ਮੰਡੀ ਹੰਡਿਆਇਆ ਮਾਰਕਿਟ ਕਮੇਟੀ ਬਰਨਾਲਾ ਦੇ ਪਲਾਟਾਂ ਦੀ ਈ—ਨਿਲਾਮੀ 20 ਅਗਸਤ ਤੱਕ

ਮੰਡੀ ਹੰਡਿਆਇਆ ਮਾਰਕਿਟ ਕਮੇਟੀ ਬਰਨਾਲਾ ਦੇ ਪਲਾਟਾਂ ਦੀ ਈ—ਨਿਲਾਮੀ 20 ਅਗਸਤ ਤੱਕ

ਹੰਡਿਆਇਆ, 13 ਅਗਸਤ
ਪੰਜਾਬ ਮੰਡੀ ਬੋਰਡ ਵੱਲੋਂ ਵਪਾਰਕ ਬਲਿਟ—ਅਪ ਦੁਕਾਨਾਂ/ ਪਲਾਟਾਂ ਪੰਜਾਬ ਦੀਆਂ ਮੰਡੀਆਂ ਵਿੱਚ ਫਰੀ ਹੋਲਡ ਦੇ ਅਧਾਰ 'ਤੇ ਈ—ਨਿਲਾਮੀ ਰਾਹੀਂ ਮੰਡੀਆਂ ਵਿੱਚ ਵਪਾਰਿਕ ਸਾਈਟਾਂ ਦੇ ਮਾਲਕ ਬਣਨ ਦਾ ਸੁਨਿਹਰੀ ਮੌਕਾ ਦਿੰਦੇ ਹੋਏ ਮੰਡੀ ਹੰਡਿਆਇਆ ਮਾਰਕਿਟ ਕਮੇਟੀ ਬਰਨਾਲਾ ਦੇ ਪਲਾਟਾਂ/ ਬੂਥਾਂ ਦੀ ਈ—ਨਿਲਾਮੀ  20 ਅਗਸਤ 2025 ਦੁਪਹਿਰ 12.00 ਵਜੇ ਤੱਕ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਕੱਤਰ ਮਾਰਕਿਟ ਕਮੇਟੀ ਬਰਨਾਲਾ ਸ੍ਰੀ ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੋਲੀ ਲਗਾਉਣ ਲਈ ਜੀ.ਪੀ.ਐੱਸ ਸਮਰੱਥ ਡਵਾਇਸ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਬੋਲੀਕਾਰਾਂ ਨੂੰ ਦੱਸਿਆ ਕਿ ਨੈੱਟ ਜਾਂ ਆਰ.ਟੀ.ਜੀ.ਐੱਸ ਟ੍ਰਾਂਜ਼ੈਕਸ਼ਨਾਂ ਨੂੰ ਖਾਤੇ ਨਾਲ ਮਿਲਾਣ ਵਿੱਚ ਕੁੱਝ ਸਮਾਂ ਲਗਦਾ ਹੈ, ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬੋਲੀ ਲਗਾਉਣ ਲਈ ਈ—ਨਿਲਾਮੀ ਦੇ ਖਤਮ ਹੋਣ ਤੋਂ ਘੱਟੋ—ਘੱਟ 24 ਘੰਟੇ ਪਹਿਲਾਂ ਭੁਗਤਾਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ 'ਤੇ ਪ੍ਰਮੁੱਖ ਬੈਂਕਾਂ ਵੱਲੋਂ ਲੋਨ ਦੀ ਸੁਵਿਧਾ ਵੀ ਉਪਲਬਧ ਹੈ। ਚਾਹਵਾਨ ਵਿਅਕਤੀਆਂ ਵੱਲੋਂ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। 
ਵਧੇਰੇ ਜਾਣਕਾਰੀ ਲਈ ਬੋਲੀਕਾਰ ਮੁੱਖ ਦਫਤਰ ਦੇ ਫੋਨ ਨੰਬਰ 0172—5101721 ਅਤੇ ਮਾਰਕਿਟ ਕਮੇਟੀ ਬਰਨਾਲਾ ਦੇ ਕਰਮਚਾਰੀ ਸ੍ਰੀ ਰਾਜ ਕੁਮਾਰ ਮੰਡੀ ਸੁਪਰਵਾਈਜ਼ਰ ਫੋਨ ਨੰਬਰ 98156—79081 ਅਤੇ ਸ੍ਰੀ ਜਗਸੀਰ ਸਿੰਘ ਆ.ਰਿ ਫੋਨ ਨੰਬਰ 98786—12655 ਨਾਲ ਤਾਲਮੇਲ ਕਰ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਬਰਨਾਲਾ ਵੱਲੋਂ ਇਸ ਈ—ਨਿਲਾਮੀ ਸਬੰਧੀ ਹੰਡਿਆਇਆ ਵਿਖੇ ਢੁੱਕਵੀਆਂ ਜਗ੍ਹਾ 'ਤੇ ਫਲੈਕਸ, ਬੈਨਰ ਲਗਾ ਦਿੱਤੇ ਗਏ ਹਨ ਅਤੇ ਇਸ ਸਬੰਧੀ ਅਨਾਊਸਮੈਂਟ ਵੀ ਕਰਵਾਈ ਜਾ ਚੁੱਕੀ ਹੈ। 
Tags: