ਸਰਕਾਰੀ/ਗ਼ੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ ਆਦਿ ਵਿਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ 01 ਜੂਨ ਨੂੰ ਪੇਡ ਛੁੱਟੀ

ਸਰਕਾਰੀ/ਗ਼ੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ ਆਦਿ ਵਿਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ 01 ਜੂਨ ਨੂੰ ਪੇਡ ਛੁੱਟੀ

ਮਾਨਸਾ, 23 ਮਈ:ਜ਼ਿਲ੍ਹਾ ਮੈਜਿਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ The Representation of People Act, 1951 ਦੀ ਧਾਰਾ 135 ਬੀ, The Punjab Shops and Commercial Establishment Act, 1958 (Punjab Act No 15 of 1958) ਅਤੇ ਫੈਕਟਰੀਜ਼ ਐਕਟ 1948 ਵਿਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੀ ਧਾਰਾ 25 ਅਧੀਨ […]

ਮਾਨਸਾ, 23 ਮਈ:
ਜ਼ਿਲ੍ਹਾ ਮੈਜਿਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ The Representation of People Act, 1951 ਦੀ ਧਾਰਾ 135 ਬੀ, The Punjab Shops and Commercial Establishment Act, 1958 (Punjab Act No 15 of 1958) ਅਤੇ ਫੈਕਟਰੀਜ਼ ਐਕਟ 1948 ਵਿਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੀ ਧਾਰਾ 25 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਸਮੂਹ ਸਰਕਾਰੀ/ਗ਼ੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿਚ ਮਿਤੀ 01 ਜੂਨ, 2024 ਨੂੰ ਪੇਡ ਛੁੱਟੀ ਹੋਵੇਗੀ।
ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਵਿਚ ਲੋਕ ਸਭਾ ਚੋਣਾਂ-2024 ਮਿਤੀ 01 ਜੂਨ, 2024 ਨੂੰ ਹੋਣੀਆਂ ਨਿਯਤ ਹੋਈਆਂ ਹਨ। ਇਸ ਲਈ ਹਰੇਕ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਨਿਰਵਿਘਨ ਕਰ ਸਕੇ। ਇਸ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗ਼ੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿਚ ਪੇਡ ਛੁੱਟੀ ਕੀਤੀ ਜਾਣੀ ਜ਼ਰੂਰੀ ਹੈ।

Tags:

Latest

ਵਿਧਾਇਕਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਰ ਪਿੰਡ ਲਈ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ: ਮਨੀਸ਼ ਸਿਸੋਦੀਆ
ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਸਰਕਾਰ 'ਬੇਅਦਬੀ' ਦੇ ਮਾਮਲੇ ’ਤੇ ਕੋਈ ਲਿਹਾਜ਼ ਨਹੀਂ ਕਰੇਗੀ, 'ਆਪ' ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸਖਤ ਸਜ਼ਾਵਾਂ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਕਰੇਗੀ
ਵਿਆਪਕ ਉਦਯੋਗਿਕ ਨਿਵੇਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਵਿੱਚ ਹੋਏ ਸੁਧਾਰਾਂ ’ਤੇ ਮੋਹਰ ਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਰਸ ਮੇਲੇ ’ਚ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