ਪਿੰਡ ਭੂਰੇ, ਹਰੀਗੜ੍ਹ, ਉਪਲੀ, ਬਡਬਰ ਮਗਰੋਂ ਹੁਣ ਕੋਠਾ ਗੁਰੂ ਕੇ ਲੱਗਿਆ ਨਵਾਂ ਮੋਘਾ: ਮੀਤ ਹੇਅਰ

ਪਿੰਡ ਭੂਰੇ, ਹਰੀਗੜ੍ਹ, ਉਪਲੀ, ਬਡਬਰ ਮਗਰੋਂ ਹੁਣ ਕੋਠਾ ਗੁਰੂ ਕੇ ਲੱਗਿਆ ਨਵਾਂ ਮੋਘਾ: ਮੀਤ ਹੇਅਰ

ਧਨੌਲਾ, 24 ਮਈ
     ਹਲਕਾ ਬਰਨਾਲਾ ਦੇ ਪਿੰਡ ਭੂਰੇ, ਹਰੀਗੜ੍ਹ, ਉੱਪਲੀ, ਬਡਬਰ ਮਗਰੋਂ ਹੁਣ ਕੋਠਾ ਗੁਰੂ ਕੇ ਦੇ ਖੇਤ ਵੀ ਨਹਿਰੀ ਪਾਣੀ ਨਾਲ ਸਿੰਜੇ ਜਾਣਗੇ।
        ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਉਪਲੀ ਰਜਵਾਹੇ ਸਿਸਟਮ ਅਧੀਨ ਪਿੰਡ ਕੋਠਾ ਗੁਰੂ ਕੇ ਮੋਘੇ ਦਾ ਉਦਘਾਟਨ ਕੀਤਾ ਜਿਸ ਨਾਲ ਕਰੀਬ 120 ਏਕੜ ਰਕਬੇ ਨੂੰ ਫਾਇਦਾ ਹੋਵੇਗਾ। ਓਨ੍ਹਾਂ ਪਿੰਡ ਕੋਠਾ ਗੁਰੂ ਕੇ ਅਤੇ ਮਾਨਾਂ ਪਿੰਡੀ ਦੇ ਕਿਸਾਨਾਂ ਨੂੰ ਵਧਾਈ ਦਿੱਤੀ।
     ਇਸ ਮੌਕੇ ਸੰਬੋਧਨ ਕਰਦੇ ਹੋਏ ਸ. ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਹਿਰੀ ਪਾਣੀ ਟੇਲਾਂ ਤਕ ਪੁੱਜਦਾ ਕਰਨ ਲਈ ਕਰੋੜਾਂ ਰੁਪਏ ਦੇ ਨਹਿਰੀ ਪ੍ਰੋਜੈਕਟ ਸੂਬੇ ਨੂੰ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਬਰਨਾਲਾ ਵਿੱਚ ਵੀ ਇਸ ਤੋਂ ਪਹਿਲਾਂ ਕਿਸੇ ਸਰਕਾਰ ਵਿੱਚ ਇੰਨੇ ਨਹਿਰੀ ਪ੍ਰੋਜੈਕਟ ਨਹੀਂ ਲਿਆਂਦੇ ਗਏ।
       ਓਨ੍ਹਾਂ ਕਿਹਾ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਭੂਰੇ, ਹਰੀਗੜ੍ਹ, ਉੱਪਲੀ, ਬਡਬਰ ਵਿੱਚ ਨਵੇਂ ਮੋਘੇ ਲਾਏ ਗਏ ਹਨ। ਓਨ੍ਹਾਂ ਕਿਹਾ ਕਿ ਹਲਕੇ ਦੇ ਕਈ ਪਿੰਡਾਂ ਦੀ ਤ੍ਰਾਸਦੀ ਸੀ ਕਿ ਕੋਲੋਂ ਹਰੀਗੜ੍ਹ ਨਹਿਰ ਨਿਕਲਦੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੁੰਦਾ ਸੀ। ਇਸ ਲਈ ਮਾਨ ਸਰਕਾਰ ਵਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਹੀਲਾ ਕੀਤਾ ਜਾ ਰਿਹਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਨਾ ਜਾਵੇ ਅਤੇ ਇਸਦੇ ਸਾਰਥਕ ਨਤੀਜੇ ਸਾਹਮਣੇ ਆ ਵੀ ਰਹੇ ਹਨ।
   ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਏਨੇ ਰਜਵਾਹੇ, ਮੋਘੇ ਨਾ ਬਣਨ ਕਾਰਨ ਸੂਬਾ ਨਹਿਰੀ ਪਾਣੀ ਦੀ ਵਰਤੋਂ ਬਹੁਤ ਘੱਟ ਕਰ ਰਿਹਾ ਸੀ, ਜਦਕਿ ਹੁਣ ਅਸੀ ਆਪਣਾ ਨਹਿਰੀ ਵਰਤਣਾ ਸ਼ੁਰੂ ਕੀਤਾ ਹੈ। 
   ਓਨ੍ਹਾਂ ਬੀਬੀਐਮਬੀ ਦੇ ਮੁੱਦੇ 'ਤੇ ਕਿਹਾ ਕਿ ਮਾਨ ਸਰਕਾਰ ਨੇ ਪਾਣੀਆਂ ਦੇ ਮੁੱਦੇ 'ਤੇ ਹਮੇਸ਼ਾ ਆਪਣਾ ਸਟੈਂਡ ਸਪਸ਼ਟ ਰੱਖਿਆ ਹੈ ਅਤੇ ਕੇਂਦਰ ਦੀ ਵਧੀਕੀ ਅਤੇ ਵਿਤਕਰੇ ਦਾ ਵਿਰੋਧ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੂਬੇ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
  ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਹਸਨਪ੍ਰੀਤ ਭਾਰਦਵਾਜ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਐੱਸ ਡੀ ਓ ਜਲ ਸਰੋਤ ਵਿਭਾਗ ਅਵਤਾਰ ਸਿੰਘ, ਕੋਠੇ ਗੁਰੂ ਕੇ ਅਤੇ ਮਾਨਾਂ ਪਿੰਡੀ ਪੰਚਾਇਤਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ।
 
Tags: