ਜ਼ਿਲ੍ਹਾ ਪੱਧਰੀ ਵੈਕਸੀਨ ਦਾ ਡਾਟਾ ਅਪਲੋਡ ਕਰਨ ਸਬੰਧੀ ਇਕ ਰੋਜ਼ਾ ਸਿਖਲਾਈ ਦਾ ਆਯੋਜਨ

ਮਾਨਸਾ 23 ਦਸੰਬਰ:ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਏ.ਐਨ.ਐਮ, ਐਲ.ਐਚ.ਵੀ. ਸੀ.ਐਚ.ਓ ਦੀ ਇੱਕ ਰੋਜ਼ਾ ਸਿਖਲਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਸਾਂਸ( ਸ਼ੋਸ਼ਲ ਅਵੇਅਰਨੈੱਸ ਐੰਡ ਐਕਸ਼ਨ ਟੂ ਨਿਊਟਰਲਾਈਜ ਨਿਮੂਨੀਆ ਸਕਸੈਸਫੂਲੀ ) ਦੀ ਮੈਨੇਜਮੈਂਟ ਕਰਕੇ ਨਵ ਜਨਮੇ ਬੱਚਿਆ ਤੋਂ ਲੈ ਕੇ ਪੰਜ ਸਾਲ […]

ਮਾਨਸਾ 23 ਦਸੰਬਰ:
ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਏ.ਐਨ.ਐਮ, ਐਲ.ਐਚ.ਵੀ. ਸੀ.ਐਚ.ਓ ਦੀ ਇੱਕ ਰੋਜ਼ਾ ਸਿਖਲਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਸਾਂਸ( ਸ਼ੋਸ਼ਲ ਅਵੇਅਰਨੈੱਸ ਐੰਡ ਐਕਸ਼ਨ ਟੂ ਨਿਊਟਰਲਾਈਜ ਨਿਮੂਨੀਆ ਸਕਸੈਸਫੂਲੀ ) ਦੀ ਮੈਨੇਜਮੈਂਟ ਕਰਕੇ ਨਵ ਜਨਮੇ ਬੱਚਿਆ ਤੋਂ ਲੈ ਕੇ ਪੰਜ ਸਾਲ ਤੱਕ ਉਮਰ ਦੇ ਬੱਚਿਆ ਦੀ ਮੌਤ ਦਰ ਨੂੰ ਘਟਾੳਣਾ ਹੈ। ਉਨ੍ਹਾਂ ਕਿਹਾ ਕਿ ਮੌਸਮ ਅਨੁਸਾਰ ਬੱਚੇ ਨੂੰ ਨਿਘਾ ਰੱਖਣਾ, ਮਾਂ ਦਾ ਹੀ ਦੁੱਧ ਪਿਲਾਉਣਾ ਅਤੇ ਸਾਫ ਸਫਾਈ ਆਦਿ ਵੱਲ ਧਿਆਨ ਦੇ ਕੇ ਬੱਚਿਆ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ ਨੇ ਅਨਮੋਲ ਐਪ ਅਧੀਨ ਆਰ.ਸੀ.ਐਚ ਐਚ.ਐਮ.ਆਈ. ਐਸ.ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ, ਮਨਦੀਪ ਸਿੰਘ ਜਿਲਾ ਵੈਕਸੀਨ ਕੁਆਰਡੀਨੇਟਰ ਮੈੈਡਮ ਸ਼ਿਖਾ ਅਤੇ ਸੂਚਨਾ ਅਫਸਰ ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਸੂਚਨਾ ਅਫਸਰ, ਰਵਿੰਦਰ ਕੁਮਾਰ  ਤੋ ਇਲਾਵਾ ਬਲਾਕ ਬੀ.ਈ.ਈ. ਸੀ.ਐਚ.ਓ, ਐਲ.ਐਚ.ਵੀ.ਅਤੇ ਏ.ਐਨ.ਐਮਜ ਹਾਜਰ ਸਨ।

Tags:

Latest

ਦੂਜਾ ਮੌਕਾ: ਭਗਵੰਤ ਮਾਨ ਸਰਕਾਰ ਵੱਲੋਂ ਮੁੜ ਵਸੇਬਾ ਅਤੇ ਰੋਜ਼ਗਾਰ ਵਿੱਚ ਸਹਾਇਤਾ ਦੇਣ ਨਾਲ ਨਸ਼ਾ ਵਿਰੋਧੀ ਮੁਹਿੰਮ ਦੇ ਮਹੱਤਵਪੂਰਨ ਨਤੀਜੇ ਆਏ ਸਾਹਮਣੇ
ਪੰਜਾਬ ਵਿੱਚ ਵਿਸ਼ਵ ਪੱਧਰੀ ਸੜਕਾਂ ਦਾ ਮਜ਼ਬੂਤ ਨੈੱਟਵਰਕ ਕਾਇਮ ਕਰ ਰਹੀ ਹੈ ਆਪ ਸਰਕਾਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 300 ਕਿਲੋਮੀਟਰ ਨਵੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ
ਗੈਂਗਸਟਰਾਂ ‘ਤੇ ਵਾਰ ਦਾ 61ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 212 ਗ੍ਰਿਫ਼ਤਾਰ
ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ
ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਮਲਟੀ-ਕਾਪਰ ਡਰੋਨ ਸਮੇਤ ਤਿੰਨ ਕਾਬੂ