ਦੁਨੀਆਂ ਨੂੰ ਹਸਾਉਣ ਵਾਲੇ 'ਤਾਰੀ ਬਾਬਾ' ਦੀ ਮੌਤ, ਜਾਣੋ ਕੌਣ ਸਨ ਤਾਰੀ ਬਾਬਾ
ਦੁਨੀਆਂ ਨੂੰ ਹਸਾਉਣ ਵਾਲੇ 'ਤਾਰੀ ਬਾਬਾ' ਦੀ ਮੌਤ, ਜਾਣੋ ਕੌਣ ਸਨ ਤਾਰੀ ਬਾਬਾ

ਡੈਸਕ :: (ਖੁਸ਼ਬੂ)
ਫਿਲਹਾਲ ਤਾਰੀ ਬਾਬਾ ਦੀ ਮੌਤ ਨਾਲ ਸਬੰਧਤ ਖ਼ਬਰ ਨੂੰ ਲੈ ਕੇ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਤਾਰੀ ਬਾਬਾ ਨੇ ਦੁਬਈ ਦੀ ਧਰਤੀ 'ਤੇ ਲਏ ਆਖ਼ਿਰੀ ਸਾਹ | 17 ਅਗਸਤ 2026 ਨੂੰ ਹੋਇਆ ਤਾਰੀ ਬਾਬਾ ਦਾ ਦੇਹਾਂਤ | ਟੱਰਕ ਡਰਾਈਵਰ ਤੇ ਢਾਬਿਆਂ ਦੇ ਕਿੱਸੇ ਸੁਣ ਲੋਕ ਹੁੰਦੇ ਸੀ ਖੁਸ਼ | ਦਿਲ ਦਾ ਦੌਰਾ ਪੈਣ ਕਰਕੇ ਹੋਇਆ ਤਾਰੀ ਬਾਬਾ ਦਾ ਦੇਹਾਂਤ |
ਤਾਰੀ ਬਾਬਾ ਆਪਣੀ ਬੇਬਾਕ ਗੱਲਬਾਤ, ਦੇਸੀ ਅੰਦਾਜ਼ ਅਤੇ ਹਾਸੇ-ਮਜ਼ਾਕ ਵਾਲੀਆਂ ਗੱਲਾਂ ਕਰਕੇ ਲੋਕਾਂ ਵਿੱਚ ਕਾਫ਼ੀ ਚਰਚਿਤ ਰਹੇ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਇੰਟਰਵਿਊਜ਼ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਪਸੰਦ ਕੀਤੀਆਂ ਗਈਆਂ।
ਤਾਰੀ ਬਾਬਾ ਨਾਲ ਜੁੜੇ ਕਈ ਵੀਡੀਓਜ਼ ਵਿੱਚ ਉਨ੍ਹਾਂ ਦਾ ਪੰਜਾਬੀ ਪਿੰਡਾਂ ਵਾਲਾ ਸਾਦਾ ਅੰਦਾਜ਼ ਅਤੇ ਜ਼ਿੰਦਗੀ ਦੇ ਤਜਰਬਿਆਂ ਨੂੰ ਆਪਣੇ ਵਿਲੱਖਣ ਢੰਗ ਨਾਲ ਬਿਆਨ ਕਰਨ ਦਾ ਅੰਦਾਜ਼ ਦੇਖਣ ਨੂੰ ਮਿਲਦਾ ਸੀ। ਮੀਡੀਆ ਪਲੇਟਫਾਰਮਾਂ ’ਤੇ ਵੀ ਤਾਰੀ ਬਾਬਾ ਦੀਆਂ ਹਾਜ਼ਰੀਆਂ ਦਰਜ ਹਨ।
ਤਾਰੀ ਬਾਬਾ ਦੇ ਜਾਣ ਨਾਲ ਪੰਜਾਬੀ ਲੋਕ-ਮਨੋਰੰਜਨ ਅਤੇ ਪਿੰਡਾਂ ਦੇ ਸਾਦੇ ਅੰਦਾਜ਼ ਨਾਲ ਜੁੜੀ ਇੱਕ ਜਾਣੀ-ਪਛਾਣੀ ਸ਼ਖ਼ਸੀਅਤ ਦੀ ਕਮੀ ਮਹਿਸੂਸ ਹੋਵੇਗੀ।

