ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ ਚਾਰ ਸੀਟਾਂ ਦੇ ਰਾਖਵੇਂਕਰਨ ਸਬੰਧੀ ਸੂਚਨਾ

ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ ਚਾਰ ਸੀਟਾਂ ਦੇ ਰਾਖਵੇਂਕਰਨ ਸਬੰਧੀ ਸੂਚਨਾ

 ਫਾਜ਼ਿਲਕਾ 6 ਸਤੰਬਰਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਮੱਦੇ ਨਜ਼ਰ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਕੇਂਦਰੀ ਪੂਲ ਤੋਂ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਦੀਆਂ ਚਾਰ ਸੀਟਾਂ ਸਾਰੇ ਰਾਜਾਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰੀਆਂ ਜਾਣੀਆਂ ਹਨ। ਇਹਨਾਂ ਵਿੱਚੋਂ […]

 ਫਾਜ਼ਿਲਕਾ 6 ਸਤੰਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਮੱਦੇ ਨਜ਼ਰ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਕੇਂਦਰੀ ਪੂਲ ਤੋਂ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਦੀਆਂ ਚਾਰ ਸੀਟਾਂ ਸਾਰੇ ਰਾਜਾਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰੀਆਂ ਜਾਣੀਆਂ ਹਨ। ਇਹਨਾਂ ਵਿੱਚੋਂ ਗਯਾ ਦੇ ਏਐਨ ਮਗਧ ਮੈਡੀਕਲ ਕਾਲਜ ਵਿੱਚ ਇੱਕ, ਮੁੰਬਈ ਦੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਇੱਕ ਅਤੇ ਰਾਏਪੁਰ ਦੇ ਜੇਐਨ ਐਮ ਮੈਡੀਕਲ ਕਾਲਜ ਵਿੱਚ ਦੋ ਸੀਟਾਂ ਹਨ। ਇਸ ਤਹਿਤ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚੇ ਜੋ ਐਮਬੀਬੀਐਸ ਲਈ ਲੋੜੀਦੀਆਂ ਯੋਗਤਾਵਾਂ ਅਤੇ ਨੀਟ ਦੇ ਪੇਪਰ ਵਿੱਚ ਜਰਨਲ ਸ੍ਰੇਣੀ ਲਈ 50 ਪਰਸੈਂਟਾਇਲ ਅਤੇ ਐਸਸੀ ਐਸਟੀ ਅਤੇ ਓਬੀਸੀ ਲਈ 40% ਪ੍ਰੇਂਸਟਾਇਲ ਨੰਬਰ ਰੱਖਦੇ ਹਨ ਉਹ ਅਪਲਾਈ ਕਰ ਸਕਦੇ ਹਨ। ਇਸ ਲਈ ਯੋਗ ਉਮੀਦਵਾਰ ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਡੀਐਮ ਦੋ ਸ਼ਾਖਾ ਦੇ ਮਾਰਫਤ 17 ਸਤੰਬਰ ਤੋਂ ਪਹਿਲਾ ਆਪਣੀ ਅਰਜੀ ਦੇ ਸਕਦੇ ਹਨ।

Tags:

Latest

ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ
ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ 67000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ: ਕੁਲਤਾਰ ਸਿੰਘ ਸੰਧਵਾਂ
ਬਰਾਬਰ ਅੰਕ, ਬਰਾਬਰ ਰੈਂਕ: ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਲਈ ਜਨਮ ਮਿਤੀ ਨੂੰ ਟਾਈ-ਬ੍ਰੇਕਰ ਵਜੋਂ ਵਰਤਣ ਦੀ ਲੰਬੇ ਸਮੇਂ ਤੋਂ ਪ੍ਰਚੱਲਿਤ ਰਿਵਾਇਤ ਨੂੰ ਕੀਤਾ ਖ਼ਤਮ
ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਪ੍ਰੋਜੈਕਟ ਜੀਵਨਜੋਤ’ ਬਣਿਆ ਬਾਲ ਭੀਖ ਮੰਗਣ ਖ਼ਿਲਾਫ਼ ਮਿਸਾਲੀ ਅਭਿਆਨ