ਹਰਿਆਣਾ ਸਰਕਾਰ ਨੇ 50 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ ਟਰਾਂਸਫਰ ਕੀਤੇ ₹1,890 ਕਰੋੜ,
CM ਨਾਇਬ ਸੈਣੀ ਨੇ ਜਾਰੀ ਕੀਤੀ 26 ਸਕੀਮਾਂ ਦੀ ਰਾਸ਼ੀ
ਚੰਡੀਗੜ੍ਹ:
ਹਰਿਆਣਾ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ 50 ਲੱਖ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਟਰਾਂਸਫਰ ਕੀਤੇ ਹਨ। ਇਹ ਰਾਸ਼ੀ ਬੁਢਾਪਾ ਅਤੇ ਵਿਧਵਾ ਪੈਨਸ਼ਨ, ਲਾਡੋ ਲਕਸ਼ਮੀ ਯੋਜਨਾ, ਭਾਵਾਂਤਰ ਭਰਪਾਈ ਸਮੇਤ ਕੁੱਲ 26 ਸਰਕਾਰੀ ਭਲਾਈ ਸਕੀਮਾਂ ਤਹਿਤ ਜਾਰੀ ਕੀਤੀ ਗਈ ਹੈ। ਸਰਕਾਰ ਵੱਲੋਂ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਕੁੱਲ 1,890 ਕਰੋੜ ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਏ ਗਏ।
ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ' ਦੀ 11ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਤਹਿਤ 10.10 ਲੱਖ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ 212 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ਹੁਣ ਤੱਕ ਇਸ ਸਕੀਮ ਦੀਆਂ 11 ਕਿਸ਼ਤਾਂ ਵਿੱਚ ਕੁੱਲ 2,254 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸ ਦੌਰਾਨ ਸੀਐਮ ਨੇ ਮਾਨਸੂਨ ਸੈਸ਼ਨ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਕਾਲੇ ਕੱਪੜੇ ਪਾ ਕੇ ਆਉਣ 'ਤੇ ਵੀ ਤਨਜ਼ ਕੱਸਿਆ।
.png)
ਯੋਜਨਾਵਾਂ ਦੇ ਮੁੱਖ ਅੰਕੜੇ:
-
ਦਿਆਲੂ ਯੋਜਨਾ: ਪਰਿਵਾਰ ਦੇ ਕਮਾਊ ਜੀਅ ਦੀ ਮੌਤ ਜਾਂ ਪੱਕੇ ਤੌਰ 'ਤੇ ਅਪਾਹਜ ਹੋਣ ਦੀ ਸੂਰਤ ਵਿੱਚ ਮਦਦ ਦੇਣ ਵਾਲੀ ਇਸ ਸਕੀਮ ਤਹਿਤ 4,520 ਪਰਿਵਾਰਾਂ ਨੂੰ ₹168.13 ਕਰੋੜ ਦੀ ਸਹਾਇਤਾ ਦਿੱਤੀ ਗਈ।
-
ਉਦਯੋਗਾਂ ਨੂੰ ਹੱਲਾਸ਼ੇਰੀ: ਉਦਯੋਗ ਅਤੇ ਵਪਾਰ ਵਿਭਾਗ ਦੀਆਂ ਵੱਖ-ਵੱਖ ਨੀਤੀਆਂ ਤਹਿਤ 670 ਲਾਭਪਾਤਰੀਆਂ ਨੂੰ ₹311.25 ਕਰੋੜ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਹੋਈ।
-
ਕਿਸਾਨਾਂ ਲਈ ਭਾਵਾਂਤਰ ਭਰਪਾਈ: ਫ਼ਸਲਾਂ ਦੇ ਵਾਜਬ ਭਾਅ ਦੀ ਕਮੀ ਪੂਰੀ ਕਰਨ ਲਈ 6,177 ਕਿਸਾਨਾਂ (ਆਲੂ, ਫੁੱਲਗੋਭੀ ਅਤੇ ਸ਼ਹਿਦ ਉਤਪਾਦਕ) ਨੂੰ ₹49.89 ਕਰੋੜ ਦਿੱਤੇ ਗਏ।
-
ਸਿਲੰਡਰ ਸਬਸਿਡੀ: 'ਹਰ ਘਰ-ਹਰ ਗ੍ਰਹਿਣੀ ਯੋਜਨਾ' ਤਹਿਤ 5 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ ₹500 ਵਾਲੇ ਗੈਸ ਸਿਲੰਡਰ ਦੀ ਜੁਲਾਈ ਮਹੀਨੇ ਦੀ ₹19.68 ਕਰੋੜ ਸਬਸਿਡੀ ਟਰਾਂਸਫਰ ਕੀਤੀ ਗਈ।

