ਸੇਵਾ ਸਦਨ ਨੰਗਲ ਵਿੱਚ ਹਫਤਾਵਾਰੀ ਜਨਤਾ ਦਰਬਾਰ ਵਿੱਚ ਸੈਂਕੜੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਕਰ ਰਹੇ ਹਾਂ ਉਪਰਾਲਾ - ਹਰਜੋਤ ਬੈਂਸ
ਨੰਗਲ 27 ਜੁਲਾਈ ()
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਕੂਲ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਉਸ ਸਮੇਂ ਤੋਂ ਹੀ ਸ਼ੁਰੂ ਕੀਤੇ ਵਿਸ਼ੇਸ਼ ਪ੍ਰੋਗਰਾਮ ਸਾਡਾ ਐਮ.ਐਲ.ਏ ਸਾਡੇ ਵਿਚਕਾਰ ਨੂੰ ਇਲਾਕੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹਫਤਾਵਾਰੀ ਜਨਤਾ ਦਰਬਾਰ ਵਿੱਚ ਸੇਵਾ ਸਦਨ ਨੰਗਲ ਵਿਖੇ ਹਰ ਐਤਵਾਰ ਇਲਾਕੇ ਦੇ ਸੈਂਕੜੇ ਲੋਕ ਆਪਣੀਆਂ ਸਾਝੀਆਂ ਤੇ ਨਿੱਜੀ ਸਮੱਸਿਆਵਾ/ਮੁਸ਼ਕਿਲਾਂ ਹੱਲ ਕਰਵਾਉਣ ਲਈ ਪਹੁੰਚ ਰਹੇ ਹਨ ਅਤੇ ਉਸ ਸਮੇਂ ਮੰਨ ਨੂੰ ਵੱਡਾ ਸਕੂਨ ਮਿਲਦਾ ਹੈ ਜਦੋਂ ਉਹ ਲੋਕ ਵੀ ਪੰਹੁਚ ਦੇ ਹਨ ਜਿਨਾਂ ਦੀਆਂ ਦਹਾਕਿਆਂ ਪੁਰਾਣੀਆਂ ਹੱਲ ਹੋ ਗਈਆਂ ਹਨ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੌਕੇ ਤੇ ਹੀ ਵੱਧ ਤੋ ਵੱਧ ਮਾਮਲੇ ਹੱਲ ਕਰਨ ਦਾ ਉਪਰਾਲਾ ਕੀਤਾ ਜਾਦਾਂ ਹੈ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਬਿਹਤਰੀਨ ਕਾਰਗੁਜਾਰੀ ਲਈ ਇਲਾਕੇ ਦੇ ਹਰ ਵਰਗ ਵਿਚ ਖੁਸ਼ੀ ਦੀ ਲਹਿਰ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜਨਤਾ ਦਰਬਾਰ ਵਿੱਚ ਪਹੁੰਚੇ ਬਜੁਰਗਾਂ, ਮਾਤਾਵਾਂ, ਔਰਤਾਂ, ਵਿਦਿਆਰਥੀਆਂ ਤੇ ਬੱਚਿਆਂ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣ ਕੇ ਉਸ ਦਾ ਢੁਕਵਾ ਹੱਲ ਕੀਤਾ ਜਾ ਰਿਹਾ ਹੈ। ਪੰਚਾਇਤਾਂ ਵੱਲੋਂ ਆਪਣੀਆਂ ਸਾਝੀਆਂ ਸਮੱਸਿਆਵਾਂ ਜਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜੋ ਵੀ ਮਾਮਲੇ ਸ.ਬੈਂਸ ਦੇ ਧਿਆਨ ਵਿਚ ਲਿਆਦੇ ਜਾ ਰਹੇ ਹਨ, ਉਨ੍ਹਾਂ ਨੂੰ ਸੂਚੀ ਬੱਧ ਕਰਕੇ ਹੱਲ ਕਰਨ ਤੱਕ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ। ਇਸ ਤੋ ਪਹਿਲਾ ਸਰਕਾਰ ਤੁਹਾਡੇ ਦੁਆਰ, ਜਨ ਸੁਣਵਾਈ ਕੈਂਪ, ਸਾਡਾ.ਐਮ.ਐਲ.ਏ.ਸਾਡੇ.ਵਿੱਚ, ਯੁੱਧ ਨਸ਼ਿਆ ਵਿਰੁੱਧ, ਸਿੱਖਿਆ ਕ੍ਰਾਂਤੀ ਵਰਗੇ ਪ੍ਰੋਗਰਾਮ ਇਸ ਹਲਕੇ ਵਿੱਚ ਬਹੁਤ ਹੀ ਅਸਰਦਾਰ ਸਿੱਧ ਹੋਏ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਪਿੰਡ ਦਾ ਦੌਰਾ ਸਿੱਖਿਆ ਮੰਤਰੀ ਹਰਜੋਤ ਬੈਂਸ ਵਾਰ ਵਾਰ ਕਰ ਰਹੇ ਹਨ ਅਤੇ ਪਿੰਡਾਂ ਦੀਆਂ ਸਾਝੀਆਂ ਸੱਥਾਂ ਵਿਚ ਬੈਠ ਕੇ ਮਸਲੇ ਨਿਪਟਾਉਦੇ ਹਨ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀਆਂ ਲੋਕਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਪਹੁੰਚਾਉਣਾ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਜਿਸ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਇਲਾਕਾ ਵਾਸੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ।
