ਥਾਰ ਦਾ ਕ੍ਰੇਜ਼ ਜਾਂ ਸਟੰਟ ਦੀ ਬਿਮਾਰੀ? ਚੱਲਦੀ ਗੱਡੀ ਦੇ ਫੁੱਟਬੋਰਡ ‘ਤੇ ਖੜ੍ਹ ਕੇ ਵਿਕਟਰੀ ਸਾਈਨ ਬਣਾਉਣ ਵਾਲੇ ਦੀ ਪੁਲਿਸ ਨੂੰ ਭਾਲ
By NIRPAKH POST
On
ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਗੁਜਰਦੇ ਦਿਖਾਈ ਦਿੰਦੇ ਨੇ.. ਪਰ ਕਈ ਵਾਰ ਤਾਂ ਇਨ੍ਹਾਂ ਵੱਲੋਂ ਹੱਦ ਪਾਰ ਕਰਦਿਆਂ ਆਪਣੀ ਜਾਨ ਵੀ ਡੋਖਮ ਚ ਪਾਈ ਜਾਂਦੀ ਹੈ.. ਅੰਮ੍ਰਿਤਸਰ ਤੋਂ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਵੀਡੀਓ ਵਿੱਚ ਇੱਕ ਨੌਜਵਾਨ ਚੱਲਦੀ ਥਾਰ ਦੇ ਡਰਾਈਵਿੰਗ ਸਾਈਡ ਵਾਲੀ ਦਰਵਾਜੇ ਤੇ ਖੜਾ ਹੋ ਕੇ ਵਿਕਟਰੀ ਸਾਈਨ ਬਣਾ ਰਿਹਾ ਹੈ।

ਥਾਰ ਤੇ ਨੰਬਰ ਪਲੇਟ ਦਿਖਾਈ ਨਹੀਂ ਦੇ ਰਹੀ ਹੈ, ਜਿਸ ਕਰਕੇ ਪੁਲਿਸ ਨੂੰ ਇਸ ਸ਼ਖਸ ਨੂੰ ਲੱਭਣ ਵਿੱਚ ਕਾਫੀ ਮੁਸ਼ਕੱਲ ਆ ਰਹੀ ਹੈ। ਪਰ ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਛੇਤੀ ਹੀ ਇਸਨੂੰ ਲੱਭ ਲਿਆ ਜਾਵੇਗਾ ਅਤੇ ਟ੍ਰੈਫਿਕ ਨਿਯਮ ਤੋੜਣ ਤੇ ਭਾਰੀ ਜੁਰਮਾਨੇ ਦੇ ਨਾਲ-ਨਾਲ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਲਦੀ ਥਾਰ (Mahindra Thar) ਵਿੱਚ ਸਟੰਟ ਕਰਨੇ ਗ਼ੈਰ-ਕਾਨੂੰਨੀ ਅਤੇ ਬਹੁਤ ਖ਼ਤਰਨਾਕ ਹਨ। ਅਜਿਹੇ ਸਟੰਟ ਕਰਨ ਨਾਲ ਜਾਨ ਦਾ ਖ਼ਤਰਾ ਹੁੰਦਾ ਹੈ ਅਤੇ ਪੁਲਿਸ ਵੱਲੋਂ ਭਾਰੀ ਜੁਰਮਾਨਾ ਜਾਂ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।
ਖ਼ਤਰੇ ਅਤੇ ਨੁਕਸਾਨ
- ਜਾਨ ਦਾ ਖ਼ਤਰਾ: ਚਲਦੀ ਗੱਡੀ ਵਿੱਚੋਂ ਬਾਹਰ ਨਿਕਲਣਾ ਜਾਂ ਸਟੰਟ ਕਰਨਾ ਘਾਤਕ ਹੇ ਸਕਦਾ ਹੈ।
- ਕਾਨੂੰਨੀ ਕਾਰਵਾਈ: ਸੋਸ਼ਲ ਮੀਡੀਆ ਰੀਲ ਲਈ ਅਜਿਹੇ ਸਟੰਟ ਕਰਨ 'ਤੇ ਟ੍ਰੈਫਿਕ ਪੁਲਿਸ ਸਖ਼ਤ ਕਾਰਵਾਈ ਕਰਦੀ ਹੈ ਅਤੇ ਗੱਡੀ ਵੀ ਜ਼ਬਤ ਕੀਤੀ ਜਾ ਸਕਦੀ ਹੈ।
- ਦੂਜਿਆਂ ਲਈ ਖ਼ਤਰਾ: ਸਟੰਟ ਕਰਨ ਨਾਲ ਰੋਡ 'ਤੇ ਜਾ ਰਹੇ ਹੋਰ ਲੋਕ ਵੀ ਮੁਸੀਬਤ ਵਿੱਚ ਪੈ ਸਕਦੇ ਹਨ।
ਸੜਕਾਂ 'ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਨਾ ਪਾਓ।

