ਚੰਨੀ ਨੇ ਹਾਈਕਮਾਨ ਅੱਗੇ ਖੋਲ੍ਹਿਆ ਮੋਰਚਾ! ਦੇਣਗੇ ਅਸਤੀਫ਼ਾ? ਚੱਲਦੀ ਮੀਟਿੰਗ ਛੱਡ ਕੇ ਬਾਹਰ ਭੱਜੇ ਵੇਣੂਗੋਪਿਲ, ਜਾਣੋ ਪੂਰਾ ਸੱਚ

ਚੰਨੀ ਨੇ ਹਾਈਕਮਾਨ ਅੱਗੇ ਖੋਲ੍ਹਿਆ ਮੋਰਚਾ! ਦੇਣਗੇ ਅਸਤੀਫ਼ਾ?  ਚੱਲਦੀ ਮੀਟਿੰਗ ਛੱਡ ਕੇ ਬਾਹਰ ਭੱਜੇ ਵੇਣੂਗੋਪਿਲ, ਜਾਣੋ ਪੂਰਾ ਸੱਚ

ਪੰਜਾਬ ਕਾਂਗਰਸ 'ਚ ਵੱਡਾ ਧਮਾਕਾ ਚੰਨੀ ਦੇ ਸਕਦੇ ਨੇ ਕੈਂਪੇਨ ਕਮੇਟੀ ਦੇ ਚੇਅਰਮੈਨ ਪਦ ਤੋਂ ਅਸਤੀਫ਼ਾ ਦਿੱਲੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ, ਕੇ.ਸੀ. ਵੇਣੂਗੋਪਾਲ ਅਤੇ ਚੰਨੀ ਵਿਚਾਲੇ ਤਿੱਖੀ ਬਹਿਸ
"ਰਾਜਾ ਵੜਿੰਗ ਦੀ ਪ੍ਰਧਾਨਗੀ 'ਚ ਨਹੀਂ ਜਿੱਤ ਸਕਦੇ 2027 ਦੀਆਂ ਚੋਣਾਂ" ਵੜਿੰਗ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ, ਹਾਈਕਮਾਨ ਨੇ ਦਿੱਤਾ ਸਾਫ਼ ਸੁਨੇਹਾ ਧੜੇਬੰਦੀ ਕਾਰਨ ਰਾਹੁਲ ਗਾਂਧੀ ਦੀ ਪੰਜਾਬ ਬੱਸ ਯਾਤਰਾ ਰੱਦ, ਹੁਣ ਹੋਣਗੀਆਂ 4 ਵੱਡੀਆਂ ਰੈਲੀਆਂ ਰੰਧਾਵਾ ਦੇ ਬਿਆਨਾਂ 'ਤੇ ਵੇਣੂਗੋਪਾਲ ਹੋਏ ਗੁੱਸੇ ਰੰਧਾਵਾ ਬੋਲੇ– "ਮੈਂ ਜੋ ਕਿਹਾ, ਸੱਚ ਕਿਹਾ ਇਹ ਸਾਰੀਆਂ ਚਰਚਾਵਾਂ ਕਈ  ਦਿਨਾਂ ਤੋਂ ਚੱਲ ਰਹੀਆਂ ਨੇ...

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸ ਹਾਈਕਮਾਨ ਨੂੰ ਦੇ ਸਕਦੇ ਹਨ ਵੱਡਾ ਝਟਕਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ ਦੇ ਸਕਦੇ ਹਨ। ਚੰਨੀ ਧੜੇ ਨਾਲ ਜੁੜੇ ਨੇਤਾਵਾਂ ਅਨੁਸਾਰ, ਉਹ ਜਲਦ ਹੀ 2027 ਦੀਆਂ ਚੋਣਾਂ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਛੱਡ ਸਕਦੇ ਹਨ। ਦਿੱਲੀ ਵਿੱਚ 2 ਦਿਨ ਹੋਈ ਹਾਈਕਮਾਨ ਦੀ ਮੀਟਿੰਗ ਤੋਂ ਬਾਅਦ ਇਹ ਹਾਲਾਤ ਬਣਦੇ ਜਾ ਰਹੇ ਹਨ।

