ਪੰਜਾਬੀ ਸਿੰਗਰ ਜਾਨੀ ਦੇ 'ਅਪਸਰਾ 2' ਗਾਣੇ 'ਤੇ ਭਖਿਆ ਵਿਵਾਦ, ਇਸਾਈ ਭਾਈਚਾਰੇ ਨੇ ਕੀਤੀ ਸ਼ਿਕਾਇਤ
By NIRPAKH POST
On
ਮਸ਼ਹੂਰ ਪੰਜਾਬੀ ਗੀਤਕਾਰ ਅਤੇ ਗਾਇਕ ਜਾਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ..ਕਿਉਂਕਿ ਜਲੰਧਰ ਵਿੱਚ ਜਾਨੀ (Jaani) ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ ਜਾਲੰਧਰ ਦੇ ਪੁਲਿਸ ਕਮਿਸ਼ਨਰ (CP) ਨਾਲ ਮੁਲਾਕਾਤ ਕਰਕੇ ਇੱਕ ਸ਼ਿਕਾਇਤ ਪੱਤਰ ਸੌਂਪਿਆ ਹੈ। ਭਾਈਚਾਰੇ ਦਾ ਦੋਸ਼ ਹੈ ਕਿ ਜਾਨੀ ਦੇ ਨਵੇਂ ਗੀਤ 'ਅਪਸਰਾ 2' (Apsara 2) ਵਿੱਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਗੀਤ ਦੇ ਬੋਲਾਂ ਵਿੱਚ ਕੁਝ ਅਜਿਹੇ ਸ਼ਬਦਾਂ ਜਾਂ ਸੰਦਰਭਾਂ ਦੀ ਵਰਤੋਂ ਕੀਤੀ ਗਈ ਹੈ ਜੋ ਉਨ੍ਹਾਂ ਦੇ ਧਰਮ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਗਾਇਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਗਾਂਹ ਤੋਂ ਕੋਈ ਵੀ ਕਿਸੇ ਧਰਮ ਦਾ ਅਪਮਾਨ ਨਾ ਕਰ ਸਕੇ

