ਨਗਰ ਨਿਗਮ ਬਟਾਲਾ ਨੇ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਬਰਕਰਾਰ ਰੱਖਣ ਲਈ ਸਖ਼ਤ ਰੁਖ਼ ਅਪਣਾਇਆ-8 ਚਲਾਨ ਕੱਟੇ

ਨਗਰ ਨਿਗਮ ਬਟਾਲਾ ਨੇ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਬਰਕਰਾਰ ਰੱਖਣ ਲਈ ਸਖ਼ਤ ਰੁਖ਼ ਅਪਣਾਇਆ-8 ਚਲਾਨ ਕੱਟੇ

ਬਟਾਲਾ, 15 ਜੁਲਾਈ (  ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਸਖ਼ਤ ਰੁਖ਼ ਅਪਣਾਇਆ ਗਿਆ ਹੈਜਿਸ ਦੇ ਚੱਲਦਿਆਂ ਅੱਜ ਜਲੰਧਰ ਰੋਡ ਤੇ ਸਫ਼ਾਈ ਨਾ ਰੱਖਣ ਵਾਲੇ 08 ਦੁਕਾਨਦਾਰਾਂ/ਰੇਹੜੀਆਂ ਵਾਲਿਆਂ ਦਾ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਤਹਿਤ ਚਲਾਨ ਕੱਟਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਪ੍ਰਭਜੋਤ ਕੌਰਇੰਨਫਰਮੈਸ਼ਨ ਐਜੂਕੇਸ਼ਨ ਕਮਿਓਨਿਕੇਸ਼ਨ ਅਤੇ ਕੇਪੈਸੀਟੀ ਬਿਲਡਿੰਗ ਐਕਸਪਰਟ ਨੇ ਦੱਸਿਆ ਕਿ ਸ੍ਰੀ ਵਿਕਰਮਜੀਤ ਸਿੰਘ ਪਾਂਥੇਐਸ.ਡੀ.ਐਮ-ਕਮ-ਕਮਿਸ਼ਨਰਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਗਮ ਬਟਾਲਾ ਵੱਲੋਂ ਲਗਾਤਾਰ ਸ਼ਹਿਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਲਗਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕੂੜਾ ਆਦਿ ਸੁੱਟਣ ਲਈ ਡਸਟਬੀਨ ਦੀ ਵਰਤੋ ਕਰਨ ਅਤੇ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ।

ਉਨਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਵਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈਜਿਨਾਂ ਵਲੋਂ ਲਗਾਤਾਰ ਸ਼ਹਿਰ ਵਿੱਚ ਸਾਫ਼ ਸਫਾਈ ਸਬੰਧੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾ ਨਾ ਸੁੱਟਣਦੁਕਾਨਾਂ ਵਿੱਚ ਡਸਟਬੀਨ ਰੱਖੇ ਜਾਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਟੀਮ ਦਾ ਸਹਿਯੋਗ ਕੀਤਾ ਜਾਵੇ।