ਮੀਟਿੰਗ ਵਿੱਚ ਮੌਜੂਦ ਕੁੱਝ ਨੇਤਾਵਾਂ ਅਨੁਸਾਰ, ਦਿੱਲੀ ਵਿੱਚ ਕੇ.ਸੀ. ਵੇਣੂਗੋਪਾਲ ਦੀ ਅਗਵਾਈ ਹੇਠ ਹੋਈ ਬੈਠਕ ਵਿੱਚ ਚੰਨੀ ਧੜੇ ਨੇ ਫਿਰ ਤੋਂ ਬਗਾਵਤੀ ਤੇਵਰ ਅਪਣਾਏ। ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਚੋਣਾਂ ਨਹੀਂ ਜਿੱਤ ਸਕਦੀ। ਜੇਕਰ ਵੜਿੰਗ ਕੁਰਸੀ 'ਤੇ ਬਰਕਰਾਰ ਰਹੇ ਤਾਂ ਹਾਰ ਜਾਂ ਜਿੱਤ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

WhatsApp Image 2026-07-24 at 13.24.12


ਪਾਰਟੀ ਸੂਤਰਾਂ ਅਨੁਸਾਰ, ਤਲਖ਼ੀ ਉਦੋਂ ਜ਼ਿਆਦਾ ਵਧੀ ਜਦੋਂ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਚਰਨਜੀਤ ਸਿੰਘ ਚੰਨੀ ਸਮੇਤ ਉਨ੍ਹਾਂ ਦੇ ਧੜੇ ਦੇ ਨੇਤਾਵਾਂ ਨੂੰ ਕਿਹਾ ਕਿ ਪਾਰਟੀ ਨੇ ਤੁਹਾਨੂੰ ਇੰਨੇ ਵੱਡੇ ਅਹੁਦੇ ਦਿੱਤੇ ਹਨ ਅਤੇ ਤੁਸੀਂ ਫਿਰ ਵੀ ਨਾਲ ਚੱਲਣ ਲਈ ਤਿਆਰ ਨਹੀਂ ਹੋ। ਇਹ ਸੁਣਦੇ ਹੀ ਚੰਨੀ ਨੇ ਪਲਟ ਕੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਉਹ ਕੰਪੇਨ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਹਨ।

ਇਸ ਦਿੱਲੀ ਮੀਟਿੰਗ ਵਿੱਚ ਪ੍ਰਧਾਨ ਰਾਜਾ ਵੜਿੰਗ ਪਹਿਲਾਂ ਚੁੱਪ ਰਹੇ, ਪਰ ਜਦੋਂ ਚੰਨੀ ਧੜੇ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਤਾਂ ਰਾਜਾ ਵੜਿੰਗ ਨੇ ਕਹਿ ਦਿੱਤਾ ਕਿ ਜੇਕਰ ਨੇਤਾਵਾਂ ਨੂੰ ਉਨ੍ਹਾਂ ਤੋਂ ਦਿੱਕਤ ਹੈ ਤਾਂ ਉਹ ਅਸਤੀਫ਼ਾ ਦੇ ਦਿੰਦੇ ਹਨ। ਜਿਸ 'ਤੇ ਕੇ.ਸੀ. ਵੇਣੂਗੋਪਾਲ ਨੇ ਉਨ੍ਹਾਂ ਨੂੰ ਟੋਕਿਆ ਅਤੇ ਕਿਹਾ ਕਿ ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ, ਉਹੀ ਪ੍ਰਧਾਨ ਰਹਿਣਗੇ। ਕੇ.ਸੀ. ਵੇਣੂਗੋਪਾਲ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਕਲਾਸ ਲਗਾਈ ਅਤੇ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਜਦੋਂ ਸਭ ਕੁੱਝ ਠੀਕ ਹੋ ਗਿਆ ਸੀ ਤਾਂ ਤੁਸੀਂ ਫਿਰ ਰਾਜਾ ਵੜਿੰਗ ਖ਼ਿਲਾਫ਼ ਬਿਆਨਬਾਜ਼ੀ ਕਿਉਂ ਕੀਤੀ? ਜਿਸ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਹਿ ਦਿੱਤਾ ਕਿ ਉਨ੍ਹਾਂ ਨੇ ਜੋ ਕਿਹਾ ਸੱਚ ਕਿਹਾ।

ਪਾਰਟੀ ਸੂਤਰਾਂ ਅਨੁਸਾਰ, ਜਦੋਂ ਮਾਹੌਲ ਜ਼ਿਆਦਾ ਗਰਮਾਇਆ ਤਾਂ ਕੇ.ਸੀ. ਵੇਣੂਗੋਪਾਲ ਮੀਟਿੰਗ ਛੱਡ ਕੇ ਚਲੇ ਗਏ। ਵੇਣੂਗੋਪਾਲ ਦੇ ਜਾਂਦੇ ਹੀ ਚਰਨਜੀਤ ਸਿੰਘ ਚੰਨੀ ਵੀ ਮੀਟਿੰਗ ਤੋਂ ਬਾਹਰ ਨਿਕਲ ਗਏ। ਚੰਨੀ ਧੜੇ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਹਾਈਕਮਾਨ ਨਾਲ ਹੋਈ ਬੈਠਕ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ।

ਪੰਜਾਬ ਕਾਂਗਰਸ ਦੀ ਦਿੱਲੀ ਬੈਠਕ 'ਚ ਕੀ-ਕੀ ਹੋਇਆ?

