.ਮਜ਼ਦੂਰ ਦੀ ਧੀ ਨੇ ਰਚਿਆ ਇਤਿਹਾਸ! CM ਵਲੋਂ 1 ਕਰੋੜ ਦਾ ਐਲਾਨ

.ਮਜ਼ਦੂਰ ਦੀ ਧੀ ਨੇ ਰਚਿਆ ਇਤਿਹਾਸ! CM ਵਲੋਂ 1 ਕਰੋੜ ਦਾ ਐਲਾਨ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੀ ਧੀ ਬਲਜੀਤ ਕੌਰ ਨੇ ਹਾਕੀ ਵਿੱਚ ਇਤਿਹਾਸ ਰਚ ਦਿੱਤਾ ਹੈ। ਇੱਕ ਗ਼ਰੀਬ ਮਜ਼ਦੂਰ ਪਰਿਵਾਰ ਵਿੱਚੋਂ ਉੱਠ ਕੇ ਬਲਜੀਤ ਕੌਰ ਨੇ 43 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੂੰ ਗੋਲਡ ਮੈਡਲ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪੰਜਾਬ ਅਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਇਸ ਧੀ ਦੇ ਪਿੰਡ ਪਰਤਣ 'ਤੇ ਪਿੰਡ ਵਾਸੀਆਂ ਅਤੇ ਇਲਾਕੇ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਲਜੀਤ ਕੌਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਹਲਕਾ ਇੰਚਾਰਜ ਖ਼ਾਸ ਤੌਰ 'ਤੇ ਉਸ ਦਾ ਸਨਮਾਨ ਕਰਨ ਲਈ ਪਹੁੰਚੇ। ਸੁਣੋ ਬਲਜੀਤ ਕੌਰ ਦੀ ਜ਼ੁਬਾਨੀ, ਕਿਵੇਂ ਗ਼ਰੀਬੀ ਅਤੇ ਮੁਸ਼ਕਲਾਂ ਨਾਲ ਲੜ ਕੇ ਉਸ ਨੇ ਇਹ ਮੁਕਾਮ ਹਾਸਲ ਕੀਤਾ।

Related Posts