KBC 15 :- ਕਰੋੜਪਤੀ ਜਸਕਰਨ ਸਿੰਘ ਨੂੰ ਪੁੱਛੇ 7 ਕਰੋੜ ਦੇ ਸਵਾਲ ਦਾ ਜਵਾਬ ਜਾਣੋ !
KBC 15 gets its first millionaire
KBC 15 gets its first millionaire ਸ਼ੋਅ ਕੌਣ ਬਣੇਗਾ ਕਰੋੜਪਤੀ :-ਟੈਲੀਵਿਜ਼ਨ ਦੇ ਪ੍ਰਸਿੱਧ ਕੁਇਜ਼ ਰਿਐਲਿਟੀ ਸ਼ੋਅ ਕੌਣ ਬਣੇਗਾ ਕਰੋੜਪਤੀ ਦਾ ਹਰ ਸੀਜ਼ਨ ਕਾਫ਼ੀ ਦਿਲਚਸਪ ਹੁੰਦਾ ਹੈ। ਇਸ ਸ਼ੋਅ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਕੇਬੀਸੀ ‘ਚ ਹਰ ਵਾਰ ਅਜਿਹੇ ਬਹੁਤ ਸਾਰੇ ਮੁਕਾਬਲੇਬਾਜ਼ ਆਉਂਦੇ ਹਨ, ਜੋ ਆਖਰੀ ਦਮ ਤਕ ਸਵਾਲਾਂ ਦੇ ਸਹੀ ਜਵਾਬ ਦਿੰਦੇ ਹਨ ਤੇ ਇਤਿਹਾਸ ਸਿਰਜਦੇ ਹਨ।
ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। KBC 15 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਪੰਜਾਬ ਦਾ ਜਸਕਰਨ ਸਿੰਘ ਕੌਣ ਬਣੇਗਾ ਕਰੋੜਪਤੀ 15 ਦਾ ਪਹਿਲਾ ਕਰੋੜਪਤੀ ਬਣਿਆ। ਜਸਕਰਨ ਸਿੰਘ ਸਾਰੇ ਸਵਾਲਾਂ ਦਾ ਸਹੀ ਜਵਾਬ ਦਿੰਦਾ ਹੋਏ ਆਖਰੀ ਸਵਾਲ ‘ਤੇ ਪੁੱਜਾ। ਅਮਿਤਾਭ ਬੱਚਨ ਵੀ ਜਸਕਰਨ ਦੀ ਇੰਟੈਲੀਜੈਂਸੀ ਤੋਂ ਖੁਸ਼ ਹੋਏ।
READ ALSO :ਨਵੇਂ ਨਿਯੁਕਤ ਪਟਵਾਰੀਆਂ ਲਈ CM ਵੱਲੋਂ ਵੱਡਾ ਐਲਾਨ !
ਜਸਕਰਨ ਕੌਣ ਬਣੇਗਾ ਕਰੋੜਪਤੀ ਦਾ ਇਸ ਸੀਜ਼ਨ ਦਾ ਪਹਿਲਾ ਕੰਟੈਸਟੈਂਟ ਹੈ, ਜਿਸ ਨੇ ਇਕ ਕਰੋੜ ਦੀ ਰਕਮ ਜਿੱਤੀ ਹੈ। ਪਰ ਉਹ ਆਖਰੀ ਪੜਾਅ ਯਾਨੀ ਸੱਤ ਕਰੋੜ ਨਹੀਂ ਜਿੱਤ ਸਕਿਆ। ਦੱਸ ਦੇਈਏ ਕਿ ਜਸਕਰਨ ਦੀ ਉਮਰ ਸਿਰਫ 21 ਸਾਲ ਹੈ। ਜਿੱਤਣ ਤੋਂ ਬਾਅਦ ਉਸ ਨੇ ਇਸ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ।
#KaunBanegaCrorepati ke manch par puchhe jaate hain kayi sawal, par har baar poore desh ki nazarein aur dil ki dhadkane ruk jaati hain 7 crore ke sawal par!??
— sonytv (@SonyTV) August 31, 2023
Dekhiye #KaunBanegaCrorepati, 4th & 5th Sept, Somvaar-Mangalvaar raat 9 baje, sirf #SonyEntertainmentTelevision par. pic.twitter.com/ByqfNEjqkS
ਜਸਕਰਨ ਸਿਵਲ ਸੇਵਾਵਾਂ ‘ਚ ਸ਼ਾਮਲ ਹੋਣ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ‘ਜਾਗਰਣ ਸਮੂਹ’ ਨਾਲ ਗੱਲਬਾਤ ਕਰਦਿਆਂ ਜਸਕਰਨ ਨੇ ਦੱਸਿਆ, ”ਜਦੋਂ ਅਮਿਤਾਭ ਬੱਚਨ ਸਰ ਨੇ 1 ਕਰੋੜ ਰੁਪਏ ਜਿੱਤਣ ਤੋਂ ਬਾਅਦ ਉਸ ਨੂੰ ਗਲੇ ਲਗਾਇਆ ਸੀ, ਮੈਨੂੰ ਉਹ ਪਲ ਜ਼ਿੰਦਗੀ ਭਰ ਯਾਦ ਰਹੇਗਾ। ਜਿੱਤੀ ਗਈ ਰਕਮ ਨਾਲ ਸਭ ਤੋਂ ਪਹਿਲਾਂ, ਮੈਂ ਆਪਣੇ ਪਰਿਵਾਰ ਲਈ ਘਰ ਖਰੀਦਾਂਗਾ। UPSC ਕੋਚਿੰਗ ਮਹਿੰਗੀ ਹੁੰਦੀ ਹੈ। ਇਸ ਰਕਮ ਨਾਲ ਇਹ ਆਸਾਨ ਹੋ ਜਾਵੇਗਾ।KBC 15 gets its first millionaire
ਜਸਕਰਨ ਨੂੰ ਆਖਰੀ ਪੜਾਅ ਯਾਨੀ 7 ਕਰੋੜ ਲਈ ਇਹ ਸਵਾਲ ਪੁੱਛਿਆ ਗਿਆ ਸੀ ਕਿ ਪਦਮ ਪੁਰਾਣ ਅਨੁਸਾਰ 100 ਸਾਲ ਟਾਈਗਰ ਵਜੋਂ ਬਿਤਾਉਣ ਵਾਲਾ ਰਾਜਾ ਕੌਣ ਸੀ। ਕਿਉਂਕਿ ਉਹ ਹਿਰਨ ਵੱਲੋਂ ਸਰਾਪਿਆ ਗਿਆ ਸੀ। ਇਸਦੇ ਆਪਸ਼ਨ ਸੀ-
1. ਸ਼ੇਮਾਧੁਰਤੀ
2. ਧਰਮਦੱਤ
3. ਮਿਤਾਧਿਆਹੀਆ
4. ਪ੍ਰਭੰਜਨਾ
ਜਸਕਰਨ ਇਸ ਸੀਜ਼ਨ ਦਾ ਪਹਿਲਾ ਮੁਕਾਬਲੇਬਾਜ਼ ਬਣ ਗਿਆ, ਜਿਸ ਨੇ ਇਕ ਕਰੋੜ ਜਿੱਤਿਆ। ਹਾਲਾਂਕਿ ਜਸਕਰਨ 16ਵੇਂ ਅਤੇ ਆਖਰੀ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕਿਆ। KBC 15 gets its first millionaire

