Punjab
Haryana
Uttar Pradesh
Hukamnama Sahib
World
National
Entertainment
Punjabi Literature
More...
Astrology
Agriculture
Education
Health
Weather
Webstories
BREAKING
ਮੈਂ ਅਸਤੀਫ਼ੇ ਲਈ ਤਿਆਰ: ਫਾਰਮੇਸੀ ਪ੍ਰੀਖਿਆ 'ਚ ਹੋਈ ਸੀ ਨਕਲ ਹਰਜੋਤ ਬੈਂਸ ਬੋਲੇ- ਅਸੀਂ ਤਾਂ ਇਸਨੂੰ ਫੜਿਆ ਸੀ
CGC ਯੂਨੀਵਰਸਿਟੀ, ਮੋਹਾਲੀ ਵਿਖੇ 'ਨੈਕਸਟਜੈਨ ਨੇਕਸਸ 2026' ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ
ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ- ਕੇਜਰੀਵਾਲ
ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਕੀਤਾ ਹਮਲਾ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ
ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ
ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ: ਮੋਹਿੰਦਰ ਭਗਤ
ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ
ਸਕੂਲਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ: ਹਰਜੋਤ ਸਿੰਘ ਬੈਂਸ
ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ
ਸੰਤ ਗਿ. ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥੇ ਦੀ ਸਥਾਪਨਾ
ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਪਸ਼ੂਆਂ ਦੀ ਸੁਰੱਖਿਅਤ ਆਵਾਜਾਈ ਲਈ ਪ੍ਰਧਾਨ ਮੰਤਰੀ ਦੇ ਫੌਰੀ ਦਖਲ ਦੀ ਲੋੜ: ਕੁਲਤਾਰ ਸਿੰਘ ਸੰਧਵਾਂ
ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ
ਓ ਤੇਰੀ ! ਸੈਲਾਬ 'ਚ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋਏ ਘਰ ਪਾਣੀ ਦਾ ਇਹ ਖੌਫਨਾਕ ਮੰਜ਼ਰ ਦੇਖ ਉੱਡੇ ਹੋਸ਼ !
NEET ਮੁੱਦੇ 'ਤੇ ਪੰਜਾਬ 'ਚ ਹੰਗਾਮਾ: ਜਲੰਧਰ ਸਮੇਤ ਲੁਧਿਆਣਾ 'ਚ ਕਾਂਗਰਸ ਅਤੇ ਵਿਦਿਆਰਥੀਆਂ ਦਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ
ਭਾਰਤ ਦੇ ਫਾਰਮਾ ਸੈਕਟਰ 'ਤੇ ਟ੍ਰੰਪ ਦਾ ਵੱਡਾ ਝਟਕਾ: 200% ਟੈਰਿਫ ਦਾ ਐਲਾਨ; ਜਾਣੋ ਟਰੰਪ ਦੀ ਇਸ ਚਾਲ ਪਿੱਛੇ ਕੀ ਹੈ ਖੇਡ?
CJP ਦਾ ਸਰਕਾਰ ਨੂੰ ਅਲਟੀਮੇਟਮ: ਜੰਤਰ-ਮੰਤਰ ਆ ਕੇ ਗੱਲ ਕਰੇ ਸਰਕਾਰ; ਦਿੱਲੀ 'ਚ 16 ਮੈਟਰੋ ਸਟੇਸ਼ਨ ਸੀਲ, ਭਾਰੀ ਸੁਰੱਖਿਆ ਬਲ ਤਾਇਨਾਤ
ਕਿਸਾਨਾਂ ਦਾ ਵੱਡਾ ਐਕਸ਼ਨ: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਕੀਤਾ ਫ੍ਰੀ, US-India ਵਪਾਰਕ ਸਮਝੌਤੇ ਅਤੇ ਵਿਦਿਆਰਥੀਆਂ 'ਤੇ ਲਾਠੀਚਾਰਜ ਦਾ ਜ਼ਬਰਦਸਤ ਵਿਰੋਧ
