ਵਿਧਾਇਕ ਫਾਜ਼ਿਲਕਾ ਨੇ ਅੰਡਰਬ੍ਰਿਜ ਤੋਂ ਲੈ ਕੇ ਹੋਟਲਾਂ ਬਜਾਰ, ਘੰਟਾ ਘਰ ਨੇੜੇ ਮਾਰਕੀਟ ਦੇ ਦੁਕਾਨਾਦਾਰਾਂ ਨਾਲ ਮਿਲਣੀ ਕਰ ਦੀਵਾਲੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

ਵਿਧਾਇਕ ਫਾਜ਼ਿਲਕਾ ਨੇ ਅੰਡਰਬ੍ਰਿਜ ਤੋਂ ਲੈ ਕੇ ਹੋਟਲਾਂ ਬਜਾਰ, ਘੰਟਾ ਘਰ ਨੇੜੇ ਮਾਰਕੀਟ ਦੇ ਦੁਕਾਨਾਦਾਰਾਂ ਨਾਲ ਮਿਲਣੀ ਕਰ ਦੀਵਾਲੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

ਫਾਜ਼ਿਲਕਾ 17 ਅਕਤੂਬਰ 2025
ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਹਲਕੇ ਦੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਵਿਚ ਜੁੱਟੇ ਰਹਿੰਦੇ ਹਨ, ਲਗਾਤਾਰ ਵਿਕਾਸ ਪ੍ਰੋਜੈਕਟ ਲੈ ਕੇ ਆ ਰਹੇ ਹਨ ਤੇ ਲੋਕਾਂ ਵਿਚ ਰਹਿ ਕੇ ਲੋਕ ਪਖੀ ਕੰਮ ਕਰਵਾ ਰਹੇ ਹਨ। ਇਸੇ ਲਗਾਤਾਰਤਾ ਵਿਚ ਉਹ ਦਿਵਾਲੀ ਦੇ ਤਿਉਹਾਰ ਦੀਆਂ ਸੁਭਕਾਮਨਾਵਾਂ ਲੈ ਕੇ ਅੰਡਰਬ੍ਰਿਜ ਤੋਂ ਹੋਟਲਾਂ ਬਜਾਰ, ਘੰਟਾ ਘਰ ਮਾਰਕੀਟ ਵਿਖੇ ਪੁੱਜੇ ਤੇ ਲਡੂਆਂ ਨਾਲ ਦੁਕਾਨਦਾਰਾਂ ਦਾ ਮੂੰਹ ਮਿਠਾ ਕਰਵਾਇਆ। ਉਨ੍ਹਾਂ ਦੁਕਾਨਾਦਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। । ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਭਨਾ ਲਈ ਖੁਸ਼ੀਆਂ ਭਰਿਆ ਹੋਵੇ।

ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਰੋਸ਼ਣੀ ਤੇ ਸਜਾਵਟ ਨਾਲ ਭਰਪੂਰ ਹੁੰਦਾ ਹੈ ਤੇ ਬਾਜਾਰਾਂ ਵਿਚ ਖੂਬ ਰੋਣਕਾ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਭਨਾਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਜਿਥੇ ਉਹ ਦੁਕਾਨਦਾਰਾਂ ਨੂੰ ਮਿਲ ਰਹੇ ਹਨ ਦੂਜੇ ਪਾਸੇ ਉਹ ਵਪਾਰੀ ਵਰਗ ਦੀਆਂ ਸਮੱਸਿਆਵਾਂ ਵੀ ਸੁਣ ਰਹੇ ਹਨ ਤਾਂ ਜੋ ਸਮੱਸਿਆਵਾਂ ਦਾ ਹਲ ਕੀਤਾ ਜਾ ਸਕੇ। ਉਨ੍ਹਾਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਫਾਜ਼ਿਲਕਾ ਹਲਕੇ ਦੇ ਹਰ ਕਿਤੇ ਨਾਲ ਸਬੰਧਤ ਲੋਕ ਤੰਦਰੁਸਤ, ਆਬਾਦ ਰਹਿਣ ਤੇ ਲੰਬੀ ਉਮਰਾ ਵਾਲੇ ਹੋਣ।

ਇਸ ਮੌਕੇ ਟਰੇਡ ਵਿੰਗ ਦੇ ਪ੍ਰਧਾਨ ਲਵੀਸ਼ ਚਾਵਲਾਸ਼ਹਿਰ ਦੇ ਬਲਾਕ ਪ੍ਰਧਾਨ ਸ਼ਿਵ ਜਜੋਰੀਆਕ੍ਰਿਸ਼ਨ ਕਬੋਜਯੋਗੇਸ਼ ਕੁਮਾਰਸ਼ਾਮ ਲਾਲ ਗਾਂਧੀਸੰਦੀਪ ਚਲਾਣਾਬੰਸੀ ਸਾਮਾਰਾਜਨ ਸੇਤੀਆਬਿਟੂ ਸੇਤੀਆਗੋਪਾਲ ਅਗਰਵਾਲ ਆਦਿ ਹਾਜਰ ਸਨ।