ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ਮੌਕੇ ਚਰਨ ਕੌਰ ਨੇ ਮਰਹੂਮ ਪੁੱਤ ਸਿੱਧੂ ਮੂਸੇ ਵਾਲਾ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਪੋਸਟ ’ਚ ਲਿਖਿਆ ਹੈ, ‘‘ਮੈਂ ਪਹਿਲਾਂ ਬੇਟੀ ਬਣ ਤੁਹਾਡੇ ਨਾਨਕੇ ਘਰ ਜਨਮ ਲਿਆ, ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ […]

ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ਮੌਕੇ ਚਰਨ ਕੌਰ ਨੇ ਮਰਹੂਮ ਪੁੱਤ ਸਿੱਧੂ ਮੂਸੇ ਵਾਲਾ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

ਪੋਸਟ ’ਚ ਲਿਖਿਆ ਹੈ, ‘‘ਮੈਂ ਪਹਿਲਾਂ ਬੇਟੀ ਬਣ ਤੁਹਾਡੇ ਨਾਨਕੇ ਘਰ ਜਨਮ ਲਿਆ, ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ ’ਚ ਬੱਝ ਮੈਂ ਕਿੰਨੇ ਰਿਸ਼ਤੇ ਕਿਸੇ ਦੀ ਚਾਚੀ, ਤਾਈ, ਭਾਬੀ ਤੇ ਨੂੰਹ ਬਣ ਆਪਣੀ ਝੋਲੀ ਪਾਏ ਪਰ ਮੇਰੀ ਹੋਂਦ ਦਾ ਅਸਲ ਆਧਾਰ ਮੈਂ ਤੁਹਾਡੀ ਮਾਂ ਬਣ ਪਾਇਆ ਤੇ ਤੁਸੀਂ ਮੈਨੂੰ ਅਸਲ ’ਚ ਇਕ ਸੰਪੂਰਨ ਔਰਤ ਦਾ ਦਰਜਾ ਦਿਵਾਇਆ।’Emotional post shared on the occasion of birthday’

also read :- ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ

ਪੋਸਟ ’ਚ ਅੱਗੇ ਲਿਖਿਆ, ‘‘ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ ’ਚ ਲੈ ਕੇ ਮਹਿਸੂਸ ਹੋਇਆ ਸੀ ਪਰ ਕੱਲ ਦਾ ਉਹੀ ਪਿਆਰ ਉਹੀ ਮਮਤਾ ਦਾ ਨਿੱਘ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀਆਂ ਧਾਹਾਂ ਨਾਲ ਲੈ ਕੇ ਆ ਰਿਹਾ, ਅੱਜ ਵੀ ਮੈਂ ਤੁਹਾਨੂੰ ਕਮਰੇ ’ਚ ਬੈਠੀ ਉਡੀਕ ਰਹੀ ਸੀ ਕਿਉਂਕਿ ਹਮੇਸ਼ਾ ਮੈਂ ਪਹਿਲਾਂ ਤੁਹਾਡੇ ਤੋਂ ਆਪਣੇ ਜਨਮਦਿਨ ਦੀ ਵਧਾਈ ਕਬੂਲਦੀ ਸੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੀ ਬੁੱਕਲ ’ਚ ਲੈ ਕੇ ਤੁਹਾਨੂੰ ਮਹਿਸੂਸ ਕਰ ਰਹੀ ਹਾਂ ਮੇਰੇ ਬੱਚੇ, ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨਾਂ ਰਿਹਾ ਨਹੀਂ ਜਾ ਰਿਹਾ।’’Emotional post shared on the occasion of birthday

Related Posts

Latest

ਰਿਲੇਸ਼ਨਸ਼ਿਪ ਐਡਵਾਈਜ਼- ਪਾਰਟਨਰ ਫੇਸਬੁੱਕ 'ਤੇ ਕੁੜੀਆਂ ਨਾਲ ਫਲਰਟ ਕਰਦਾ ਹੈ: ਮੈਂ ਕੁਝ ਕਹਾਂ ਤਾਂ ਕਹਿੰਦਾ ਹੈ, ‘ਤੂੰ ਇਨਸਿਕਿਓਰ ਹੈਂ,’ ਕੀ ਇਹ ਚੀਟਿੰਗ ਹੈ?
ਸਾਈਬਰ ਸੁਰੱਖਿਆ: QR ਸਕੈਨ ਕਰਦਿਆਂ ਹੀ ਖਾਤੇ ਵਿੱਚੋਂ ਕੱਟੇ ਜਾਣਗੇ ਪੈਸੇ, ਇਨ੍ਹਾਂ ਸਾਵਧਾਨੀਆਂ ਨਾਲ ਬਚਾ ਸਕਦੇ ਹੋ ਆਪਣੀ ਮਿਹਨਤ ਦੀ ਕਮਾਈ
ਭਗਵੰਤ ਮਾਨ ਸਰਕਾਰ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਨੂੰ ਵੱਡਾ ਹੁਲਾਰਾ ਦੇਣ ਦੀ ਤਿਆਰੀ, ਡੇਅਰੀ ਦੀ ਮੁਕੰਮਲ ਆਟੋਮੇਸ਼ਨ ਲਈ ਰਾਹ ਪੱਧਰਾ
ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੰਡਕਟਰ ਗ੍ਰਿਫ਼ਤਾਰ
ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਹੁਸ਼ਿਆਰਪੁਰ ਵਿੱਚ ਬਣਾਇਆ ਜਾਵੇਗਾ, ਜੋ ਦੋ ਸਾਲਾਂ ਵਿੱਚ ਪੂਰਾ ਹੋਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