Filter ਵਾਲੀ ਫੋਟੋ ਦਾ ਪੁਆੜਾ ਟੁੱਟ ਗਿਆ ਵਿਆਹ, ਮੁੰਡੇ ਪੱਖ ਨੇ ਲਾਏ ਲੱਖਾਂ ਦੀ ਠੱਗੀ ਦੇ ਦੋਸ਼, ਜਾਣੋ ਪੂਰਾ ਮਾਜਰਾ
ਤੁਸੀਂ ਕਈ ਕਾਰਨਾਂ ਕਰਕੇ ਰਿਸ਼ਤੇ ਟੁੱਟਦੇ ਦੇਖੇ ਹੋਣਗੇ ਪਰ ਇੱਕ ਫੋਟੋ ਕਰਕੇ ਰਿਸ਼ਤਾ ਟੁੱਟਿਆ ਹੋਵੇ ਅਜਿਹਾ ਸ਼ਾਇਦ ਦੇਖਿਆ ਜਾਂ ਸੁਣਿਆ ਨਹੀਂ ਹੋਵੇਗਾ ਜੀ ਹਾਂ .ਫਿਰੋਜ਼ਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਾਜਸਥਾਨ ਤੋਂ ਵੱਡੇ ਚਾਅ ਨਾਲ ਆਈ ਬਰਾਤ ਨੂੰ ਬਿਨਾਂ ਲਾੜੀ ਦੇ ਖਾਲੀ ਹੱਥ ਵਾਪਸ ਮੁੜਨਾ ਪਿਆ। ਮਾਮਲਾ ਮੋਬਾਇਲ ਦੇ ਫਿਲਟਰ ਅਤੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਲੜਕੀ ਪੱਖ ਦਾ ਇਲਜ਼ਾਮ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ ਦੀ ਫੋਟੋ ਮੋਬਾਇਲ ਉੱਤੇ ਫਿਲਟਰ ਲਗਾ ਕੇ ਦਿਖਾਈ ਗਈ ਸੀ, ਪਰ ਜਦੋਂ ਬਰਾਤ ਪਹੁੰਚੀ ਤਾਂ ਅਸਲੀਅਤ ਕੁਝ ਹੋਰ ਹੀ ਨਿਕਲੀ। ਦੂਜੇ ਪਾਸੇ, ਮੁੰਡੇ ਦੇ ਪਰਿਵਾਰ ਨੇ ਲੜਕੀ ਪੱਖ ਉੱਤੇ ਲੱਖਾਂ ਦੀ ਠੱਗੀ ਦਾ ਵੱਡਾ ਦੋਸ਼ ਲਗਾਇਆ ਹੈ।.png)
ਰਾਜਸਥਾਨ ਤੋਂ ਫਿਰੋਜ਼ਪੁਰ ਪਹੁੰਚੀ ਇਸ ਬਰਾਤ 'ਚ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਜਿਵੇਂ ਹੀ ਲੜਕੀ ਨੇ ਲੜਕੇ ਨੂੰ ਦੇਖਿਆ ਤਾਂ ਵਿਆਹ ਦੇ ਮੰਡਪ 'ਚ ਹੰਗਾਮਾ ਹੋ ਗਿਆ। ਲੜਕੀ ਨੇ ਸਿੱਧਾ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ। ਲੜਕੀ ਦਾ ਕਹਿਣਾ ਹੈ ਕਿ ਮੋਬਾਇਲ ਉੱਤੇ ਫਿਲਟਰ ਲਗਾ ਕੇ ਜੋ ਫੋਟੋ ਉਸਨੂੰ ਦਿਖਾਈ ਗਈ ਸੀ, ਇਹ ਉਹ ਮੁੰਡਾ ਹੈ ਹੀ ਨਹੀਂ। ਲੜਕੀ ਅਨੁਸਾਰ ਅਸਲ ਵਿੱਚ ਸਾਹਮਣੇ ਖੜ੍ਹਾ ਮੁੰਡਾ ਫੋਟੋ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ ਸੀ।
ਦੂਜੇ ਪਾਸੇ, ਮੁੰਡੇ ਦੇ ਪਰਿਵਾਰ ਨੇ ਲੜਕੀ ਪੱਖ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਤੋਂ ਵਿਆਹ ਦੇ ਨਾਮ 'ਤੇ ਲਗਭਗ ਇੱਕ ਲੱਖ ਰੁਪਿਆ ਲਿਆ ਗਿਆ ਸੀ ਅਤੇ ਹੁਣ ਐਨ ਮੌਕੇ 'ਤੇ ਕੁੜੀ ਨੂੰ ਮੁਕਰਾ ਦਿੱਤਾ ਗਿਆ ਹੈ। ਦੋਵਾਂ ਧਿਰਾਂ ਵਿਚਾਲੇ ਕਾਫ਼ੀ ਬਹਿਸਬਾਜ਼ੀ ਅਤੇ ਹੰਗਾਮਾ ਹੋਇਆ। ਮਾਮਲਾ ਇੰਨਾ ਵਧ ਗਿਆ ਕਿ ਆਖ਼ਰਕਾਰ ਰਾਜਸਥਾਨ ਤੋਂ ਆਈ ਬਰਾਤ ਨੂੰ ਬਿਨਾਂ ਲਾੜੀ ਲਿਆਂਦੇ ਹੀ ਖਾਲੀ ਹੱਥ ਵਾਪਸ ਪਰਤਣਾ ਪਿਆ।
ਐਂਕਰ: ਅੱਜ-ਕੱਲ੍ਹ ਮੋਬਾਇਲ ਫਿਲਟਰਾਂ ਦਾ ਕ੍ਰੇਜ਼ ਇੰਨਾ ਵਧ ਗਿਆ ਹੈ ਕਿ ਇਹ ਰਿਸ਼ਤਿਆਂ 'ਚ ਧੋਖੇ ਅਤੇ ਵਿਵਾਦ ਦਾ ਕਾਰਨ ਬਣਨ ਲੱਗਾ ਹੈ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਇਹ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਦੀ ਤਸਵੀਰ 'ਤੇ ਅੱਖਾਂ ਮੀਚ ਕੇ ਭਰੋਸਾ ਕਰਨਾ ਕਿੰਨਾ ਭਾਰੀ ਪੈ ਸਕਦਾ ਹੈ।

