ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਰਾਹਤ: ਰਾਤ ਦੀ ਬਜਾਏ ਦਿਨ ਸਮੇਂ 8 ਘੰਟੇ ਬਿਜਲੀ ਸਪਲਾਈ
ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਦਾ ਕਿਸਾਨ ਦਿਨ-ਰਾਤ ਖੇਤਾਂ ਵਿੱਚ ਹੱਡ ਭੰਨ੍ਹਵੀਂ ਮਿਹਨਤ ਕਰਦਾ ਹੈ। ਪਿਛਲੀਆਂ ਸਰਕਾਰਾਂ ਵੇਲੇ ਸਾਡੇ ਕਿਸਾਨਾਂ ਦਾ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਉਨ੍ਹਾਂ ਨੂੰ ਰਾਤਾਂ ਨੂੰ ਜਾਗ ਕੇ ਮੋਟਰਾਂ ਚਲਾਉਣੀਆਂ ਪੈਂਦੀਆਂ ਸਨ। ਕੜਾਕੇ ਦੀ ਠੰਢ ਹੋਵੇ ਜਾਂ ਸਿਖਰ ਦੀ ਗਰਮੀ, ਹਨੇਰੇ ਵਿੱਚ ਖੇਤ ਜਾਣਾ, ਸੱਪਾਂ-ਬਿੱਛੂਆਂ ਦਾ ਡਰ ਤੇ ਕਈ ਵਾਰ ਤਾਂ ਕਰੰਟ ਲੱਗਣ ਦਾ ਖ਼ਤਰਾ ਪਰ ਹੁਣ ਮਾਨ ਸਰਕਾਰ ਨੇ ਇਸ ਦੁੱਖ ਦੀ ਜੜ੍ਹ ਹੀ ਪੁੱਟ ਦਿੱਤੀ ਹੈ।
ਮਾਨ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫ਼ੈਸਲਾ ਲੈਂਦਿਆਂ ਹੁਣ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ । ਇਹ ਕੰਮ ਕੋਈ ਸੌਖਾ ਨਹੀਂ ਸੀ। ਪਹਿਲਾਂ ਬਿਜਲੀ ਪੈਦਾਵਾਰ ਦੀ ਸਮਰੱਥਾ ਘੱਟ ਸੀ ਪਰ ਸਰਕਾਰ ਨੇ ਥਰਮਲ ਪਲਾਂਟ ਖਰੀਦ ਕੇ ਅਤੇ ਬਿਜਲੀ ਪ੍ਰਬੰਧ ਨੂੰ ਸੁਧਾਰ ਕੇ ਇਹ ਔਖਾ ਕੰਮ ਸੌਖਾ ਕਰ ਦਿੱਤਾ ਹੈ।
ਕਿਸਾਨਾਂ ਦਾ ਫ਼ਾਇਦਾ
ਸਭ ਤੋਂ ਪਹਿਲਾਂ ਤਾਂ ਸਾਡੇ ਅੰਨਦਾਤੇ ਦੀ ਜਾਨ ਦੀ ਰਾਖੀ ਹੋਈ। ਹੁਣ ਉਸਨੂੰ ਹਨੇਰੇ ਵਿੱਚ ਹੱਥ ਵਿੱਚ ਡਾਂਗ ਲੈ ਕੇ ਖੇਤਾਂ ਵਿੱਚ ਨਹੀਂ ਭਟਕਣਾ ਪੈਂਦਾ। ਉਹ ਦਿਨ ਚੜ੍ਹੇ ਆਪਣੇ ਖੇਤਾਂ ਵਿੱਚ ਜਾਂਦਾ ਹੈ, ਮੋਟਰ ਚਲਾਉਂਦਾ ਹੈ ਅਤੇ ਦਿਨ ਦੀ ਰੌਸ਼ਨੀ ਵਿੱਚ ਪਾਣੀ ਦਾ ਪ੍ਰਬੰਧ ਦੇਖਦਾ ਹੈ। ਇਸ ਨਾਲ ਉਸਦਾ ਕੰਮ ਵੱਧ ਕੁਸ਼ਲਤਾ ਨਾਲ ਹੁੰਦਾ ਹੈ ਤੇ ਉਹ ਆਪਣਾ ਬਾਕੀ ਸਮਾਂ ਪਰਿਵਾਰ ਨੂੰ ਦੇ ਸਕਦਾ ਹੈ।
ਦੂਜਾ, ਇਸ ਨਾਲ ਕਿਸਾਨ ਦਾ ਸਮਾਂ ਬਚਿਆ ਹੈ ਅਤੇ ਉਸਦੀ ਸਰੀਰਕ ਥਕਾਵਟ ਘਟੀ ਹੈ। ਜਦੋਂ ਕਿਸਾਨ ਰਾਤ ਨੂੰ ਚੰਗੀ ਨੀਂਦ ਲੈਂਦਾ ਹੈ, ਤਾਂ ਉਸਦਾ ਕੰਮ ਵਿੱਚ ਮਨ ਜ਼ਿਆਦਾ ਲੱਗਦਾ ਹੈ। ਇਹ ਸਹੂਲਤ ਇੱਕ ਤਰ੍ਹਾਂ ਨਾਲ ਕਿਸਾਨੀ ਦੀ ਸੁਰੱਖਿਆ ਨੀਤੀ ਹੈ।
ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਵੱਡੇ ਤੋਂ ਵੱਡਾ ਵਾਅਦਾ ਵੀ ਪੂਰਾ ਕੀਤਾ ਜਾ ਸਕਦਾ ਹੈ। ਦਿਨ ਵੇਲੇ ਬਿਜਲੀ ਮਿਲਣ ਨਾਲ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਨਵੀਂ ਤਾਕਤ ਮਿਲੀ ਹੈ, ਅਤੇ ਸਾਡਾ ਕਿਸਾਨ ਹੁਣ ਪੂਰੇ ਦਿਨ ਦੀ ਰੌਸ਼ਨੀ ਵਿੱਚ ਆਪਣੀ ਮਿਹਨਤ ਦਾ ਮੁੱਲ ਪਾ ਰਿਹਾ ਹੈ। ਇਹ ਫ਼ੈਸਲਾ ਸਿਰਫ਼ ਬਿਜਲੀ ਸਪਲਾਈ ਦਾ ਨਹੀਂ, ਬਲਕਿ ਕਿਸਾਨਾਂ ਦੀ ਇੱਜ਼ਤ ਅਤੇ ਰਾਹਤ ਦਾ ਹੈ।



 
         
         
        .png) 
        


.jpeg) 
                1.jpeg) 
                .jpeg) 
                 
                -(2)1.jpeg) 
                