  • ਗਰਾਊਂਡ 'ਤੇ ਚੰਨੀ-ਚੰਨੀ ਹੋ ਰਹੀ ਹੈ, ਹਾਈਕਮਾਨ ਅਸਲੀਅਤ ਸਮਝੇ:

    ਬੈਠਕ 'ਚ ਬੈਠੇ ਚੰਨੀ ਧੜੇ ਦੇ ਇੱਕ ਵੱਡੇ ਨੇਤਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗਰਾਊਂਡ 'ਤੇ ਲੋਕ ਚੰਨੀ ਨੂੰ ਪਸੰਦ ਕਰਦੇ ਹਨ ਅਤੇ ਚੰਨੀ-ਚੰਨੀ ਕਰ ਰਹੇ ਹਨ। ਹਾਈਕਮਾਨ ਨੂੰ ਗਰਾਊਂਡ ਰਿਐਲਿਟੀ ਸਮਝ ਕੇ ਫੈਸਲਾ ਲੈਣਾ ਪਵੇਗਾ। ਇਸ 'ਤੇ ਕੇ.ਸੀ. ਵੇਣੂਗੋਪਾਲ ਨੇ ਉਨ੍ਹਾਂ ਨੂੰ ਵੀ ਕਿਹਾ ਕਿ ਗਰਾਊਂਡ 'ਤੇ ਜਿਸ ਦਾ ਦਬਦਬਾ ਹੈ, ਉਸ ਦਾ ਨਤੀਜਾ ਚੋਣਾਂ 'ਚ ਦਿਖਾਓ।

  • ਹਾਈਕਮਾਨ ਦਾ ਸਪੱਸ਼ਟ ਜਵਾਬ: ਰਾਜਾ ਹੀ ਰਹਿਣਗੇ ਪ੍ਰਧਾਨ:

    ਹਾਈਕਮਾਨ ਨੇ ਚੰਨੀ ਧੜੇ ਨੂੰ ਸਾਫ਼ ਕਹਿ ਦਿੱਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ ਤਾਂ ਉਹੀ ਪ੍ਰਧਾਨ ਰਹਿਣਗੇ। ਅਗਲੀਆਂ ਚੋਣਾਂ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੀ ਲੜੀਆਂ ਜਾਣਗੀਆਂ। ਰਾਜਾ ਯੂਥ ਕਾਂਗਰਸ ਤੋਂ ਲੈ ਕੇ ਪੰਜਾਬ ਕਾਂਗਰਸ ਤੱਕ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਹਾਈਕਮਾਨ ਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ। ਜਿਸ 'ਤੇ ਚੰਨੀ ਧੜੇ ਨੇ ਕਹਿ ਦਿੱਤਾ ਕਿ ਪਾਰਟੀ ਰਾਜਾ ਦੀ ਅਗਵਾਈ 'ਚ ਚੋਣ ਲੜ ਕੇ ਦੇਖ ਲਵੇ।

  • ਹਾਈਕਮਾਨ ਨੇ ਚੰਨੀ ਨੂੰ ਦਿੱਤਾ ਸੀ ਭਰੋਸਾ, ਫਿਰ ਵੀ ਨਹੀਂ ਮੰਨੇ:

    ਪਾਰਟੀ ਸੂਤਰਾਂ ਮੁਤਾਬਕ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਚੰਨੀ ਦੀ ਹਾਈਕਮਾਨ ਨਾਲ ਇੱਕ ਮੁਲਾਕਾਤ ਹੋਈ ਸੀ, ਜਿਸ 'ਚ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਕਾਂਗਰਸ 'ਚ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸਭ ਤੋਂ ਅਹਿਮ ਹੁੰਦਾ ਹੈ। ਚੋਣਾਂ ਦੀ ਹਰ ਗਤੀਵਿਧੀ 'ਚ ਚੇਅਰਮੈਨ ਦੀ ਸਹਿਮਤੀ ਲਾਜ਼ਮੀ ਹੁੰਦੀ ਹੈ। ਇਸ ਦੇ ਬਾਵਜੂਦ ਚੰਨੀ ਨਹੀਂ ਮੰਨੇ ਅਤੇ ਮੀਟਿੰਗ 'ਚ ਆਉਂਦੇ ਹੀ ਉਨ੍ਹਾਂ ਨੇ ਰਾਜਾ ਵੜਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

