ਵਿਧਾਇਕਾ ਮਾਣੂੰਕੇ ਵੱਲੋਂ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਵਿਧਾਇਕਾ ਮਾਣੂੰਕੇ ਵੱਲੋਂ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਜਗਰਾਉਂ, 14 ਮਈ ( ਸੁਖਦੀਪ ਸਿੰਘ ਗਿੱਲ )ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਐਸ.ਡੀ.ਐਮ.ਜਗਰਾਉਂ ਕਰਨਜੀਤ ਸਿੰਘ ਵਿਸ਼ੇਸ਼ ਤੌਰਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਹਲਕੇ ਦੇ ਕਈ ਸਕੂਲਾਂ ਦੇ ਮੁਖੀਆਂ ਵੱਲੋਂ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਨਾ ਖਰਚਣ ਦੇ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਆਖਿਆ ਕਿ ਜਿਹੜੇ ਵੀ ਸਰਕਾਰੀ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਆਈਆਂ ਗਰਾਂਟਾਂ ਨੂੰ ਖਰਚਣ ਵਿੱਚ ਕੋਈ ਆਨਾਕਾਨੀ ਕੀਤੀ, ਤਾਂ ਸਬੰਧਿਤ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਮੌਕੇ ਤੇ ਹੀ ਐਸ.ਡੀ.ਐਮ.ਜਗਰਾਉਂ ਨੂੰ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਨੋਟਿਸ ਜਾਰੀ ਕਰਕੇ ਕਾਰਵਾਈ ਕਰਨ ਲਈ ਆਖਿਆ ਅਤੇ ਜਿੰਨਾਂ ਸਕੂਲਾਂ ਦੇ ਮੁਖੀਆਂ ਵੱਲੋਂ ਗੂਗਲ ਸ਼ੀਟਾਂ ਨਹੀਂ ਭਰੀਆਂ ਉਹਨਾਂ ਵਿਰੁੱਧ ਵੀ ਕਾਰਵਾਈ ਆਰੰਭੀ ਜਾਵੇ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਨੈਸ਼ਨਲ ਹਾਈਵੇਜ਼ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਗਰਾਉਂ ਦੇ ਪੁੱਲਾਂ ਉਪਰ ਲਾਈਟਾਂ ਲਗਾਈਆਂ ਜਾਣ ਅਤੇ ਹਾਈਵੇ ਨਾਲ ਲੱਗਦੇ ਲਿੰਕ ਰੋਡਾਂ ਨੂੰ ਹਦਾਇਤਾਂ ਅਨੁਸਾਰ 10 ਮੀਟਰ ਤੱਕ ਨਵਾਂ ਬਣਾਇਆ ਜਾਵੇ ਅਤੇ ਮੇਨ ਚੌਕ ਦੇ ਪੁੱਲ ਨੂੰ ਸਿਵਲ ਹਸਪਤਾਲ ਦੇ ਅੱਗਿਓਂ ਪਿੱਲਰਾਂ ਉਪਰ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇ। ਵਿਧਾਇਕਾ ਮਾਣੂੰਕੇ ਨੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫਸਰ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਲਾਈਟਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸ਼ਹਿਰ ਵਿੱਚ ਪੀਲੇ ਰੰਗ ਦੀ ਪੱਟੀ ਲਗਾਉਣ ਲਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸ਼ਹਿਰ ਦੇ ਪੁੱਲ ਉਪਰ ਲਾਈਟਾਂ ਠੀਕ ਕਰਵਾਈਆਂ ਜਾਣ ਅਤੇ ਪੁੱਲ ਦੇ ਦੋਵੇਂ ਪਾਸੇ ਰੇਲਿੰਗ ਲਗਵਾਈ ਜਾਵੇ, ਤਾਂ ਜੋ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਹਨਾਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਦੀ ਤੁਰੰਤ ਪੜਤਾਲ ਕੀਤੀ ਜਾਵੇ ਅਤੇ ਲੋੜ ਅਨੁਸਾਰ ਟੈਂਕੀਆਂ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ। ਉਹਨਾਂ ਨਹਿਰੀ ਵਿਭਾਗ ਨੂੰ ਹਦਾਇਤਾਂ ਕਰਦੇ ਹੋਏ ਆਖਿਆ ਕਿ ਨਹਿਰੀ ਕੋਠੀ ਦੀ ਪੁਰਾਤਨ ਦਿੱਖ ਸੁੰਦਰ ਬਣਾਈ ਜਾਵੇ ਅਤੇ ਟੂਰਿਸਟ ਪੁਆਇੰਟ ਵਜੋਂ ਵਿਕਸਤ ਕੀਤਾ ਜਾਵੇ।

Read Also : ਔਰਤਾਂ ਦੇ ਸਿਰ 'ਤੇ ਮੰਡਰਾ ਰਿਹਾ ਘਾਤਕ ਬਿਮਾਰੀ ਦਾ ਖਤਰਾ ! ਕਿਤੇ ਤੁਸੀ ਵੀ ਤਾਂ ਨਹੀਂ ਹੋ ਰਹੇ ਇਸਦੇ ਸ਼ਿਕਾਰ

ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਗਰ ਕੌਂਸਲ ਨਾਲ ਸੰਪਰਕ ਕਰਕੇ ਕੋਠੇ ਖੰਜੂਰਾਂ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਬਾਕੀ ਰਹਿੰਦੀਆਂ ਸੜਕਾਂ ਦੀ ਮੁਰੰਮਤ ਲਈ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ। ਐਕਸੀਅਨ ਬਿਜਲੀ ਬੋਰਡ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਗਿੱਦੜਵਿੰਡੀ ਵਿਖੇ ਬਣਨ ਵਾਲੇ ਨਵੇਂ 66 ਕੇਵੀ ਗਰਿੱਡ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਪਿੰਡ ਬਜੁਰਗ ਵਿਖੇ ਮੰਨਜੂਰ ਹੋਏ 66 ਕੇਵੀ ਗਰਿੱਡ ਨੂੰ ਬਨਾਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪਿੰਡ ਕਾਉਂਕੇ ਕਲਾਂ ਵਿਖੇ 66 ਕੇਵੀ ਗਰਿੱਡ ਬਨਾਉਣ ਲਈ ਕਾਰਵਾਈ ਚੱਲ ਰਹੀ ਹੈ। ਰੋਡਵੇਜ਼ ਅਧਿਕਾਰੀਆਂ ਨੇ ਦੱਸਿਆ ਕਿ ਵਿਧਾਇਕਾ ਮਾਣੂੰਕੇ ਦੀਆਂ ਹਦਾਇਤਾਂ ਅਨੁਸਾਰ ਬੱਸ ਸਟੈਂਡ ਵਿੱਚ ਨਵੀਂਆਂ 44 ਦੁਕਾਨਾਂ ਬਨਾਉਣ ਲਈ ਤਖਮੀਨਾਂ ਤਿਆਰ ਕਰਵਾਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।

WhatsApp Image 2025-05-14 at 4.54.08 PM

ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਸਿੱਖਿਆ ਕੋਆਰਡੀਨੇਟਰ ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਕੋਆਰਡੀਨੇਟਰ ਵਿਕਰਮਜੀਤ ਸਿੰਘ ਵਿੱਕੀ ਥਿੰਦ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਸੋਸ਼ਲ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਡਾ.ਹਰਜੀਤ ਸਿੰਘ ਐਸ.ਐਮ.ਓ.,ਡਾ.ਮਨਦੀਪ ਕੌਰ ਸਿੱਧੂ ਐਸ.ਐਮ.ਓ., ਗੁਰਿੰਦਰ ਕੁਮਾਰ, ਏ.ਕੇ.ਚੌਧਰੀ, ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਚੀਮਾਂ, ਇੰਜ:ਅਮਰਿੰਦਰ ਕੁਮਾਰ ਰੂੰਮੀ, ਇੰਜ.ਰਕੇਸ਼ ਕੁਮਾਰ ਲੱਖਾ, ਬੇਅੰਤ ਸਿੰਘ ਏ.ਐਫ.ਐਸ.ਓ., ਜਸਪਾਲ ਸਿੰਘ, ਈ.ਓ.ਸੁਖਦੇਵ ਸਿੰਘ ਰੰਧਾਵਾ, ਪਰਮਿੰਦਰ ਸਿੰਘ ਜੇਈ, ਜਸਪਾਲ ਸਿੰਘ, ਪ੍ਰਿੰ.ਰੁਪਿੰਦਰ ਕੌਰ ਗਿੱਲ, ਇੰਜ:ਕਰਮਜੀਤ ਸਿੰਘ ਜੇਈ, ਇੰਜ:ਪੁਸ਼ਪਿੰਦਰ ਸਿੰਘ, ਜਸਪ੍ਰੀਤ ਸਿੰਘ, ਗੌਰਵ ਸੋਨੀ, ਕੁਲਵਿੰਦਰ ਜੋਸ਼ੀ, ਪਰਮਜੀਤ ਕੌਰ, ਭੁਪਿੰਦਰ ਕੌਰ, ਬਲਦੇਵ ਸਿੰਘ ਬੀ.ਪੀ.ਈ.ਓ., ਸੁਪਰਡੈਂਟ ਬਿਕਰਮ ਕੁਮਾਰ, ਅਮਰਜੀਤ ਸਿੰਘ, ਸਟੈਨੋਂ ਅਮਨਦੀਪ ਸਿਘ ਆਦਿ ਵੀ ਹਾਜ਼ਰ ਸਨ।

Advertisement

Latest

ਪੰਜਾਬ ਵੱਲੋਂ ਦੂਜੀ ਹਰੀ ਕ੍ਰਾਂਤੀ ਨੂੰ ਹੁਲਾਰਾ: 1500 ਰੁਪਏ ਪ੍ਰਤੀ ਏਕੜ ਦੇ ਵਿੱਤੀ ਪ੍ਰੋਤਸਾਹਨ ਨਾਲ ਝੋਨੇ ਦੀ ਸਿੱਧੀ ਬਿਜਾਈ ਹੇਠ 5 ਲੱਖ ਏਕੜ ਲਿਆਉਣ ਦਾ ਟੀਚਾ, ਮਾਨ ਸਰਕਾਰ ਨੇ 40 ਕਰੋੜ ਰੁਪਏ ਰਾਖਵੇਂ ਰੱਖੇ: ਗੁਰਮੀਤ ਸਿੰਘ ਖੁੱਡੀਆਂ
ਮਾਨ ਸਰਕਾਰ ਐਕਸ਼ਨ ਵਿੱਚ: ਮੰਤਰੀ ਰਵਜੋਤ ਸਿੰਘ ਨੇ ਲਾਪਰਵਾਹੀ 'ਤੇ ਸ਼ਿਕੰਜਾ ਕੱਸਿਆ, ਡੇਰਾਬੱਸੀ ਵਿੱਚ ਤੇਜ਼ੀ ਨਾਲ ਸਫਾਈ ਦੇ ਦਿੱਤੇ ਆਦੇਸ਼
ਪੰਜਾਬ ਵੱਲੋਂ ਨਾਗਰਿਕਾਂ ਦੀ ਅਗਵਾਈ ਹੇਠ ਵਿਕਾਸ ਨੂੰ ਮਜ਼ਬੂਤ ਬਣਾਉਣ ਲਈ 'ਰੰਗਲਾ ਪੰਜਾਬ ਸੋਸਾਇਟੀ' ਦੀ ਸ਼ੁਰੂਆਤ: 'ਆਪ' ਸਰਕਾਰ ਨੇ ਵਿਸ਼ਵਵਿਆਪੀ ਪੰਜਾਬੀ ਭਾਈਵਾਲੀ ਲਈ ਦਰਵਾਜ਼ੇ ਖੋਲ੍ਹੇ
ਵਿੱਤ ਮੰਤਰੀ ਚੀਮਾ ਨੇ ਉਠਾਈ ਹੂਚ ਦੁਖਾਂਤਾਂ ਬਾਰੇ ਆਵਾਜ਼ : ਮੀਥੇਨੌਲ ਦੀ ਦੁਰਵਰਤੋਂ 'ਤੇ ਕੇਂਦਰ ਨੂੰ ਲਿਖਿਆ ਪੱਤਰ
ਪੰਜਾਬ ਲਈ ਵੱਡੀ ਜਿੱਤ, ਹਾਈਕੋਰਟ ਵਲੋਂ ਜ਼ਿਆਦਾ ਪਾਣੀ ਛੱਡਣ ਦੇ ਮਾਮਲੇ ਵਿੱਚ ਬੀ.ਬੀ.ਐਮ.ਬੀ., ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