ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਤੇ ਉਦਘਾਟਨ ਦੌਰਾਨ ਵਿਦਿਆਰਥੀਆਂ ਨੂੰ ਮਿਲਣਾ ਮੇਰੀ ਤਰਜੀਹ- ਐਡਵੋਕੇਟ ਦਿਨੇਸ਼ ਕੁਮਾਰ ਚੱਢਾ
ਨੂਰਪੁਰ ਬੇਦੀ 24 ਮਈ ()
ਸਰਕਾਰੀ ਸਕੂਲਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਦਾ ਮਨੋਰਥ ਸਰਕਾਰੀ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਮਿਲਣਾ ਅਤੇ ਉਨ੍ਹਾਂ ਦੇ ਵਿਚਾਰ ਜਾਨਣਾ ਹੈ। ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਪ੍ਰੰਤੂ ਸਰਕਾਰੀ ਸਕੂਲਾਂ ਵਿੱਚ ਆਏ ਕ੍ਰਾਤੀਕਾਰੀ ਬਦਲਾਅ ਪਿੱਛੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਮਹੱਤਵਪੂਰਨ ਭੂਮਿਕਾ ਹੈ।
ਇਹ ਪ੍ਰਗਟਾਵਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਸਕੂਲਾਂ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਪਿਆ ਨੇ ਸਰਕਾਰੀ ਸਕੂਲਾਂ ਤੇ ਭਰੋਸਾ ਕੀਤਾ, ਕਾਬਲ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਪਹਿਚਾਣੀਆਂ ਤੇ ਵਿਦਿਆਰਥੀਆਂ ਨੇ ਅਣਥੱਕ ਮਿਹਨਤ ਕਰਕੇ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾਂੜ ਕੇ ਨਵੇ ਕੀਰਮੀਮਾਨ ਸਥਾਪਿਤ ਕੀਤੇ। ਇਸ ਦੇ ਲਈ ਹਰ ਵਰਗ ਦੀ ਭੂਮਿਕਾ ਮਹੱਤਵਪੂਰਨ ਹੈ।
ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 8.37 ਲੱਖ ਰੁਪਏ, ਸਰਕਾਰੀ ਹਾਈ ਸਕੂਲ ਵਿੱਚ 9.65 ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਵਾਂ ਵਿੱਚ 10.10 ਲੱਖ ਰੁਪਏ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਸਿੱਖਿਆ ਕ੍ਰਾਂਤੀ ਦਾ ਮਤਲਬ ਬੱਚਿਆਂ ਨੂੰ ਮਿਲਣਾ ਹੈ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸਕੂਲਾਂ ਦੀ ਨੁਹਾਰ ਬਦਲੀ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰੀ ਸਕੂਲਾਂ ਚ ਆਏ ਬਦਲਾਅ ਦਾ ਸਿਹਰਾ ਅਧਿਆਪਕਾਂ ਤੇ ਮਾਪਿਆਂ ਨੂੰ ਜਾਂਦਾ।
ਇਸ ਮੌਕੇ ਰਾਮ ਕੁਮਾਰ ਮੁਕਾਰੀ ਡਾਇਰੈਕਟਰ, ਰਾਜ ਕੁਮਾਰ ਖੋਸਲਾ ਸਿੱਖਿਆ ਕੋਆਰਡੀਨੇਟਰ, ਸਰਪੰਚ ਮਹਿੰਦਰ ਸਿੰਘ, ਜਸਵੀਰ ਸਿੰਘ, ਸੁਨੰਦਾ ਕੁਮਾਰੀ ਮੁੱਖ ਅਧਿਆਪਕ, ਹਰਦੀਪ ਸਿੰਘ ਸੀਐਚਟੀ, ਬਖਸੀਸ ਕੌਰ, ਦਰਸ਼ਨ ਲਾਲ, ਹਰਮੇਸ਼ ਕੁਮਾਰ, ਬਰਿੰਦਰ ਸਿੰਘ, ਲਲਿਤ ਕੁਮਾਰ ਸਰਪੰਚ, ਸਤਨਾਮ ਸਿੰਘ, ਰਾਮ ਪਾਲ, ਨਵਦੀਪ ਸਿੰਘ, ਨੀਰਜ ਕੁਮਾਰ ਸਰਪੰਚ, ਪਾਲ ਸਿੰਘ, ਚੇਤ ਰਾਮ ਨੰਬਰਦਾਰ, ਮਾ.ਭਜਨ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ, ਨਰਿੰਦਰ ਕੁਮਾਰ, ਜੋਨੀ ਸੈਣੀ, ਗੁਰਦੀਪ ਕੌਰ, ਸੁਨੀਤਾ ਰਾਣੀ, ਗਿਆਨੋ ਦੇਵੀ, ਮਨੀ ਬਡਵਾਲ, ਕਮਲੇਸ਼ ਰਾਣੀ ਆਦਿ ਹਾਜ਼ਰ ਸਨ।