Punjab
National
Education
CGC ਯੂਨੀਵਰਸਿਟੀ, ਮੋਹਾਲੀ ਵਿਖੇ 'ਨੈਕਸਟਜੈਨ ਨੇਕਸਸ 2026' ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ
By
NIRPAKH POST
On
23 Jul 2026 12:34:20
ਮੋਹਾਲੀ: ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣੇ ਪ੍ਰਮੁੱਖ ਓਰੀਐਂਟੇਸ਼ਨ ਪ੍ਰੋਗਰਾਮ 'ਨੈਕਸਟਜੈਨ ਨੇਕਸਸ 2026' ਰਾਹੀਂ ਨਵੇਂ ਅਕਾਦਮਿਕ ਸੈਸ਼ਨ ਦਾ ਸ਼ਾਨਦਾਰ ਆਗਾਜ਼ ਕੀਤਾ। ਕਈ ਦਿਨਾਂ ਤੱਕ ਚੱਲੇ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਦੇਸ਼-ਵਿਦੇਸ਼ ਦੀਆਂ ਨਾਮਵਰ ਸ਼ਖ਼ਸੀਅਤਾਂ, ਉਦਯੋਗ ਜਗਤ ਦੇ ਮਾਹਿਰਾਂ, ਡਿਪਲੋਮੈਟਸ, ਆਧਿਆਤਮਿਕ ਬੁਲਾਰਿਆਂ, ਉਦਯੋਗਪਤੀਆਂ, ਕਾਰਪੋਰੇਟ ਲੀਡਰਾਂ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਕੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ, ਗਲੋਬਲ ਮੌਕਿਆਂ ਅਤੇ ਉਦਯੋਗ ਦੀਆਂ ਬਦਲਦੀਆਂ ਲੋੜਾਂ ਨਾਲ ਜਾਣੂ ਕਰਵਾਉਣਾ ਸੀ।
ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਪ੍ਰਸਿੱਧ ਆਧਿਆਤਮਿਕ ਵਕਤਾ ਜਯਾ ਕਿਸ਼ੋਰੀ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉਦੇਸ਼, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਪ੍ਰਸਿੱਧ ਉਦਯੋਗਪਤੀ, ਲੇਖਕ ਅਤੇ ਕੰਟੈਂਟ ਕ੍ਰਿਏਟਰ ਅੰਕੁਰ ਵਾਰੀਕੂ ਨੇ ਵਿਦਿਆਰਥੀਆਂ ਨੂੰ ਚੁਣੌਤੀਆਂ ਨੂੰ ਮੌਕੇ ਵਿੱਚ ਬਦਲਣ, ਸੁਤੰਤਰ ਸੋਚ ਵਿਕਸਿਤ ਕਰਨ ਅਤੇ ਲਗਾਤਾਰ ਸਿੱਖਦੇ ਰਹਿਣ ਲਈ ਉਤਸ਼ਾਹਿਤ ਕੀਤਾ।
ਵਿਦਿਆਰਥੀਆਂ ਨੂੰ ਗਲੋਬਲ ਮੌਕਿਆਂ ਨਾਲ ਜੋੜਨ ਦੇ ਉਦੇਸ਼ ਨਾਲ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਦੀ ਐਲਬਾ ਸਮੇਰਿਗਲਿਓ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਅਤੇ ਮਧੂ ਮਿਸ਼ਰਾ, ਸੀਨੀਅਰ ਐਡਵਾਈਜ਼ਰ (ਇਕਨਾਮਿਕਸ, ਕਲਾਈਮੇਟ ਐਂਡ ਡਿਵੈਲਪਮੈਂਟ), ਬ੍ਰਿਟਿਸ਼ ਹਾਈ ਕਮਿਸ਼ਨ ਇਨ ਇੰਡੀਆ, ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸਿੱਖਿਆ, ਟਿਕਾਊ ਵਿਕਾਸ, ਗਲੋਬਲ ਸਹਿਯੋਗ ਅਤੇ ਨੌਜਵਾਨਾਂ ਲਈ ਉਭਰ ਰਹੇ ਮੌਕਿਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਅਕਾਦਮਿਕ ਸਿੱਖਿਆ ਨੂੰ ਉਦਯੋਗ ਨਾਲ ਜੋੜਨ ਦੇ ਉਦੇਸ਼ ਨਾਲ ਕਈ ਪ੍ਰਮੁੱਖ ਕਾਰਪੋਰੇਟ ਮਾਹਿਰਾਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਵਿੱਚ ਡਬਲਯੂਐਨਐਸ ਤੋਂ ਅਰਵਿੰਦ ਪਾਲ ਸਿੰਘ (ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ–ਬੀਐੱਫਐੱਸ), ਸਮਰਾਟ ਬੈਨਰਜੀ (ਜਨਰਲ ਮੈਨੇਜਰ–ਟ੍ਰੇਨਿੰਗ, ਬੀਐੱਫਐੱਸ) ਅਤੇ ਰੋਹਨ ਕੁਮਾਰ ਸੂਦਨ (ਇੰਡੀਆ ਕੈਂਪਸ ਲੀਡਰ), ਐਚਸੀਐੱਲਟੈਕ ਤੋਂ ਪ੍ਰਸਾਥ ਪਨੀਰਸੇਲਵਮ (ਹੈੱਡ–ਕੈਂਪਸ ਰਿਲੇਸ਼ਨਜ਼) ਅਤੇ ਹਰਦੀਪ ਸਿੰਘ ਬਮਰਾਹ (ਜਨਰਲ ਮੈਨੇਜਰ–ਕੈਂਪਸ ਰਿਲੇਸ਼ਨਜ਼), ਈਵਾਈ ਇੰਡੀਆ ਤੋਂ ਆਨੰਦ ਅਖੌਰੀ (ਡਾਇਰੈਕਟਰ) ਅਤੇ ਵਿਸ਼ਾਲ ਸ਼੍ਰੀਵਾਸਤਵ (ਗਲੋਬਲ ਸਟ੍ਰੈਟਜੀ ਐਂਡ ਕਨਸਲਟਿੰਗ ਲੀਡਰ), ਅਤੇ ਗੋਡੈਡੀ ਤੋਂ ਪਦਮ ਜੀਤ ਸਿੰਘ (ਸੀਨੀਅਰ ਡਾਇਰੈਕਟਰ–ਇੰਜੀਨੀਅਰਿੰਗ) ਅਤੇ ਲੋਵਿਨ ਸ਼ਰਮਾ (ਯੂਨੀਵਰਸਿਟੀ ਰਿਕਰੂਟਰ–ਇਮਰਜਿੰਗ ਟੈਲੇਂਟਸ) ਸ਼ਾਮਲ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਭਰਦੀਆਂ ਤਕਨੀਕਾਂ, ਲੀਡਰਸ਼ਿਪ, ਨਵੀਨਤਾ, ਡਿਜ਼ੀਟਲ ਟਰਾਂਸਫਾਰਮੇਸ਼ਨ ਅਤੇ ਭਵਿੱਖ ਦੇ ਰੁਜ਼ਗਾਰ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਇਲਿਊਜ਼ਨਿਸਟ ਅਤੇ ਮੈਂਟਲਿਸਟ ਸਾਹਿਲ ਸ਼ੇਖ ਨੇ ਆਪਣੀ ਵਿਲੱਖਣ ਪੇਸ਼ਕਾਰੀ ਨਾਲ ਵਿਦਿਆਰਥੀਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ 'ਇਸ਼ਕਨਾਮਾ', 'ਦਸਤਾਰ', 'ਯਾਰ ਜਿਗਰੀ ਕਸੂਤੀ ਡਿਗਰੀ', 'ਕੰਕਾਂ ਦੇ ਓਹਲੇ' ਅਤੇ 'ਆਜ਼ਾਦ ਸਿੰਘ' ਦੇ ਵਿਸ਼ੇਸ਼ ਪ੍ਰਮੋਸ਼ਨਲ ਸਮਾਗਮ ਵੀ ਕਰਵਾਏ ਗਏ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ।
ਇਸ ਮੌਕੇ ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਫਾਦਰ ਆਫ਼ ਐਜੂਕੇਸ਼ਨ, ਮਾਨਯੋਗ ਸੰਸਥਾਪਕ ਅਤੇ ਚਾਂਸਲਰ ਸਰਦਾਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਸਿੱਖਿਆ ਪ੍ਰਦਾਨ ਕਰਨਾ ਨਹੀਂ, ਸਗੋਂ ਅਜਿਹੇ ਜ਼ਿੰਮੇਵਾਰ, ਨੈਤਿਕ ਅਤੇ ਸਮਰੱਥ ਆਗੂ ਤਿਆਰ ਕਰਨਾ ਹੈ ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਣ। ਉਨ੍ਹਾਂ ਕਿਹਾ ਕਿ ਨੈਕਸਟਜਨ ਨੇਕਸਸ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਸਿੱਖਣ, ਨਵੇਂ ਵਿਚਾਰ ਅਪਣਾਉਣ ਅਤੇ ਜੀਵਨ ਲਈ ਤਿਆਰ ਹੋਣ ਦਾ ਮੌਕਾ ਦਿੰਦੇ ਹਨ।
ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਕਿਹਾ ਕਿ ਨੈਕਸਟਜਨ ਨੇਕਸਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਹਿਲੇ ਦਿਨ ਤੋਂ ਹੀ ਗਲੋਬਲ ਸੋਚ, ਉਦਯੋਗ ਦੀਆਂ ਉਮੀਦਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ, ਉਦਯੋਗ ਆਧਾਰਿਤ ਸਿੱਖਣ ਅਤੇ ਅੰਤਰਰਾਸ਼ਟਰੀ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਵਚਨਬੱਧ ਹੈ।
ਓਰੀਐਂਟੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਆਧੁਨਿਕ ਅਕਾਦਮਿਕ ਢਾਂਚੇ, ਅਤਿ-ਆਧੁਨਿਕ ਲੈਬੋਰਟਰੀਆਂ, ਇਨੋਵੇਸ਼ਨ ਸੈਂਟਰਾਂ, ਅੰਤਰਰਾਸ਼ਟਰੀ ਸਹਿਯੋਗ, ਖੋਜ ਦੇ ਮੌਕਿਆਂ, ਉਦਯੋਗਤਾ ਨੂੰ ਉਤਸ਼ਾਹਿਤ ਕਰਨ ਵਾਲੇ ਈਕੋਸਿਸਟਮ, ਵਿਦਿਆਰਥੀ ਕਲੱਬਾਂ, ਖੇਡ ਸਹੂਲਤਾਂ ਅਤੇ ਸਰਵਪੱਖੀ ਵਿਕਾਸ ਨਾਲ ਜੁੜੀਆਂ ਪਹਿਲਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਫੈਕਲਟੀ ਮੈਂਬਰਾਂ, ਅਕਾਦਮਿਕ ਮੈਂਟਰਾਂ ਅਤੇ ਵਿਦਿਆਰਥੀ ਪ੍ਰਤੀਨਿਧੀਆਂ ਨਾਲ ਗੱਲਬਾਤ ਰਾਹੀਂ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਇੰਡਸਟਰੀ-ਇੰਟੀਗ੍ਰੇਟਿਡ ਅਤੇ ਸਟੂਡੈਂਟ-ਸੈਂਟ੍ਰਿਕ ਸਿੱਖਿਆ ਪ੍ਰਣਾਲੀ ਨਾਲ ਜਾਣੂ ਕਰਵਾਇਆ ਗਿਆ।
ਗਿਆਨ, ਪ੍ਰੇਰਣਾ, ਗਲੋਬਲ ਦ੍ਰਿਸ਼ਟੀਕੋਣ, ਉਦਯੋਗਿਕ ਤਜਰਬੇ, ਸੱਭਿਆਚਾਰਕ ਰੰਗਾਂ ਅਤੇ ਮਨੋਰੰਜਨ ਦਾ ਵਿਲੱਖਣ ਸੁਮੇਲ ਬਣੇ ਨੈਕਸਟਜੈਨ ਨੇਕਸਸ 2026 ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਭਵਿੱਖ ਦੇ ਆਗੂ, ਨਵੀਨਤਾਕਾਰ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨ ਲਈ ਵਚਨਬੱਧ ਹੈ
Tags:
CGC University Mohali
CGC Mohali
Higher Education Punjab
NextGen Nexus 2026
New Academic Session 2026
Orientation Program 2026
CGC Landran
Chandigarh Group of Colleges
Campus Event
Student Orientation 2026
Related Posts
ਰੂਹਾਨੀ ਮਾਹੌਲ 'ਚ ਰੰਗਿਆ CGC ਕੈਂਪਸ: ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਮੰਗੀ ਸਰਬੱਤ ਦੇ ਭਲੇ ਦੀ ਅਰਦਾਸ!
Published On 10 Jul 2026 18:53:10
Latest
ਮੈਂ ਅਸਤੀਫ਼ੇ ਲਈ ਤਿਆਰ: ਫਾਰਮੇਸੀ ਪ੍ਰੀਖਿਆ 'ਚ ਹੋਈ ਸੀ ਨਕਲ ਹਰਜੋਤ ਬੈਂਸ ਬੋਲੇ- ਅਸੀਂ ਤਾਂ ਇਸਨੂੰ ਫੜਿਆ ਸੀ
23 Jul 2026 13:32:29
CGC ਯੂਨੀਵਰਸਿਟੀ, ਮੋਹਾਲੀ ਵਿਖੇ 'ਨੈਕਸਟਜੈਨ ਨੇਕਸਸ 2026' ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ
23 Jul 2026 12:34:20
ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ- ਕੇਜਰੀਵਾਲ
22 Jul 2026 21:41:26
ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਕੀਤਾ ਹਮਲਾ
22 Jul 2026 21:33:14
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ
22 Jul 2026 21:26:17