ਭਾਰਤ-ਇੰਡੋਨੇਸ਼ੀਆ ਵਿਚਾਲੇ 20 ਅਹਿਮ ਸਮਝੌਤੇ: ਬ੍ਰਹਮੋਸ ਮਿਜ਼ਾਈਲ ਡੀਲ ਅਤੇ UPI ਨੂੰ ਮਨਜ਼ੂਰੀ

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਅਹਿਮ ਸਮਝੌਤੇ: ਬ੍ਰਹਮੋਸ ਮਿਜ਼ਾਈਲ ਡੀਲ ਅਤੇ UPI ਨੂੰ ਮਨਜ਼ੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਡੋਨੇਸ਼ੀਆ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ 20 ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਇਹ ਸਮਝੌਤੇ ਪੀਐਮ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਯਾਂਤੋ ਵਿਚਾਲੇ ਹੋਈ ਦੁਵੱਲੀ ਮੀਟਿੰਗ ਦੌਰਾਨ ਹੋਏ।

ਰੱਖਿਆ ਅਤੇ ਰਣਨੀਤਕ ਸਹਿਯੋਗ ਸਭ ਤੋਂ ਵੱਡਾ ਸਮਝੌਤਾ ਬ੍ਰਹਮੋਸ ਮਿਜ਼ਾਈਲ ਨੂੰ ਲੈ ਕੇ ਹੋਇਆ ਹੈ, ਜਿਸ 'ਤੇ ਪਿਛਲੇ 4 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ। ਭਾਰਤ ਇੰਡੋਨੇਸ਼ੀਆ ਨੂੰ ਬ੍ਰਹਮੋਸ ਦੀਆਂ ਵਾਧੂ ਯੂਨਿਟਾਂ ਦੇਵੇਗਾ। ਇਸਦੇ ਨਾਲ ਹੀ ਇੰਡੋਨੇਸ਼ੀਆ ਨੇ 'ਆਪ੍ਰੇਸ਼ਨ ਸੰਦੂਰ' ਵਿੱਚ ਵਰਤੀ ਗਈ ਭਾਰਤੀ 'ਅਸਤਰ' ਏਅਰ-ਟੂ-ਏਅਰ ਮਿਜ਼ਾਈਲ ਖਰੀਦਣ ਦਾ ਵੀ ਫੈਸਲਾ ਕੀਤਾ ਹੈ।

ਤਕਨਾਲੋਜੀ ਅਤੇ ਲੋਕਤੰਤਰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹੋਏ, ਭਾਰਤ ਇੰਡੋਨੇਸ਼ੀਆ ਵਿੱਚ ਈਵੀਐਮ (EVM) ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਇਸ ਸਬੰਧੀ ਦੋਵਾਂ ਦੇਸ਼ਾਂ ਦੇ ਚੋਣ ਕਮਿਸ਼ਨਾਂ ਵਿਚਾਲੇ ਇੱਕ MoU ਸਾਈਨ ਕੀਤਾ ਗਿਆ ਹੈ। ਵਪਾਰ ਅਤੇ ਸੈਰ-ਸਪਾਟੇ ਨੂੰ ਆਸਾਨ ਬਣਾਉਣ ਲਈ ਭਾਰਤ ਦਾ UPI ਸਿਸਟਮ ਜਲਦੀ ਹੀ ਇੰਡੋਨੇਸ਼ੀਆ ਦੇ ਪੇਮੈਂਟ ਸਿਸਟਮ ਨਾਲ ਜੋੜਿਆ ਜਾਵੇਗਾ।

ਆਲਮੀ ਮੁੱਦੇ ਅਤੇ ਸਪਲਾਈ ਚੇਨ ਪੀਐਮ ਮੋਦੀ ਨੇ ਦੱਸਿਆ ਕਿ ਦੁਨੀਆ ਵਿੱਚ ਚੱਲ ਰਹੀ ਉਥਲ-ਪੁਥਲ ਦਰਮਿਆਨ ਕੂਟਨੀਤੀ ਦੀ ਭੂਮਿਕਾ ਅਹਿਮ ਹੈ। ਫਲਸਤੀਨ ਦੇ ਮੁੱਦੇ 'ਤੇ ਭਾਰਤ ਨੇ 'ਟੂ-ਸਟੇਟ ਸਲਿਊਸ਼ਨ' (ਦੋ-ਦੇਸ਼ ਹੱਲ) ਦਾ ਸਮਰਥਨ ਕੀਤਾ। ਤਕਨੀਕੀ ਯੁੱਗ ਵਿੱਚ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਨੇ ਕ੍ਰਿਟੀਕਲ ਮਿਨਰਲਜ਼, ਸਟੀਲ ਸੈਕਟਰ, ਅਤੇ ਰੇਅਰ ਅਰਥ ਮੈਗਨੇਟ ਦੇ ਖੇਤਰ ਵਿੱਚ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ ਹੈ।

ਸੱਭਿਆਚਾਰਕ ਸਾਂਝ ਅਤੇ ਸਨਮਾਨ ਰਾਸ਼ਟਰਪਤੀ ਪ੍ਰਬੋਵੋ ਨੇ ਪੀਐਮ ਮੋਦੀ ਨੂੰ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ਭੇਟ ਕੀਤਾ। ਪੀਐਮ ਮੋਦੀ ਨੇ ਇਸ ਸਨਮਾਨ ਨੂੰ ਕਰੋੜਾਂ ਭਾਰਤੀਆਂ ਅਤੇ ਦੋਵਾਂ ਦੇਸ਼ਾਂ ਦੇ ਡੂੰਘੇ ਇਤਿਹਾਸਕ ਸਬੰਧਾਂ ਦਾ ਪ੍ਰਤੀਕ ਦੱਸਿਆ।

image

ਪ੍ਰਧਾਨ ਮੰਤਰੀ ਮੰਗਲਵਾਰ ਸ਼ਾਮ ਨੂੰ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਬੁੱਧਵਾਰ ਨੂੰ ਉਹ ਰਾਸ਼ਟਰਪਤੀ ਪ੍ਰਬੋਵੋ ਨਾਲ ਯੋਗਿਆਕਾਰਤਾ ਸਥਿਤ 1000 ਸਾਲ ਪੁਰਾਣੇ ਪ੍ਰਮਬਾਨਨ ਹਿੰਦੂ ਮੰਦਰ ਦੇ ਦਰਸ਼ਨ ਕਰਨਗੇ, ਜੋ ਭਾਰਤ ਅਤੇ ਇੰਡੋਨੇਸ਼ੀਆ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ।

Related Posts