ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ 16ਵਾਂ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ 16ਵਾਂ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।

‎ਫ਼ਿਰੋਜ਼ਪੁਰ, 25 ਜਨਵਰੀ () ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਜ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਕੈਂਟ ਵਿਖੇ 16ਵਾਂ ਰਾਸ਼ਟਰੀ ਵੋਟਰ ਦਿਵਸ ਪੂਰੇ ਲੋਕਤੰਤਰਿਕ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਐੱਸ.ਡੀ.ਐੱਮ ਫ਼ਿਰੋਜ਼ਪੁਰ ਸ਼੍ਰੀਮਤੀ ਲਿੰਦਿਆ ਆਈ.ਏ.ਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਵੱਲੋਂ ਨੈਸ਼ਨਲ ਵੋਟਰ ਦਿਵਸ ਦੇ ਉਦੇਸ਼ਾਂ ਬਾਰੇ ਚਾਨਣਾ ਪਾਉਂਦਿਆਂ ਸਾਰੇ ਹਾਜ਼ਰ ਸੱਜਣਾਂ ਨੂੰ ਜੀ ਆਇਆ ਆਖਣ ਨਾਲ ਹੋਈ। ਇਸ ਮੌਕੇ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਸੰਦੇਸ਼ ਵੀ ਸੁਣਾਇਆ ਗਿਆ, ਜਿਸ ਰਾਹੀਂ ਨਾਗਰਿਕਾਂ ਨੂੰ ਨਿਰਪੱਖ ਅਤੇ ਜ਼ਿੰਮੇਵਾਰ ਵੋਟਿੰਗ ਲਈ ਪ੍ਰੇਰਿਤ ਕੀਤਾ ਗਿਆ। ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਅਤੇ ਪ੍ਰੇਰਣਾਦਾਇਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਜਸਦੀਪ ਕੌਰ ਦਾ ਭਾਸ਼ਣ, ਤਨਵੀਰ ਕੌਰ ਦਾ ਗੀਤ ਅਤੇ ਮਨਦੀਪ ਕੌਰ ਦੀ ਕਵਿਤਾ ਹਾਜ਼ਰੀਨਾਂ ਲਈ ਖ਼ਾਸ ਆਕਰਸ਼ਣ ਰਹੀ। ਮੁੱਖ ਮਹਿਮਾਨ ਸ੍ਰੀਮਤੀ ਲਿੰਦਿਆ ਆਈ.ਏ.ਐਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਨਾਗਰਿਕਾਂ ਵਿੱਚ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨੀ ਅਤੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਹਰ ਵਰਗ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣੀ ਹੈ, ਕਿਉਂਕਿ ਵੋਟ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸ ਉਪਰੰਤ ਉਨ੍ਹਾਂ ਵੋਟਰ ਪ੍ਰਣ ਵੀ ਦਵਾਇਆ। ਇਸ ਮੌਕੇ ਚੋਣ ਪ੍ਰਕਿਰਿਆ ਵਿੱਚ ਜ਼ਿਲ੍ਹੇ ਵਿੱਚ ਚੰਗੀ ਕਾਰਗੁਜ਼ਾਰੀ ਲਈ ਐੱਸ.ਡੀ.ਐੱਮ ਜੀਰਾ ਸ.ਅਰਵਿੰਦਰ ਪਾਲ ਸਿੰਘ ਨੂੰ ਬੈਸਟ ਈਆਰਓ, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੂੰ ਬੈਸਟ ਨੋਡਲ ਅਫ਼ਸਰ ਅਤੇ ਅਧਿਆਪਕ ਹਰਸੇਵਕ ਸਿੰਘ ਸਾਧੂਵਾਲਾ ਨੂੰ ਬੈਸਟ ਬੀਐਲਓ ਚੁਣ ਕੇ ਸਰਟੀਫਿਕੇਟ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਇਲੈਕਸ਼ਨ ਤਹਿਸੀਲਦਾਰ ਫ਼ਿਰੋਜ਼ਪੁਰ ਸ਼੍ਰੀ ਰਾਜਨ ਢੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਰਾਸ਼ਟਰੀ ਗੀਤ ਨਾਲ ਸਮਾਰੋਹ ਦੀ ਸਮਾਪਤੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਰਵੀ ਇੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਇਲੈਕਸ਼ਨ ਕਾਨੂੰਗੋ ਮੈਡਮ ਗਗਨਦੀਪ ਕੌਰ , ਇਲੈਕਸ਼ਨ ਕਾਨੂੰਗੋ ਦਲਜੀਤ ਸਿੰਘ, ਰਿਟਾਇਰਡ ਇਲੈਕਸ਼ਨ ਤਹਿਸੀਲਦਾਰ ਸ਼੍ਰੀ ਚਾਂਦ ਪ੍ਰਕਾਸ਼, ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਇੰਚਾਰਜ ਸੋਨੂ ਕਸ਼ਯਪ ਅਤੇ ਸਵੀਪ ਕੋਆਰਡੀਨੇਟਰ ਲਖਵਿੰਦਰ ਸਿੰਘ ਸਿਮਕ, ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਇੰਚਾਰਜ ਜਸਵੰਤ ਸਿੰਘ ਸੈਣੀ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ, ਹਲਕਾ ਗੁਰੂਹਰਸਹਾਏ ਤੋਂ ਇੰਚਾਰਜ ਕੇਵਲ ਕ੍ਰਿਸ਼ਨ ਅਤੇ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ, ਹਲਕਾ ਜੀਰਾ ਤੋਂ ਇੰਚਾਰਜ ਸੰਦੀਪ ਕੁਮਾਰ ਅਤੇ ਸਵੀਪ ਕੋਆਰਡੀਨੇਟਰ ਮਹਾਵੀਰ ਬਾਂਸਲ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਰਬਜੀਤ ਸਿੰਘ ਭਾਵੜਾ, ਯੁਗੇਸ਼ ਤਲਵਾੜ, ਸ਼੍ਰੀ ਹਰੀਸ਼ ਮੋਂਗਾ ਅੰਗਰੇਜ਼ ਸਿੰਘ ਸੋਢੀ, ਮਨਦੀਪ ਸਿੰਘ ਅਤੇ ਸਮੂਹ ਇਲੈਕਸ਼ਨ ਸਟਾਫ਼ ਹਾਜ਼ਰ ਸਨ।