ਪੰਜਾਬ ਵੋਟਰ ਸੂਚੀ 2026: ਨਵੀਂ ਡਰਾਫਟ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰੀਏ

ਪੰਜਾਬ ਵੋਟਰ ਸੂਚੀ 2026: ਨਵੀਂ ਡਰਾਫਟ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰੀਏ

ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਦੂਜਾ ਰਾਊਂਡ ਸ਼ੁਰੂ ਕਰ ਦਿੱਤਾ ਹੈ। ਡਰਾਫਟ ਵੋਟਰ ਸੂਚੀ ਆਨਲਾਈਨ ਜਾਰੀ ਕਰ ਦਿੱਤੀ ਗਈ ਹੈ।

ਵੋਟਰ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ www.ceopunjab.gov.in 'ਤੇ ਜਾ ਕੇ ਆਪਣਾ ਨਾਮ ਚੈੱਕ ਕਰ ਸਕਦੇ ਹਨ।

ਆਨਲਾਈਨ ਲਿੰਕਾਂ ਬਾਰੇ ਜਾਣਕਾਰੀ

ਵੈੱਬਸਾਈਟ ਦੇ ਹੋਮਪੇਜ 'ਤੇ ਤੁਹਾਨੂੰ ਵੱਖ-ਵੱਖ ਰੰਗਾਂ ਦੇ ਲਿੰਕ ਮਿਲਣਗੇ:

  • ਨੀਲਾ ਲਿੰਕ (SIR ASDD LIST): ਇਸ ਵਿੱਚ ਉਹਨਾਂ ਵੋਟਰਾਂ ਦੇ ਨਾਮ ਹਨ ਜਿਨ੍ਹਾਂ ਨੂੰ ਲਿਸਟ ਵਿੱਚੋਂ ਕੱਟ ਦਿੱਤਾ ਗਿਆ ਹੈ।

  • ਹਰਾ ਲਿੰਕ (DRAFT ROLL 2026): ਇਸ ਵਿੱਚ ਉਹਨਾਂ ਸਹੀ ਪਾਏ ਗਏ ਵੋਟਰਾਂ ਦੇ ਨਾਮ ਹਨ ਜਿਨ੍ਹਾਂ ਦਾ ਰਿਕਾਰਡ ਦਰੁਸਤ ਹੈ।

  • SEARCH LIST SIR 2003: ਇਹ ਇੱਕ ਵਾਧੂ ਸਰਚ ਵਿਕਲਪ ਹੈ।

ਡਰਾਫਟ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰੀਏ?

ਵਿਕਲਪ A: ਜੇਕਰ ਤੁਹਾਨੂੰ ਆਪਣਾ ਬੂਥ ਅਤੇ ਪਾਰਟ ਨੰਬਰ ਪਤਾ ਹੈ

  1. www.ceopunjab.gov.in 'ਤੇ ਜਾਓ।

  2. DRAFT 2026 ਵਿਕਲਪ 'ਤੇ ਕਲਿੱਕ ਕਰੋ।

  3. ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣੋ।

  4. ਕੈਪਚਾ (Captcha) ਕੋਡ ਭਰੋ।

  5. ਆਪਣੇ ਪਾਰਟ ਨੰਬਰ/ਨਾਮ ਦੇ ਹਿਸਾਬ ਨਾਲ PDF ਡਾਊਨਲੋਡ ਕਰੋ ਅਤੇ ਆਪਣਾ ਨਾਮ ਚੈੱਕ ਕਰੋ।

ਵਿਕਲਪ B: ਜੇਕਰ ਤੁਹਾਨੂੰ ਆਪਣਾ ਬੂਥ ਅਤੇ ਪਾਰਟ ਨੰਬਰ ਨਹੀਂ ਪਤਾ

  1. ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in 'ਤੇ ਜਾਓ।

  2. Search Your Name in Voter List 'ਤੇ ਕਲਿੱਕ ਕਰੋ।

  3. ਆਪਣਾ ਸੂਬਾ ਚੁਣੋ, EPIC (ਵੋਟਰ ਕਾਰਡ) ਨੰਬਰ ਅਤੇ ਕੈਪਚਾ ਭਰ ਕੇ ਸਰਚ ਕਰੋ।

  4. ਨਤੀਜਿਆਂ ਵਿੱਚੋਂ ਆਪਣਾ ਬੂਥ ਨੰਬਰ ਅਤੇ ਸੀਰੀਅਲ ਨੰਬਰ ਨੋਟ ਕਰ ਲਓ।

  5. ਵਾਪਸ www.ceopunjab.gov.in 'ਤੇ ਆਓ, DRAFT 2026 'ਤੇ ਕਲਿੱਕ ਕਰੋ, ਵਿਧਾਨ ਸਭਾ ਅਤੇ ਕੈਪਚਾ ਭਰੋ, ਫਿਰ ਆਪਣਾ ਬੂਥ ਨੰਬਰ ਚੁਣ ਕੇ PDF ਡਾਊਨਲੋਡ ਕਰੋ।

ਕੱਟੀ ਹੋਈ ਵੋਟ ਕਿਵੇਂ ਚੈੱਕ ਕਰੀਏ:

ASDD ਲਿੰਕ 'ਤੇ ਕਲਿੱਕ ਕਰਕੇ ਆਪਣਾ EPIC ਨੰਬਰ ਭਰੋ। ਜੇਕਰ ਤੁਹਾਡੀ ਵੋਟ ਕੱਟੀ ਗਈ ਹੈ, ਤਾਂ ਤੁਹਾਡਾ ਨਾਮ ਸਾਹਮਣੇ ਆ ਜਾਵੇਗਾ। ਜੇਕਰ ਤੁਹਾਡੀ ਵੋਟ ਸੁਰੱਖਿਅਤ ਹੈ, ਤਾਂ "Unidentified" ਲਿਖਿਆ ਆਵੇਗਾ।

ਜੇਕਰ ਤੁਹਾਡਾ ਨਾਮ ਲਿਸਟ ਵਿੱਚ ਨਹੀਂ ਹੈ ਤਾਂ ਕੀ ਕਰੀਏ?

ਜੇਕਰ ਤੁਹਾਡਾ ਨਾਮ ਡਰਾਫਟ ਲਿਸਟ ਵਿੱਚ ਨਹੀਂ ਹੈ ਜਾਂ ਕੱਟੇ ਗਏ ਨਾਮਾਂ ਦੀ ਸੂਚੀ ਵਿੱਚ ਹੈ, ਤਾਂ ਤੁਸੀਂ Form-6 ਭਰ ਕੇ ਆਪਣਾ ਨਾਮ ਦਰਜ ਕਰਵਾਉਣ ਦਾ ਦਾਅਵਾ ਕਰ ਸਕਦੇ ਹੋ।

  • ਆਨਲਾਈਨ/ਆਫਲਾਈਨ ਪ੍ਰਕਿਰਿਆ: Form-6 ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

  • ਆਫਲਾਈਨ ਤਰੀਕਾ: ਆਪਣੇ ਨਜ਼ਦੀਕੀ BLO ਜਾਂ SDM/ਤਹਿਸੀਲਦਾਰ ਦਫ਼ਤਰ ਤੋਂ Form-6 ਪ੍ਰਾਪਤ ਕਰੋ। ਇਸ ਵਿੱਚ ਆਪਣਾ ਨਾਮ, ਪਤਾ, ਮਾਤਾ-ਪਿਤਾ/ਪਤੀ ਦਾ ਨਾਮ ਭਰੋ ਅਤੇ ਨਾਲ ਜਨਮ ਮਿਤੀ, ਰਿਹਾਇਸ਼ ਦਾ ਸਬੂਤ ਅਤੇ ਸਵੈ-ਘੋਸ਼ਣਾ ਪੱਤਰ ਲਗਾਓ। ਫਾਰਮ ਜਮ੍ਹਾਂ ਕਰਨ ਤੋਂ ਬਾਅਦ ਰਸੀਦ ਜ਼ਰੂਰ ਲਓ

  • ਵਿਸ਼ੇਸ਼ ਕੈਂਪ: ਜਿਹੜੇ ਲੋਕ ਦਫ਼ਤਰ ਨਹੀਂ ਜਾ ਸਕਦੇ, ਉਹਨਾਂ ਲਈ 16 ਅਗਸਤ ਨੂੰ ਬੂਥ ਲੈਵਲ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਤੁਸੀਂ ਉੱਥੇ ਜਾ ਕੇ ਨਾਮ ਚੈੱਕ ਕਰ ਸਕਦੇ ਹੋ ਅਤੇ Form-6 ਜਮ੍ਹਾਂ ਕਰਵਾ ਸਕਦੇ ਹੋ।

