ਤੇ ਖੇਡ ਟੂਰਨਾਮੈਂਟ 2025 ਦਾ ਸਫਲ ਆਯੋਜਨ ਸ਼੍ਰੀ ਕਲਗੀਧਰ ਕਨਿੰਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ। 
 
ਇਸ ਟੂਰਨਾਮੈਂਟ ਦੌਰਾਨ ਲੜਕੀਆਂ ਲਈ ਖੋ-ਖੋ, ਲੜਕਿਆਂ ਲਈ ਰੱਸਾ-ਕੱਸੀ ਅਤੇ ਲੜਕੇ-ਲੜਕੀਆਂ ਲਈ 100 ਮੀਟਰ ਅਤੇ 200 ਮੀਟਰ ਦੌੜਾਂ ਕਰਵਾਈਆਂ ਗਈਆਂ । ਵਿਦਿਆਰਥੀਆਂ ਨੇ ਭਰਪੂਰ ਜੋਸ਼ ਅਤੇ ਖੇਡ-ਭਾਵਨਾ ਨਾਲ ਹਿੱਸਾ ਲਿਆ।
 
ਇਸ ਮੌਕੇ ਸ਼੍ਰੀ ਕਲਗੀਧਰ ਕੰਆ ਪਾਠਸ਼ਾਲਾ ਵੱਲੋਂ ਸ. ਮਨਿੰਦਰ ਪਾਲ ਸਿੰਘ ਸਾਹਨੀ (ਪ੍ਰਧਾਨ), ਪ੍ਰਿੰ. ਮਲਕੀਤ ਕੌਰ, ਮੈਨੇਜਰ ਸੁਖਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਰਮਤਾ ਸ਼ਰਮਾ ਅਤੇ ਪੂਰੀ ਸਕੂਲ ਟੀਮ ਨੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕੀਤਾ ਤੇ ਸਫਲ ਬਣਾਉਣ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ। ਇਸ ਤੋਂ ਇਲਾਵਾ ਐਡਵੋਕੇਟ ਅਮਨਪ੍ਰੀਤ ਸਿੰਘ ਕਬੜਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੇ ਨਾਲ ਹੀ ਸਰਪੰਚ ਪਿੰਡ ਲੋਧੀ ਮਾਜਰਾ, ਰੋਟੇਰੀਅਨ ਸ. ਅਜਮੇਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
 
ਮੇਰਾ ਯੂਵਾ ਭਾਰਤ ਰੂਪਨਗਰ ਵੱਲੋਂ ਸਾਹਿਲ ਵਲੇਚਾ ਅਕਾਊਂਟਸ ਅਤੇ ਪ੍ਰੋਗਰਾਮ ਅਫਸਰ ਨਾਲੇ ਯੂਥ ਲੀਡਰ ਪਾਰਸ਼ਵ ਜੈਨ ਅਤੇ ਸੰਦੀਪ ਕੌਰ ਨੇ ਸ਼ਿਰਕਤ ਕੀਤੀ।
 
ਇਸ ਮੌਕੇ ਕਲਗੀਧਰ ਮਾਰਕੀਟ ਦੇ ਸਾਰੇ ਪ੍ਰੋਪ੍ਰਾਇਟਰ ਅਤੇ ਬਿਜ਼ਨਸ ਪ੍ਰੋਫੈਸ਼ਨਲ ਵੀ ਹਾਜ਼ਰ ਰਹੇ। ਖ਼ਾਸ ਤੌਰ ’ਤੇ ਫ਼ਰੀਦ ਫ਼ਾਇਨੈਂਸ ਕੰਪਨੀ ਤੋਂ ਸ. ਸੁਖਵਿੰਦਰ ਸਿੰਘ ਵੀ ਹਾਜ਼ਰ ਰਹੇ ।