ਸੈਂਟ ਸਹਾਰਾ ਨਰਸਿੰਗ ਕਾਲਜ ਵਿਖੇ ਮਨਾਇਆ ਗਿਆ 26ਵਾਂ ਕਾਰਗਿੱਲ ਵਿਜੈ ਦਿਵਸ
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ
ਮੇਰਾ ਯੁਵਾ ਭਾਰਤ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੈਂਟ ਸਹਾਰਾ ਨਰਸਿੰਗ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ. ਨਰੇਸ਼ ਪਰੂਥੀ ਦੀ ਯੋਗ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਤੇ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਸ. ਮਨਜੀਤ ਸਿੰਘ ਭੁੱਲਰ ਦੀ ਦੇਖ-ਰੇਖ ਵਿੱਚ ‘26ਵਾਂ ਕਰਗਿੱਲ ਵਿਜੈ ਦਿਵਸ' ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਨਵਜੀਤ ਕੌਰ ਨੇ ਸਭ ਨੂੰ 'ਜੀ ਆਇਆਂ' ਕਿਹਾ ਅਤੇ ਵਿਦਿਆਰਥੀਆਂ ਨੂੰ ਕਰਗਿੱਲ ਵਿਜੈ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ। ਮਨਜੀਤ ਸਿੰਘ ਭੁੱਲਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਾਰਗਿੱਲ ਵਿਜੈ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ, ਇਹ ਦਿਨ ਭਾਰਤ ਦੇ ਸੂਰਬੀਰ ਸੈਨਿਕਾਂ ਦੀ ਸ਼ਹਾਦਤ ਅਤੇ ਜਿੱਤ ਨੂੰ ਯਾਦ ਕਰਨ ਲਈ ਸਮਰਪਿਤ ਹੈ। ਜਿੰਨ੍ਹਾਂ ਨੇ 26 ਜੁਲਾਈ 1999 ਵਿੱਚ ਕਾਰਗਿਲ ਯੁੱਧ ਦੌਰਾਨ ਪਾਕਿਸਤਾਨੀ ਘੁਸਪੈਠੀਆਂ ਖਿਲਾਫ ਜਿੱਤ ਹਾਸਿਲ ਕੀਤੀ। ਇਸ ਯੁੱਧ ਵਿੱਚ ਭਾਰਤ ਦੇ ਕਈ ਸੂਰਮੇ ਜਵਾਨ ਸ਼ਹੀਦ ਹੋਏ। ਬਹੁਤ ਸਾਰੇ ਸੂਰਵੀਰ ਜ਼ਖਮੀ ਵੀ ਹੋਏ ਅਤੇ ਉਹਨਾਂ ਨੇ ਅਸਧਾਰਨ ਬਹਾਦਰੀ ਦਿਖਾਈ।
ਇਹਨਾਂ ਸੂਰਬੀਰਾਂ ਦੀ ਯਾਦ ਵਿੱਚ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪਹਿਲਾ ਸਥਾਨ ਕੋਮਲਪ੍ਰੀਤ ਕੌਰ ਨੇ ਹਾਸਿਲ ਕੀਤਾ। ਦੂਜਾ ਸਥਾਨ ਗੁਰ ਪਿਆਰ ਸਿੰਘ ਨੇ ਹਾਸਿਲ ਕੀਤਾ। ਤੀਜਾ ਸਥਾਨ ਜਸਪ੍ਰੀਤ ਕੌਰ ਨੇ ਹਾਸਿਲ ਕੀਤਾ। ਮਨਜੀਤ ਸਿੰਘ ਭੁੱਲਰ ਤੇ ਪ੍ਰਿੰਸੀਪਲ ਨਵਜੀਤ ਕੌਰ ਨੇ ਬੱਚਿਆਂ ਨੂੰ ਸਨਮਾਨ ਚਿੰਨ ਅਤੇ ਮੋਮੈਂਟੋ ਦੇਖ ਕੇ ਸਨਮਾਨਿਤ ਕੀਤਾ। ਸਮੂਹ ਸਟਾਫ ਅਤੇ ਪ੍ਰਿੰਸੀਪਲ ਨੂੰ ਮੇਰਾ ਯੁਵਾ ਭਾਰਤ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਨੇ ਮੇਰਾ ਯੁਵਾ ਭਾਰਤ ਸ੍ਰੀ ਮੁਕਤਸਰ ਸਾਹਿਬ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅੰਤ ਵਿੱਚ ਕਾਲਜ ਵਿੱਚ ਮੇਰਾ ਯੁਵਾ ਭਾਰਤ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਕਾਲਜ ਦੇ ਪ੍ਰਿੰਸੀਪਲ ਦੇ ਸਮੂਹ ਸਟਾਫ਼ ਸਾਹਿਬਾਨ ਅਤੇ ਵਿਦਿਆਰਥੀਆਂ ਨਾਲ ਮਿਲ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਯਾਦ ਵਿੱਚ ਵਿੱਚ ਫਲਦਾਰ ਬੂਟੇ ਲਗਾਏ। ਕੌਮੀ ਏਕਤਾ ਪ੍ਰਧਾਨ ਭਾਰਤ ਭੂਸ਼ਣ ਜੋਸ਼ੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੋਹਿਤ ਸੁਪਰਡੈਂਟ, ਵੀਰਪਾਲ ਕੌਰ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਸਮੂਹ ਸਟਾਫ ਹਾਜ਼ਰ ਸਨ।