  • ਆਖਰੀ ਤਾਰੀਖ: ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ 12 ਸਤੰਬਰ ਹੈ। ਇਹਨਾਂ ਦੀ ਜਾਂਚ ਤੋਂ ਬਾਅਦ ਹੀ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।

image

CEO ਪੰਜਾਬ ਵੱਲੋਂ ਜਾਰੀ ਅਹਿਮ ਅੰਕੜੇ

ਮੁੱਖ ਚੋਣ ਅਧਿਕਾਰੀ (CEO) ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਲਗਭਗ 90.37 ਫੀਸਦੀ ਫਾਰਮ ਵਾਪਸ ਆਏ ਹਨ, ਜਦਕਿ 20.66 ਲੱਖ ਫਾਰਮ ਵਾਪਸ ਨਹੀਂ ਆਏ।

ਕੱਟੀਆਂ/ਫਲੈਗ ਕੀਤੀਆਂ ਵੋਟਾਂ ਦਾ ਵੇਰਵਾ ਕੁੱਲ ਗਿਣਤੀ ਵੋਟਰਾਂ ਲਈ ਜ਼ਰੂਰੀ ਜਾਣਕਾਰੀ
ਅਨਟ੍ਰੇਸਡ (Untraced) ਵੋਟਰ 4,12,715 ਇਹਨਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਮ੍ਰਿਤਕ (Deceased) ਵੋਟਰ 5.74 ਲੱਖ ਪੱਕੇ ਤੌਰ 'ਤੇ ਕੱਟੇ ਗਏ; ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ।
ਡਬਲ (Double) ਵੋਟਾਂ 1,19,145 ਡੁਪਲੀਕੇਟ ਨਾਮ ਹਟਾ ਦਿੱਤੇ ਗਏ ਹਨ।
ਅਨਮੈਪਡ (Unmapped) ਵੋਟਰ 12 ਲੱਖ ਘਬਰਾਉਣ ਦੀ ਲੋੜ ਨਹੀਂ। ਨਾਮ ਲਿਸਟ ਵਿੱਚ ਹੈ, ਪਰ ਮੈਪ ਨਹੀਂ ਹੋਇਆ। ਆਪਣੇ ਦਸਤਾਵੇਜ਼ ਲਿਆ ਕੇ ਵੋਟ ਰੈਗੂਲਰ ਕਰਵਾਓ।

ਸਿਆਸੀ ਪ੍ਰਭਾਵ: ਜ਼ਿਲ੍ਹੇਵਾਰ ਵੋਟਾਂ ਕੱਟਣ ਦੀ ਸਥਿਤੀ

ਵੋਟਰ ਸੂਚੀ ਦੀ ਸੁਧਾਈ ਦਾ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਤੇ ਅਸਰ ਪਿਆ ਹੈ।

ਸਭ ਤੋਂ ਵੱਧ ਵੋਟਾਂ ਕੱਟਣ ਵਾਲੇ 5 ਜ਼ਿਲ੍ਹੇ (ਕੁੱਲ 45 ਸੀਟਾਂ):

(ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਹਾਲੀ, ਪਟਿਆਲਾ)

ਸਿਆਸੀ ਪਾਰਟੀ ਜਿੱਤੀਆਂ ਹੋਈਆਂ ਸੀਟਾਂ (45 ਵਿੱਚੋਂ)
AAP 38
Congress 5
SAD 2

ਸਭ ਤੋਂ ਘੱਟ ਵੋਟਾਂ ਕੱਟਣ ਵਾਲੇ 5 ਜ਼ਿਲ੍ਹੇ (ਕੁੱਲ 13 ਸੀਟਾਂ):

(ਮਲੇਰਕੋਟਲਾ, ਮਾਨਸਾ, ਪਠਾਨਕੋਟ, ਬਰਨਾਲਾ, ਫਤਿਹਗੜ੍ਹ ਸਾਹਿਬ)

ਸਿਆਸੀ ਪਾਰਟੀ ਜਿੱਤੀਆਂ ਹੋਈਆਂ ਸੀਟਾਂ (13 ਵਿੱਚੋਂ)
AAP 11
Congress 1
BJP 1

Related Posts