ਸੰਤ ਗਿ. ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥੇ ਦੀ ਸਥਾਪਨਾ
ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ,ਨਸ਼ਾ ਮੁਕਤੀ, ਸਮਾਜਿਕ ਸੁਧਾਰ ਤੇ ਪੰਥਕ ਮਸਲਿਆਂ ਲਈ ਵੱਡਾ ਉਪਰਾਲਾ
ਦਮਦਮੀ ਟਕਸਾਲ ਸੇਵਕ ਜਥੇ ਦੀ ਸਥਾਪਨਾ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਵਿੱਚ ਕੀਤੀ ਜਾ ਚੁੱਕੀ ਹੈ।ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨਾ ,ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਉਪਰਾਲੇ ਕਰਨੇ , ਧਰਮ ਪਰਿਵਰਤਨ ਰੋਕਣ ਲਈ ਜੱਦੋ-ਜਹਿਦ ਕਰਨੀ ,ਸਿੱਖ ਮਸਲਿਆਂ ਦੇ ਹੱਲ ਲਈ ਆਵਾਜ਼ ਉਠਾਉਣੀ ਤੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਹੋਣਾ ਅਤੇ ਦੂਸਰੇ ਧਰਮਾਂ ਦੀ ਸਿੱਖ ਧਰਮ ਨਾਲ ਸਾਂਝ ਵਾਸਤੇ ਯਤਨਸ਼ੀਲ ਹੋਣਾ, ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ ਤੇ ਜਾਤ-ਪਾਤ ਦੇ ਵੱਖਰੇਵੇਂ ਨੂੰ ਮੇਟਣਾ ਮੁੱਖ ਉਦੇਸ਼ ਹੋਣਗੇ ।ਜਿਹੜੀ ਵੀ ਧਿਰ ਇਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਹਿਯੋਗ ਕਰੇਗੀ,ਉਸ ਦਾ ਪੂਰਨ ਸਮੱਰਥਨ ਕੀਤਾ ਜਾਵੇਗਾ ।ਸਿੱਖ ਪੰਥ ਅਤੇ ਪੰਜਾਬ ਦੀ ਸੁੱਖ ਸ਼ਾਤੀ ,ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਲਈ ਮਜ਼ਬੂਤੀ ਨਾਲ ਤੁਰਨਾ ਮੁੱਖ ਏਜੰਡੇ ਵਿੱਚ ਸ਼ਾਮਲ ਹੋਵੇਗਾ।
ਦਮਦਮੀ ਟਕਸਾਲ ਮੁਖੀ ਵੱਲੋ ਇਸ ਮੌਕੇੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ, ਜ਼ੋਨਾਂ ਅਤੇ ਇਕਾਈਆਂ ਲਈ ਪ੍ਰਧਾਨਾਂ, ਮੀਤ ਪ੍ਰਧਾਨਾਂ, ਕਾਨੂੰਨੀ ਅਤੇ ਮੀਡੀਆ ਸਲਾਹਕਾਰਾਂ, ਪ੍ਰੈੱਸ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ, ਜਿਨ੍ਹਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਸੰਗਠਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਅਤੇ ਸਮਾਜਿਕ-ਧਾਰਮਿਕ ਸੇਵਾ ਨੂੰ ਹੋਰ ਮਜ਼ਬੂਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ।
ਦਮਦਮੀ ਟਕਸਾਲ ਸੇਵਕ ਜਥੇ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬਣਾਏ ਗਏ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੇ ਕੀਤੇ ਗਏ ਐਲਾਨ ਅਨੁਸਾਰ ਅੰਮ੍ਰਿਤਸਰ ਲਈ ਸੁਖਲਾਲ ਸਿੰਘ ਬਾਸਰਕੇ, ਤਰਨ ਤਾਰਨ ਲਈ ਅਵਤਾਰ ਸਿੰਘ ਮਾਲੂਵਾਲ, ਗੁਰਦਾਸਪੁਰ ਲਈ ਗਿਆਨੀ ਗੁਰਪ੍ਰੀਤ ਸਿੰਘ ਵੈਦ, ਪਠਾਨਕੋਟ ਲਈ ਡਾ. ਅਵਤਾਰ ਸਿੰਘ ਬੁੱਟਰ, ਜਲੰਧਰ ਲਈ ਕਰਮਜੀਤ ਸਿੰਘ (ਡਿਪਟੀ ਪਰਾਗਪੁਰ), ਹੁਸ਼ਿਆਰਪੁਰ ਲਈ ਗਿਆਨੀ ਤਰਲੋਚਨ ਸਿੰਘ ਸਹਾਏਪੁਰ, ਕਪੂਰਥਲਾ ਲਈ ਸੁਖਜੀਤ ਸਿੰਘ ਢੱਪਈ, ਬਠਿੰਡਾ ਲਈ ਭਾਈ ਜਗਤਾਰ ਸਿੰਘ ਸੇਖੂ, ਸੰਗਰੂਰ ਲਈ ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਮੋਗਾ ਲਈ ਬਲਰਾਜ ਸਿੰਘ ਭਿੰਡਰ ਕਲਾਂ, ਬਰਨਾਲਾ ਲਈ ਸਤਪਾਲ ਸਿੰਘ ਭੂਰੇ, ਮਾਲੇਰਕੋਟਲਾ ਲਈ ਮਹਿੰਦਰ ਸਿੰਘ ਨਾਰੀਕੇ, ਫਾਜ਼ਿਲਕਾ ਲਈ ਪੂਰਨ ਸਿੰਘ ਜਲਾਲਾਬਾਦ, ਫਿਰੋਜ਼ਪੁਰ ਲਈ ਹਰਪਾਲ ਸਿੰਘ ਮੱਲਾਂਵਾਲਾ, ਸ੍ਰੀ ਮੁਕਤਸਰ ਸਾਹਿਬ ਲਈ ਸੁਖਵਿੰਦਰ ਸਿੰਘ (ਸਰਪੰਚ, ਸੁਖਨਾ ਅਬਲੂ), ਰੂਪਨਗਰ ਲਈ ਪਿਆਰ ਸਿੰਘ ਝਲੀਆਂ, ਫ਼ਰੀਦਕੋਟ ਲਈ ਭੋਲਾ ਸਿੰਘ ਬੁਢੀਮਾਲ, ਫਤਿਹਗੜ੍ਹ ਸਾਹਿਬ ਲਈ ਭਾਈ ਸਤਵਿੰਦਰ ਸਿੰਘ ਭੜੀ, ਸ਼ਹੀਦ ਭਗਤ ਸਿੰਘ ਨਗਰ ਲਈ ਦਵਿੰਦਰ ਸਿੰਘ ਬੰਗਾ, ਪਟਿਆਲਾ ਲਈ ਜਸਵਿੰਦਰ ਸਿੰਘ ਮਾਂਗਟ, ਮੁਹਾਲੀ ਲਈ ਭਾਈ ਸਿਮਰਨਜੀਤ ਸਿੰਘ ਸਹੋੜਾ, ਚੰਡੀਗੜ੍ਹ ਲਈ ਭਾਈ ਤਰਲੋਚਨ ਸਿੰਘ ਨਾਭਾ ਸਾਹਿਬ, ਮਾਨਸਾ ਲਈ ਜਥੇਦਾਰ ਬੂਟਾ ਸਿੰਘ ਮਾਖਾ, ਸਰਦੂਲਗੜ੍ਹ ਲਈ ਗੁਰਪਿਆਰ ਸਿੰਘ ਅਤੇ ਹਰਿਆਣਾ ਦੇ ਪ੍ਰਧਾਨ ਵਜੋਂ ਕੁਲਦੀਪ ਸਿੰਘ ਤਲੋਕੇਵਾਲਾ ਦੀ ਨਿਯੁਕਤੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਗਿਆਨੀ ਗੁਰਜੰਟ ਸਿੰਘ (ਰੋੜੀ) ਨੂੰ ਮੀਤ ਪ੍ਰਧਾਨ, ਆਤਮਾ ਸਿੰਘ ਨੂੰ ਪ੍ਰਧਾਨ (ਮਾਲਵਾ ਜ਼ੋਨ), ਜਥੇਦਾਰ ਗੁਰਮੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਦਾ ਕਾਨੂੰਨੀ ਤੇ ਮੀਡੀਆ ਸਲਾਹਕਾਰ, ਭਾਈ ਜਸਨੂਰ ਸਿੰਘ ਨੂੰ ਮੀਤ ਪ੍ਰਧਾਨ (ਮਾਲਵਾ ਜ਼ੋਨ), ਬਾਬਾ ਗੁਰਜੰਟ ਸਿੰਘ ਨੂੰ ਧਰਮ ਪ੍ਰਚਾਰ ਚੇਅਰਮੈਨ ਅਤੇ ਮੀਤ ਪ੍ਰਧਾਨ (ਹਰਿਆਣਾ), ਗਿਆਨੀ ਬਚਨ ਸਿੰਘ ਨੂੰ ਪ੍ਰਧਾਨ ਜੈਤੋਂ, ਭਾਈ ਗੁਰਨਾਮ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਫਤਿਆਬਾਦ, ਭਾਈ ਪ੍ਰਗਟ ਸਿੰਘ ਨੂੰ ਹਲਕਾ ਪ੍ਰਧਾਨ ਕਾਲਿਆਂਵਾਲੀ, ਗੁਰਤੇਜ ਸਿੰਘ ਨੂੰ ਪ੍ਰੈਸ ਸਕੱਤਰ (ਮਾਲਵਾ ਜ਼ੋਨ), ਗੁਰਮੀਤ ਸਿੰਘ ਨੂੰ ਬਲਾਕ ਪ੍ਰਧਾਨ ਬਡਾਗੁੜਾ, ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ ਬਡਾਗੁੜਾ ਅਤੇ ਬਾਬਾ ਬੱਗਾ ਸਿੰਘ ਨੂੰ ਬਲਾਕ ਪ੍ਰਧਾਨ ਔਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ।

