ਹਿਮਾਲਿਆ ਪਰਿਵਾਰ ਵੱਲੋਂ ਭੁਪਿੰਦਰ ਸਿੰਘ ਵਾਲੀਆ ਨੂੰ ਮੋਹਾਲੀ ਜ਼ਿਲ੍ਹਾ ਪ੍ਰਧਾਨ 'ਤੇ ਮਨਪ੍ਰੀਤ ਕੌਰ ਨੂੰ ਬਣਾਇਆ ਮਹਿਲਾ ਵਿੰਗ ਮੋਰਚੇ ਦੀ ਪ੍ਰਧਾਨ

ਹਿਮਾਲਿਆ ਪਰਿਵਾਰ ਵੱਲੋਂ ਭੁਪਿੰਦਰ ਸਿੰਘ ਵਾਲੀਆ ਨੂੰ ਮੋਹਾਲੀ ਜ਼ਿਲ੍ਹਾ ਪ੍ਰਧਾਨ 'ਤੇ ਮਨਪ੍ਰੀਤ ਕੌਰ ਨੂੰ ਬਣਾਇਆ ਮਹਿਲਾ ਵਿੰਗ ਮੋਰਚੇ ਦੀ ਪ੍ਰਧਾਨ

ਪੰਜਾਬ ਵਿੱਚ ਮੁੜ ਹਰਿਆਲੀ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਹਿਮਾਲਿਆ ਪਰਿਵਾਰ ਲਗਾਤਾਰ ਕੰਮ ਕਰ ਰਿਹਾ ਹੈ। ਇਸ ਕੰਮ ਕਾਰ ਵਿੱਚ ਔਰਤਾਂ ਦੀ ਭਾਗੇਦਾਰੀ ਨੂੰ ਸ਼ਾਮਿਲ ਕਰਦੇ ਹੋਏ ਬੀਤੇ ਦਿਨੀਂ ਮਨਪ੍ਰੀਤ ਕੌਰ ਨੂੰ ਹਿਮਾਲਿਆ ਪਰਿਵਾਰ ਪੰਜਾਬ ਮਹਿਲਾ ਵਿੰਗ ਮੋਰਚੇ ਦੀ ਪ੍ਰਧਾਨ ਚੁਣਿਆ ਗਿਆ । 

ਇਸ ਦੇ ਨਾਲ ਹੀ ਹਿਮਾਲਿਆ ਪਰਿਵਾਰ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਨੇ ਭੁਪਿੰਦਰ ਸਿੰਘ ਵਾਲੀਆ ਨੂੰ ਮੋਹਾਲੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ 'ਤੇ  ਉੱਘੇ ਸਮਾਜ ਸੇਵਕ ਮੌਜੂਦ ਸਨ  । ਕੁਲਵੀਰ ਸਿੰਘ ਨੇ ਇਸ ਮੌਕੇ ਐਲਾਨ ਕੀਤਾ ਕਿ ਹਿਮਾਲਿਆ ਪਰਿਵਾਰ ਦੇ ਬੈਨਰ ਹੇਠ, ਵਾਤਾਵਰਣ ਸੰਵੇਦਨਸ਼ੀਲਤਾ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਭਰ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ।

Read Also : ਪਲਾਂਟੇਸ਼ਨ ਮੁਹਿੰਮ ਨੂੰ ਮਿਲ ਰਹੀ ਤੇਜ਼ੀ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਮੈਦਾਨ ਵਿੱਚ ਸਰਗਰਮ

WhatsApp Image 2025-07-10 at 5.58.14 PM

ਉਨ੍ਹਾਂ ਇਹ ਵੀ ਕਿਹਾ ਕਿ ਹਿਮਾਲਿਆ ਪਰਿਵਾਰ ਇੰਦਰੇਸ਼ ਕੁਮਾਰ ਦੀ ਦੂਰਦਰਸ਼ੀ ਅਗਵਾਈ ਅਤੇ ਅਧਿਆਤਮਿਕ ਮਾਰਗਦਰਸ਼ਨ ਹੇਠ ਕੰਮ ਕਰਦਾ ਹੈ ਜੋ ਹਿਮਾਲਿਆ ਪਰਿਵਾਰ ਦੇ ਸਰਪ੍ਰਸਤ ਹਨ, ਉਨ੍ਹਾਂ ਦੇ ਨੇਕ ਵਿਚਾਰਾਂ ਅਤੇ ਪ੍ਰੇਰਨਾ ਨਾਲ ਇਹ ਸੰਗਠਨ ਦੇਸ਼ ਭਰ ਵਿੱਚ ਸਮਾਜਿਕ ਤਬਦੀਲੀ, ਸੱਭਿਆਚਾਰਕ ਚੇਤਨਾ ਅਤੇ ਸਮਾਜ ਦੇ ਉੱਨਤੀ ਲਈ ਕੰਮ ਕਰ ਰਿਹਾ ਹੈ। ਇਹ ਨਿਯੁਕਤੀਆਂ ਅਤੇ ਐਲਾਨ ਰਾਸ਼ਟਰ ਨਿਰਮਾਣ, ਸਮਾਜਿਕ ਉੱਨਤੀ ਅਤੇ ਵਾਤਾਵਰਣ ਸੇਵਾ ਪ੍ਰਤੀ ਹਿਮਾਲਿਆ ਪਰਿਵਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।