  • ਬੱਸ ਯਾਤਰਾ ਦੀ ਜਗ੍ਹਾ ਰੈਲੀਆਂ ਕਰਨ 'ਤੇ ਵਿਚਾਰ:

    ਬੈਠਕ 'ਚ ਰਾਹੁਲ ਗਾਂਧੀ ਦੀ ਪੰਜਾਬ ਬੱਸ ਯਾਤਰਾ ਦੇ ਪ੍ਰੋਗਰਾਮ 'ਤੇ ਚਰਚਾ ਹੋਈ, ਪਰ ਧੜੇਬੰਦੀ ਨੂੰ ਦੇਖਦੇ ਹੋਏ ਹਾਈਕਮਾਨ ਨੇ ਅਜੇ ਇਸ ਪ੍ਰੋਗਰਾਮ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ। ਕੇ.ਸੀ. ਵੇਣੂਗੋਪਾਲ ਨੇ ਪੰਜਾਬ ਕਾਂਗਰਸ ਨੂੰ ਕਿਹਾ ਕਿ ਬੱਸ ਯਾਤਰਾ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਪੰਜਾਬ 'ਚ ਚਾਰ ਵੱਡੀਆਂ ਰੈਲੀਆਂ ਕਰਨੀਆਂ ਪੈਣਗੀਆਂ। ਇਸ 'ਤੇ ਚੰਨੀ ਧੜੇ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ, ਪਰ ਉਸ ਤੋਂ ਪਹਿਲਾਂ ਹਾਈਕਮਾਨ ਨੂੰ ਲੀਡਰਸ਼ਿਪ ਬਦਲਣ 'ਤੇ ਵਿਚਾਰ ਕਰਨਾ ਪਵੇਗਾ।

  • ਤਲਖ਼ੀ ਵਧੀ ਤਾਂ ਕੇ.ਸੀ. ਵੇਣੂਗੋਪਾਲ ਉੱਠ ਕੇ ਚਲੇ ਗਏ:

    ਪਾਰਟੀ ਸੂਤਰਾਂ ਅਨੁਸਾਰ ਮੀਟਿੰਗ 'ਚ ਜਦੋਂ ਬਹਿਸ ਵਧੀ ਤਾਂ ਕੇ.ਸੀ. ਵੇਣੂਗੋਪਾਲ ਉੱਠ ਕੇ ਚਲੇ ਗਏ। ਉਨ੍ਹਾਂ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੀ ਮੀਟਿੰਗ ਤੋਂ ਬਾਹਰ ਚਲੇ ਗਏ। ਹਾਲਾਂਕਿ ਉਸ ਤੋਂ ਬਾਅਦ ਵੀ ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੁੰਦੀ ਰਹੀ। ਬੈਠਕ 'ਚ ਮੌਜੂਦ ਨੇਤਾਵਾਂ ਨੇ ਭੂਪੇਸ਼ ਬਘੇਲ ਨੂੰ ਕਿਹਾ ਕਿ ਕਾਂਗਰਸ 'ਚ ਚੱਲ ਰਹੀ ਇਸ ਧੜੇਬੰਦੀ ਨੂੰ ਖ਼ਤਮ ਕਰਨਾ ਪਵੇਗਾ।

ਚੰਨੀ ਧੜੇ ਨੇ ਸ਼ੇਅਰ ਨਹੀਂ ਕੀਤੀ ਮੀਟਿੰਗ ਦੀ ਫੋਟੋ

ਦਿੱਲੀ 'ਚ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੇ.ਸੀ. ਵੇਣੂਗੋਪਾਲ, ਭੂਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ ਸਮੇਤ ਹੋਰ ਨੇਤਾਵਾਂ ਨੇ ਬੈਠਕ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਪਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਧੜੇ ਦੇ ਨੇਤਾਵਾਂ ਨੇ ਇਹ ਫੋਟੋਆਂ ਸ਼ੇਅਰ ਨਹੀਂ ਕੀਤੀਆਂ।