ਨੰਗਲ 2 ਆਰਬੀਆਰ ਵਿੱਚ ਹਫਤਾਵਾਰੀ ਜਨਤਾ ਦਰਬਾਰ ਵਿੱਚ ਹਰ ਐਤਵਾਰ ਮੇਲੇ ਵਰਗਾ ਮਾਹੌਲ ਨਜ਼ਰ ਆਉਦਾ ਹੈ। ਸ.ਬੈਂਸ ਦੇ ਟੀਮ ਮੈਂਬਰ ਆਏ ਹੋਏ ਇਲਾਕਾ ਵਾਸੀਆਂ ਨੂੰ ਸਤਿਕਾਰ ਤੇ ਆਦਰ ਦਿੰਦੇ ਹਨ। ਸ.ਹਰਜੋਤ ਬੈਂਸ ਵੱਲੋਂ ਹਰ ਇੱਕ ਦੀ ਗੱਲ ਧਿਆਨ ਨਾਲ ਸੁਣ ਕੇ ਉਸ ਦਾ ਹੱਲ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਜਿੱਥੇ ਕੈਬਨਿਟ ਮੰਤਰੀ ਆਪਣੇ ਤਿੰਨ ਸਾਲ ਪਹਿਲੇ ਕੀਤੇ ਵਾਅਦਿਆਂ ਨੂੰ ਬੂਰ ਪਾ ਰਹੇ ਹਨ, ਉਥੇ ਹੀ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੀ ਰਫਤਾਰ ਵਿਚ ਤੇਜੀ ਲਿਆਉਣ ਅਤੇ ਵਿਕਾਸ ਲਈ ਆਏ ਫੰਡਾਂ ਦੀ ਸੁਚਾਰੂ ਵਰਤੋਂ ਕਰਨ ਲਈ ਪ੍ਰੇਰਿਤ ਕਰਦੇ ਹਨ।
ਅੱਜ ਨੰਗਲ ਵਿੱਚ ਲੱਗੇ ਜਨਤਾ ਦਰਬਾਰ ਵਿੱਚ ਵੱਡੀ ਗਿਣਤੀ ਪਹੁੰਚੇ ਬਜੁਰਗਾਂ, ਮਾਤਾਵਾਂ,ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਮ ਤੌਰ ਤੇ ਇਲਾਕੇ ਦੇ ਵਿਕਾਸ ਦੇ ਕੰਮਾਂ ਲਈ ਪਹੁੰਚਦੇ ਹਨ ਪ੍ਰੰਤੂ ਬਜੁਰਗਾਂ, ਔਰਤਾਂ ਤੇ ਵਿਦਿਆਰਥੀਆਂ ਦੇ ਸਿੱਧੇ ਤੌਰ ਤੇ ਮਿਲਣ ਆਉਣ ਤੋਂ ਮਨ ਨੂੰ ਧਰਵਾਸ ਮਿਲਦਾ ਹੈ ਕਿ ਜਿਸ ਤਰਾਂ ਦਾ ਲੋਕ ਰਾਜ ਬਹਾਲ ਕਰਨ ਦਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਹਰ ਕੋਈ ਬਿਨਾ ਰੋਕ ਟੋਕ ਆਪਣੇ ਕੰਮਾਂ ਲਈ ਸਰਕਾਰ ਤੱਕ ਪਹੁੰਚ ਕਰ ਸਕੇਗਾ ਉਹ ਹੁਣ ਸਪੱਸ਼ਟ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਦਫਤਰਾਂ ਵਿਚ ਆਉਣ ਜਾਣ ਦੀ ਖੱਜਲ ਖੁਆਰੀ ਨੂੰ ਘੱਟ ਕੀਤਾ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਖੁੱਦ ਉਪਰਾਲੇ ਕਰ ਰਹੇ ਹਾਂ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਜਿਲ੍ਹਾ ਕੋਆਰਡੀਨੇਟਰ ਆਮ ਆਦਮੀ ਪਾਰਟੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ,ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਸੋਹਣ ਸਿੰਘ ਬੈਂਸ, ਹਿਤੇਸ਼ ਸ਼ਰਮਾ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਐਡਵੋਕੇਟ ਨਿਸ਼ਾਤ ਗੁਪਤਾ,ਮਨਿੰਦਰ ਰਾਣਾ, ਕੁਲਵਿੰਦਰ ਸਿੰਘ ਬਿੰਦਰਾ, ਐਡਵੋਕੇਟ ਨਿਖਿਲ ਭਾਰਦਵਾਜ, ਐਡ:ਰਜਤ ਬੇਦੀ, ਮੁਕੇਸ਼ ਵਰਮਾ, ਸਤੀਸ਼ ਚੋਪੜਾ, ਮਨਜੋਤ ਸਿੰਘ, ਅੰਕੁਸ਼, ਨਿਤਿਨ ਸ਼ਰਮਾ, ਦਲਜੀਤ ਸਿੰਘ,ਪਵਨ ਦੀਵਾਨ, ਚੰਨਣ ਸਿੰਘ, ਕਰਨ ਸੈਣੀ, ਹਰਦੀਪ ਬੈਂਸ, ਅਮਿਤ ਬਰਾਰੀ, ਜਸਵੰਤ ਸਿੰਘ, ਗੁਰਜਿੰਦਰ ਸ਼ੋਕਰ, ਜਸਵੰਤ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ, ਸੁਖਵਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।