ਜਿਲ੍ਹਾ ਪੱਧਰੀ ਖੇਡਾਂ ਦੇ ਨਹਿਰੂ ਸਟੇਡੀਅਮ ਵਿਚ ਲਗਾਤਾਰ ਚੌਥੇ ਦਿਨ ਜਾਰੀ

 ਜਿਲ੍ਹਾ ਪੱਧਰੀ ਖੇਡਾਂ ਦੇ ਨਹਿਰੂ ਸਟੇਡੀਅਮ ਵਿਚ ਲਗਾਤਾਰ ਚੌਥੇ ਦਿਨ ਜਾਰੀ

ਫ਼ਰੀਦਕੋਟ 15 ਸਤੰਬਰ,   ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਜਿਲ੍ਹਾ ਪੱਧਰੀ ਖੇਡਾਂ -2024 (ਲੜਕੇ ਅਤੇ ਲੜਕੀਆਂ) ਵੱਖ-ਵੱਖ ਖੇਡਾਂ ਵਿੱਚ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪਿਛਲੇ ਤਿੰਨ ਦਿਨਾ ਤੋ ਕਰਵਾਈਆ ਜਾ ਰਹੀਆਂ ਹਨ ਜੋ ਅੱਜ ਚੌਥੇ ਦਿਨ ਵੀ ਜਾਰੀ ਰਹੀਆਂ। […]

ਫ਼ਰੀਦਕੋਟ 15 ਸਤੰਬਰ,

  ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਜਿਲ੍ਹਾ ਪੱਧਰੀ ਖੇਡਾਂ -2024 (ਲੜਕੇ ਅਤੇ ਲੜਕੀਆਂ) ਵੱਖ-ਵੱਖ ਖੇਡਾਂ ਵਿੱਚ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪਿਛਲੇ ਤਿੰਨ ਦਿਨਾ ਤੋ ਕਰਵਾਈਆ ਜਾ ਰਹੀਆਂ ਹਨ ਜੋ ਅੱਜ ਚੌਥੇ ਦਿਨ ਵੀ ਜਾਰੀ ਰਹੀਆਂ। ਇਨ੍ਹਾ ਖੇਡਾਂ ਵਿੱਚ ਲੜਕੇ-ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

  ਇਸ ਮੌਕੇ ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬਲਵੀਰ ਸਕੂਲ ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਈਆ ਜਾਂ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼), ਕਬੱਡੀ (ਸਰਕਲ), ਵਾਲੀਬਾਲ (ਸਮੈਂਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਵੈਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਖੇਡ ਮੁਕਾਬਲੇ ਮਿਤੀ 16 ਸਤੰਬਰ 2024 ਤੱਕ ਜਾਰੀ ਰਹਿਣਗੇ ਅਤੇ ਤੈਰਾਕੀ ਖੇਡ ਦੇ ਮੁਕਾਬਲੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਤੀ 28 ਅਤੇ 29 ਸਤੰਬਰ 2024 ਨੂੰ ਤੈਰਾਕੀ ਪੂਲ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਏ ਜਾਣਗੇ।

 ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ ਵਿੱਚ ਖੋਹ-ਖੋਹ ਅੰ:14 (ਲੜਕਿਆ) ਵਿੱਚ ਸ.ਹ.ਸ ਢੀਮਾਂਵਾਲੀ ਨੇ ਪਹਿਲਾ ਸਥਾਨ, ਜੀ.ਟੀ.ਬੀ ਮਹਿਮੂਆਣਾ ਦੀ ਟੀਮ ਨੇ ਦੂਜਾ ਸਥਾਨ, ਸੰਧਵਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:14 (ਲੜਕੀਆਂ) ਵਿੱਚ ਸ.ਹ.ਸ ਢੀਮਾਂਵਾਲੀ ਦੀ ਟੀਮ ਨੇ ਪਹਿਲਾ ਸਥਾਨ, ਜੀ.ਟੀ.ਬੀ ਮਹਿਮੂਆਣਾ ਦੀ ਟੀਮ ਨੇ ਦੂਜਾ ਸਥਾਨ, ਢੁੱਡੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕਿਆ) ਵਿੱਚ ਅਜਿੱਤ ਗਿੱਲ ਦੀ ਟੀਮ ਨੇ ਪਹਿਲਾ ਸਥਾਨ, ਸ੍ਰੀ ਹਰਕ੍ਰਿਸ਼ਨ ਸਕੂਲ ਗੋਲੇਵਾਲਾ ਦੀ ਟੀਮ ਨੇ ਦੂਜਾ ਸਥਾਨ, ਸੰਧਵਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆਂ) ਵਿੱਚ ਸ਼੍ਰੀ ਹਰਕ੍ਰਿਸ਼ਨ ਸਕੂਲ ਗੋਲੇਵਾਲਾ ਦੀ ਟੀਮ ਨੇ ਪਹਿਲਾ ਸਥਾਨ, ਜੀ.ਟੀ.ਬੀ ਮਹਿਮੂਆਣਾ ਦੀ ਟੀਮ ਨੇ ਦੂਜਾ ਸਥਾਨ, ਦਲ ਸਿੰਘ ਵਾਲਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਟੈਬਲ ਟੈਨਿਸ ਅੰ:14 (ਲ਼ੜਕਿਆਂ) ਵਿੱਚ ਵਿਸ਼ਾਲ ਸਿੰਘ ਨੇ ਪਹਿਲਾ ਸਥਾਨ, ਰਾਜਵੀਰ ਨੇ ਦੂਜਾ ਸਥਾਨ ਅਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ: 17 (ਲੜਕਿਆ) ਵਿੱਚ ਕਰਨਵੀਰ ਸ਼ਰਮਾ ਨੇ ਪਹਿਲਾ ਸਥਾਨ, ਮਨਿੰਦਰ ਸਿੰਘ ਦੂਜਾ ਸਥਾਨ ਅਤੇ ਅਭਿਨਵ ਜੋਸੀ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:21 (ਲੜਕਿਆ) ਵਿੱਚ ਪ੍ਰਭਸਰਨ ਸਿੰਘ ਨੇ ਪਹਿਲਾ ਸਥਾਨ, ਰਾਜਵੰਸ਼ ਨੇ ਦੂਜਾ ਸਥਾਨ ਅਤੇ ਮੋਹਿਤ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਟੈਬਲ ਟੈਨਿਸ ਅੰ:14 (ਲੜਕੀਆ) ਵਿੱਚ ਰਮਨਦੀਪ ਕੌਰ ਨੇ ਪਹਿਲਾ ਸਥਾਨ, ਸੰਦੀਪ ਕੌਰ ਨੇ ਦੂਜਾ ਸਥਾਨ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆ) ਵਿੱਚ ਅਗਰੀਆ ਅਗਰਵਾਲ ਨੇ ਪਹਿਲਾ ਸਥਾਨ, ਅਗਮਜੋਤ ਕੌਰ ਨੇ ਦੂਜਾ ਸਥਾਨ ਅਤੇ ਮਿਤਾਲੀ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:31-40 (ਲੜਕੀਆਂ) ਵਿੱਚ ਸ਼ਮਨਦੀਪ ਕੌਰ ਨੇ ਪਹਿਲਾ ਸਥਾਨ, ਲਖਵਿੰਦਰ ਕੌਰ ਨੇ ਦੂਜਾ ਅਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਖੇਡ ਅੰ:14 (ਲੜਕੀਆਂ) ਵਿੱਚ ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਅਤੇ ਡਿਵਾਇਨ ਪਬਲਿਕ ਸਕੂਲ, ਸਾਦਿਕ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆ) ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ, ਡਿਵਾਇਨ ਪਬਲਿਕ ਸਕੂਲ, ਸਾਦਿਕ ਦੀ ਟੀਮ ਅਤੇ ਵਿਵੇਕ ਪਬਲਿਕ ਸਕੂਲ ਲੰਬਵਾਲੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:14 (ਲੜਕਿਆ) ਵਿੱਚੋ ਸ.ਹ.ਸ.ਚੈਨਾ ਜੈਤੋ ਦੀ ਟੀਮ ਨੇ ਪਹਿਲਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਨੇ ਦੂਜਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਅਤੇ ਹੈਂਡਬਾਲ ਕੋਚਿੰਗ ਸੈਂਟਰ ਕੰਮਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕਿਆ) ਵਿੱਚ ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਨੇ ਪਹਿਲਾ ਸਥਾਨ, ਸ.ਹ.ਸ ਚੈਨਾ ਜੈਤੋ ਦੀ ਟੀਮ ਨੇ ਦੂਜਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਬੈਸਟ ਪੁਆਇੰਟ ਸਕੂਲ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਦਫਤਰ ਦੇ ਸਮੂਹ ਕੋਚਿਜ, ਦਫਤਰੀ ਸਟਾਫ, ਸਿੱਖਿਆ ਵਿਭਾਗ ਤੋ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Tags:

Latest

ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ
ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ 67000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ: ਕੁਲਤਾਰ ਸਿੰਘ ਸੰਧਵਾਂ
ਬਰਾਬਰ ਅੰਕ, ਬਰਾਬਰ ਰੈਂਕ: ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਲਈ ਜਨਮ ਮਿਤੀ ਨੂੰ ਟਾਈ-ਬ੍ਰੇਕਰ ਵਜੋਂ ਵਰਤਣ ਦੀ ਲੰਬੇ ਸਮੇਂ ਤੋਂ ਪ੍ਰਚੱਲਿਤ ਰਿਵਾਇਤ ਨੂੰ ਕੀਤਾ ਖ਼ਤਮ
ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਪ੍ਰੋਜੈਕਟ ਜੀਵਨਜੋਤ’ ਬਣਿਆ ਬਾਲ ਭੀਖ ਮੰਗਣ ਖ਼ਿਲਾਫ਼ ਮਿਸਾਲੀ ਅਭਿਆਨ