ਸੂਤਰਾਂ ਅਨੁਸਾਰ, ਚੰਨੀ ਧੜੇ ਨੇ ਆਪਣੀ ਨਾਰਾਜ਼ਗੀ ਜਤਾਉਣ ਲਈ ਇਹ ਫੋਟੋਆਂ ਸ਼ੇਅਰ ਨਹੀਂ ਕੀਤੀਆਂ। ਇਸ ਤੋਂ ਪਹਿਲਾਂ ਵੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਨੇ ਨਾ ਤਾਂ ਕੋਈ ਪੋਸਟ ਪਾਈ ਸੀ ਅਤੇ ਨਾ ਹੀ ਹਾਈਕਮਾਨ ਦਾ ਧੰਨਵਾਦ ਕੀਤਾ ਸੀ, ਜਿਸ ਤੋਂ ਸਾਫ਼ ਹੈ ਕਿ ਚੰਨੀ ਧੜੇ ਦੀ ਹਾਈਕਮਾਨ ਨਾਲ ਅਜੇ ਸੁਲਹ ਨਹੀਂ ਹੋਈ ਹੈ।

ਦਿੱਲੀ ਦੇ ਪ੍ਰਦਰਸ਼ਨ 'ਚ ਪੰਜਾਬ ਦੇ ਸੰਸਦ ਮੈਂਬਰਾਂ 'ਚ ਰਹੀ ਅੱਗੇ ਦਿਸਣ ਦੀ ਹੋੜ

ਦਿੱਲੀ 'ਚ ਸਿਰਫ਼ ਬੰਦ ਕਮਰਾ ਬੈਠਕ ਹੀ ਨਹੀਂ, ਸਗੋਂ ਸੜਕਾਂ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ 'ਚ ਵੀ ਨੇਤਾਵਾਂ ਵਿਚਾਲੇ ਖੁਦ ਨੂੰ ਹਾਈਕਮਾਨ ਦਾ ਸਭ ਤੋਂ ਕਰੀਬੀ ਦਿਖਾਉਣ ਦੀ ਹੋੜ ਸਾਫ਼ ਦਿਖੀ। ਜਦੋਂ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਧਰਨਾ ਦਿੱਤਾ, ਤਾਂ ਪੰਜਾਬ ਦੇ ਨੇਤਾ ਵੀ ਅਗਲੀ ਲਾਈਨ 'ਚ ਦਿਖੇ।

ਰਾਜਾ ਵੜਿੰਗ ਧਰਨਾ ਸਥਾਨ 'ਤੇ ਰਾਹੁਲ ਗਾਂਧੀ ਦੇ ਬਿਲਕੁਲ ਕੋਲ ਬੈਠ ਕੇ ਨਾਅਰੇਬਾਜ਼ੀ ਕਰਦੇ ਦਿਖੇ। ਪੁਲਿਸ ਅਧਿਕਾਰੀਆਂ ਨਾਲ ਬਹਿਸ ਦੌਰਾਨ ਵੀ ਵੜਿੰਗ ਰਾਹੁਲ ਗਾਂਧੀ ਨਾਲ ਪਰਛਾਵੇਂ ਵਾਂਗ ਡਟੇ ਰਹੇ ਅਤੇ ਜਿਸ ਬੱਸ 'ਚ ਰਾਹੁਲ ਨੂੰ ਹਿਰਾਸਤ 'ਚ ਲਿਆ ਗਿਆ, ਵੜਿੰਗ ਉਸ ਦੀ ਛੱਤ 'ਤੇ ਚੜ੍ਹ ਗਏ। ਦੂਜੇ ਪਾਸੇ, ਹਿਰਾਸਤ 'ਚ ਲਏ ਜਾਣ 'ਤੇ ਚਰਨਜੀਤ ਸਿੰਘ ਚੰਨੀ ਵੀ ਆਕ੍ਰਾਮਕ ਅੰਦਾਜ਼ 'ਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਵਰ੍ਹੇ। ਉਨ੍ਹਾਂ ਨੇ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ 'ਚ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਹਾਈਕਮਾਨ ਦੇ ਹਰ ਫੈਸਲੇ ਨਾਲ ਖੜ੍ਹੇ ਹਨ।

