ਇੰਦਰਪਾਲ ਸਿੰਘ ਧੰਨਾ ਨੇ ਪੰਜਾਬ ਸੂਚਨਾ ਕਮਿਸ਼ਨ ਵਿੱਚ ਨਵੀਂ ਲਾਇਬ੍ਰੇਰੀ ਦਾ ਕੀਤਾ ਉਦਘਾਟਨ

ਇੰਦਰਪਾਲ ਸਿੰਘ ਧੰਨਾ ਨੇ ਪੰਜਾਬ ਸੂਚਨਾ ਕਮਿਸ਼ਨ ਵਿੱਚ ਨਵੀਂ ਲਾਇਬ੍ਰੇਰੀ ਦਾ ਕੀਤਾ ਉਦਘਾਟਨ


ਚੰਡੀਗੜ੍ਹ, 7 ਮਈ:

ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ੍ਰੀ ਇੰਦਰਪਾਲ ਸਿੰਘ ਧੰਨਾ ਨੇ ਅੱਜ ਪੰਜਾਬ ਸੂਚਨਾ ਕਮਿਸ਼ਨ ਵਿੱਚ ਨਵੀਂ ਸਥਾਪਿਤ ਕੀਤੀ ਗਈ ਲਾਇਬ੍ਰੇਰੀ ਦਾ ਉਦਘਾਟਨ ਕੀਤਾ।

ਇਸ ਮੌਕੇ ਤੇ ਸੂਚਨਾ ਕਮਿਸ਼ਨਰ ਸ੍ਰੀ ਸੰਦੀਪ ਸਿੰਘ ਧਾਲੀਵਾਲ, ਵਰਿੰਦਰਜੀਤ ਸਿੰਘ ਬਿਲਿੰਗ, ਡਾ. ਭੁਪਿੰਦਰ ਸਿੰਘ ਬਾਥ, ਹਰਪ੍ਰੀਤ ਸੰਧੂ ਅਤੇ ਸ੍ਰੀਮਤੀ ਪੂਜਾ ਗੁਪਤਾ ਵੀ ਮੌਜੂਦ ਸਨ।

ਉਹਨਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਖਾਸ ਤੌਰ ਤੇ ਪਾਰਦਰਸ਼ਤਾ ਕਾਨੂੰਨਾਂ, ਪ੍ਰਸ਼ਾਸਕੀ ਪ੍ਰਕਿਰਿਆਵਾਂ, ਸ਼ਾਸਨ ਸੁਧਾਰਾਂ ਅਤੇ ਵੱਖ—ਵੱਖ ਸੂਚਨਾ ਕਮਿਸ਼ਨਾਂ ਅਤੇ ਅਦਾਲਤਾਂ ਵੱਲੋਂ ਦਿੱਤੇ ਗਏ ਮਹੱਤਵਪੂਰਨ ਫੈਸਲਿਆਂ ਸੰਬੰਧੀ ਲਿਖਤਾਂ ਮੌਜੂਦ ਹੋਣਗੀਆਂ। ਇਹਨਾਂ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਕਿਤਾਬਾਂ ਉਪਬਲਬਧ ਕਰਵਾਉਣ ਦੀ ਕੋਸਿ਼ਸ਼  ਹੈ ਤਾਂ ਜੋ ਵਿਆਪਕ ਪਾਠਕ ਵਰਗ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਮੁੱਖ ਸੂਚਨਾ ਕਮਿਸ਼ਨਰ ਸ੍ਰੀ ਇੰਦਰਪਾਲ ਸਿੰਘ ਧੰਨਾ ਨੇ ਲਾਇਬ੍ਰੇਰੀ ਦੀ ਸਥਾਪਨਾ ਵਿੱਚ  ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ  ਵਲੋਂ ਪਾਏ ਗਏ ਯੋਗਦਾਨ ਅਤੇ ਇਮਾਨਦਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਲਾਇਬ੍ਰੇਰੀ ਦੇ ਰੂਪ ਵਿੱਚ ਇਹ ਵਡਮੁੱਲੀ ਸਹੂਲਤ ਸਿਰਫ਼ ਕਮਿਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਹੀ ਨਹੀਂ ਸਗੋਂ ਪਾਰਦਰਸ਼ਤਾ ਸਬੰਘੀ ਮਸਲਿਆਂ ਨੂੰ ਡੂੰਘਾਈ ਨਾਲ ਸਮਝਣ ਜਾਂ ਰੁਚੀ ਰੱਖਣ ਵਾਲੇ ਵਿਦਵਾਨਾਂ,ਖੋਜਾਰਥੀਆਂ ਅਤੇ ਹੋਰਨਾਂ ਲਈ ਵੀ ਇੱਕ ਅਹਿਮ ਸਰੋਤ ਕੇਂਦਰ ਵਜੋਂ ਕੰਮ ਕਰੇਗੀ।

Tags: