ਸਪੀਕਰ ਸੰਧਵਾਂ ਨੇ ਜ਼ਿਲਾ ਰੈਡ ਕਰਾਸ ਸੀਨੀਅਰ ਵੈਲਫੇਅਰ ਕਲੱਬ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ
By NIRPAKH POST
On
ਫਰੀਦਕੋਟ 26 ਅਪ੍ਰੈਲ
ਜ਼ਿਲਾ ਰੈਡ ਕਰਾਸ ਸੀਨੀਅਰ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਕਲੱਬ ਦੇ ਮੈਂਬਰਾਂ ਦੇ ਜਨਮ ਦਿਨ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਬੰਦੇ ਕੋਲ ਕਿੰਨੀ ਵੀ ਕਾਬਿਲੀਅਤ ਕਿਉਂ ਨਾ ਹੋਵੇ ਜੇਕਰ ਉਸ ਕੋਲ ਤਜਰਬਾ ਨਹੀਂ ਹੈ ਤਾਂ ਉਹ ਸਹੀ ਨਿਰਣੇ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਭ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਮੁੜ ਤੋਂ ਲੀਹ ਤੇ ਲਿਆ ਕੇ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਿਘਾਰ ਤੋਂ ਬਚਾਉਣ ਲਈ ਤੁਹਾਡੇ ਸਭ ਦੇ ਤਜਰਬੇ ਦੀ ਜਰੂਰਤ ਹੈ। ਇਸ ਉਪਰੰਤ ਉਨ੍ਹਾਂ ਕਲੱਬ ਦੇ ਮੈਂਬਰਾਂ ਦਾ ਜਨਮ ਦਿਨ ਮਨਾਇਆ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਅਸ਼ੋਕ ਚਾਵਲਾ, ਹਰਮੀਤ ਕੰਗ,ਜੈਪਾਲ ਸਿੰਘ ਬਰਾੜ, ਰਸ਼ਪਾਲ ਸਿੰਘ ਮਾਨ, ਸੁਰਿੰਦਰ ਸ਼ਰਮਾ, ਵਿਨੋਦ ਸਿੰਗਲਾ, ਜਸਵੰਤ ਸਿੰਘ ਸਰਾਂ, ਕੇ.ਪੀ.ਸਿੰਘ ਸਰਾਂ, ਯੋਗੇਸ਼ ਗਰਗ, ਬਲਬੀਰ ਸਿੰਘ ਸਰਾਂ, ਗੋਬਿੰਦ ਰਾਮ ਸ਼ਰਮਾ,ਵਜ਼ੀਰ ਚੰਦ ਗੁਪਤਾ,ਦਰਸ਼ਨ ਲਾਲ ਚੁੱਘ,ਗੁਰਚਰਨ ਸਿੰਘ ਗਿੱਲ, ਦਵਿੰਦਰ ਪਾਲ ਮਹਿਤਾ, ਬਾਬੂ ਸਿੰਘ ਬਰਾੜ, ਸੁਰਿੰਦਰ ਚੌਧਰੀ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।
Tags:
Related Posts
Advertisement