ਚੰਨੀ ਨੂੰ ਅਲੱਗ-ਥਲੱਗ ਨਹੀਂ ਕਰਨਾ ਚਾਹੁੰਦੀ ਹਾਈਕਮਾਨ

ਸਿਆਸੀ ਮਾਹਿਰ ਪਵਨਦੀਪ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ 'ਚ ਚੰਨੀ ਹਾਸ਼ੀਏ 'ਤੇ ਚੱਲ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਨਾਲ ਵਾਰ-ਵਾਰ ਮੁਲਾਕਾਤ ਕਰਨ ਨਾਲ ਕਾਂਗਰਸ ਨੂੰ ਆਪਣਾ ਦਲਿਤ ਵੋਟ ਬੈਂਕ ਖਿਸਕਣ ਦਾ ਡਰ ਬਣਿਆ ਹੋਇਆ ਹੈ। ਅਜਿਹੇ 'ਚ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਕਿਨਾਰੇ ਕਰ ਦਿੱਤਾ ਗਿਆ ਤਾਂ ਕਾਂਗਰਸ ਦਾ ਇਹ ਪਰੰਪਰਾਗਤ ਵੋਟ ਬੈਂਕ ਪੂਰੀ ਤਰ੍ਹਾਂ ਡਾਇਵਰਟ ਹੋ ਜਾਵੇਗਾ। ਇਸੇ ਲਈ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਨੂੰ ਫਿਰ ਤੋਂ ਅਹਿਮੀਅਤ ਦੇਣ ਲੱਗੀ ਹੈ।

ਚੰਨੀ ਨੂੰ ਦਿੱਤਾ ਗਿਆ ਸੀ ਇਹ ਆਫ਼ਰ:

  1. ਟਿਕਟ ਵੰਡ 'ਚ ਮੁੱਖ ਭੂਮਿਕਾ: ਹਾਈਕਮਾਨ ਨੇ ਚੰਨੀ ਨੂੰ ਭਰੋਸਾ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਅਤੇ ਟਿਕਟ ਵੰਡ 'ਚ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ। ਦਲਿਤ ਚਿਹਰੇ ਅਤੇ ਸਾਬਕਾ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਰਾਇ ਨੂੰ ਪਹਿਲ ਦਿੱਤੀ ਜਾਵੇਗੀ।

  2. ਚੋਣ ਪ੍ਰਚਾਰ ਤੇ ਰਣਨੀਤੀ ਦੀ ਕਮਾਨ: ਚੰਨੀ ਨੂੰ ਪੂਰੇ ਪੰਜਾਬ 'ਚ ਪਾਰਟੀ ਦੇ ਚੋਣ ਪ੍ਰਚਾਰ ਦੀ ਕਮਾਨ ਸੌਂਪੀ ਜਾ ਸਕਦੀ ਹੈ। ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ 'ਚ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਵਜੋਂ ਜ਼ਿੰਮੇਵਾਰੀ ਮਿਲਣਾ ਤੈਅ ਹੈ।

  3. ਵੜਿੰਗ ਪ੍ਰਧਾਨ ਬਣੇ ਰਹਿਣਗੇ: ਹਾਈਕਮਾਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਰਹਿਣਗੇ। ਹਾਈਕਮਾਨ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਨਹੀਂ ਹਟਾਉਣਾ ਚਾਹੁੰਦੀ, ਕਿਉਂਕਿ ਉਨ੍ਹਾਂ ਦੀ ਸੰਗਠਨ 'ਤੇ ਚੰਗੀ ਪਕੜ ਹੈ।

  4. ਟਿਕਟ ਵੰਡ 'ਚ ਪ੍ਰਧਾਨ ਵਜੋਂ ਵੜਿੰਗ ਦੀ ਭੂਮਿਕਾ: ਚੋਣ ਰਣਨੀਤੀ ਅਤੇ ਟਿਕਟ ਵੰਡ ਜਿਹੇ ਵੱਡੇ ਫੈਸਲਿਆਂ 'ਚ ਰਾਜਾ ਵੜਿੰਗ ਦਾ ਇਕੱਲਿਆਂ ਦਾ ਅਧਿਕਾਰ ਨਹੀਂ ਰਹੇਗਾ, ਹਾਲਾਂਕਿ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਦੀ ਅਹਿਮ ਭੂਮਿਕਾ ਜ਼ਰੂਰ ਰਹੇਗੀ। ਸਕ੍ਰੀਨਿੰਗ ਕਮੇਟੀ ਵੱਲੋਂ ਲਿਸਟ ਫਾਈਨਲ ਹੋਣ ਤੋਂ ਬਾਅਦ ਉਨ੍ਹਾਂ ਤੋਂ ਵੀ ਰਾਇ ਲਈ ਜਾਵੇਗੀ।

Related Posts